ਮਾਨਸਾ: ਇੱਥੋਂ ਦੇ ਕਸਬਾ ਬਰਾੜਾ 'ਚ ਸ਼ਰਾਬ ਠੇਕੇਦਾਰਾਂ ਵੱਲੋਂ 2 ਨੌਜਵਾਨਾਂ ਦੀ ਤਲਾਸ਼ੀ ਦੇ ਨਾਂਅ 'ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹ ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖ਼ਮੀਆਂ 'ਚੋਂ ਇੱਕ ਨਾਬਾਲਗ਼ ਹੈ ਤੇ ਦੂਜਾ ਉਸ ਦਾ ਚਾਚਾ ਹੈ। ਦੋਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਸ਼ਰਾਬ ਠੇਕੇਦਾਰਾਂ ਨੇ ਚਾਚਾ-ਭਤੀਜੇ ਦੀ ਕੀਤੀ ਕੁੱਟਮਾਰ - ਮਾਨਸਾ
ਮਾਨਸਾ ਦੇ ਕਸਬਾ ਬਰਾੜਾ 'ਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ 2 ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਨ੍ਹਾਂ 'ਚੋਂ ਇੱਕ ਨਾਬਾਲਗ਼ ਬੱਚਾ ਹੈ।
ਪੀੜਤ
ਇਸ ਬਾਰੇ ਹਸਪਤਾਲ 'ਚ ਭਰਤੀ ਨੌਜਵਾਨਾਂ ਨੇ ਦੱਸਿਆ ਕਿ ਸ਼ਰਾਬ ਦੇ ਠੇਕੇਦਾਰਾਂ ਨੇ ਉਨ੍ਹਾਂ ਨੂੰ ਰਸਤੇ 'ਚ ਰੋਕ ਲਿਆ। ਇਸ ਤੋਂ ਬਾਅਦ ਪਿਸਤੌਲ ਦੀ ਨੌਕ 'ਤੇ ਉਨ੍ਹਾਂ ਨੂੰ ਚੁੱਕ ਕੇ ਸ਼ਰਾਬ ਦੇ ਗੋਦਾਮ 'ਚ ਬੰਦ ਕਰ ਦਿੱਤਾ ਤੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਪੀੜਤਾਂ ਨੇ ਕਿਹਾ ਕਿ ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।