ਪੰਜਾਬ

punjab

ETV Bharat / state

ਮਾਨਸਾ ਵਿਖੇ ਅਕਾਲੀ ਦਲ ਨੇ ਵਪਾਰੀ ਵਰਗ ਨਾਲ ਕੀਤੀ ਮੀਟਿੰਗ - ਮਾਨਸਾ ਦੇ ਗੁਜਾਰਾ ਭਵਨ ਵਿਖੇ ਜਿਲ੍ਹੇ ਦੇ ਵਪਾਰੀਆਂ ਨਾਲ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ਨੇ ਵਾਪਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਮਾਨਸਾ ਦੇ ਗੁਜਾਰਾ ਭਵਨ ਵਿਖੇ ਜਿਲ੍ਹੇ ਦੇ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ।

ਮਾਨਸਾ ਵਿਖੇ ਅਕਾਲੀ ਦਲ ਨੇ ਵਪਾਰੀਆਂ ਵਰਗ ਨਾਲ ਕੀਤੀ ਮੀਟਿੰਗ
ਮਾਨਸਾ ਵਿਖੇ ਅਕਾਲੀ ਦਲ ਨੇ ਵਪਾਰੀਆਂ ਵਰਗ ਨਾਲ ਕੀਤੀ ਮੀਟਿੰਗ

By

Published : Jan 6, 2022, 12:29 PM IST

ਮਾਨਸਾ:ਸ਼੍ਰੋਮਣੀ ਅਕਾਲੀ ਦਲ ਨੇ ਵਾਪਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਮਾਨਸਾ ਦੇ ਗੁਜਾਰਾ ਭਵਨ ਵਿਖੇ ਮਾਨਸਾ ਜਿਲ੍ਹੇ ਦੇ ਵਪਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਵਿਸ਼ੇਸ਼ ਤੌਰ 'ਤੇ ਪੁੱਜੇ, ਇਸ ਮੌਕੇ ਵੱਡੀ ਗਿਣਤੀ ਵਿੱਚ ਵਪਾਰੀਆਂ ਨੇ ਸ਼ਮੂਲੀਅਤ ਕਰਦਿਆਂ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਖੁੱਲਕੇ ਚਰਚਾ ਕੀਤੀ।

ਬਲਵਿੰਦਰ ਸਿੰਘ ਭੂੰਦੜ ਨੇ ਸਮੂਹ ਵਪਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਦੇਖ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਹੱਲ ਕਰਨਗੇ, ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੀਆਂ ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਉਹ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਦਰਜ ਕਰਨਗੇ।

ਮਾਨਸਾ ਵਿਖੇ ਅਕਾਲੀ ਦਲ ਨੇ ਵਪਾਰੀਆਂ ਵਰਗ ਨਾਲ ਕੀਤੀ ਮੀਟਿੰਗ

ਇਸ ਮੌਕੇ ਚੰਨੀ ਸਰਕਾਰ ਦੇ ਵਰ੍ਹਦੇ ਹੋਏ ਭੂੰਦੜ ਨੇ ਕਿਹਾ ਕਿ ਮੁੱਖ ਮੰਤਰੀ ਪੂਰਾ ਗਪੋੜਬਾਜ਼ ਹੈ ਜੋ ਸਿਰਫ਼ ਐਲਾਨ ਕਰਕੇ ਲੋਕਾਂ ਦੇ ਟੈਕਸ ਨੂੰ ਆਪਣੀ ਮਸ਼ਹੂਰੀ ਲਈ ਵਰਤ ਰਿਹਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਵੀ ਲੋਕਾਂ ਦਾ ਪੈਸਾ ਉਡਾ ਰਹੇ ਹਨ ਪਰ ਚੰਨੀ ਨੇ ਕੇਜਰੀਵਾਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਉਹਨਾਂ ਕਿਹਾ ਕਿ ਚੰਨੀ ਨੇ ਜੋ ਐਲਾਨ ਕੀਤੇ ਹਨ, ਉਹ ਨਾ ਪੂਰੇ ਹੋਏ ਹਨ ਨਾ ਹੋਣ, ਇਹ ਸਿਰਫ਼ ਡਰਾਮਾ ਹੈ ਜੋ ਚੰਨੀ ਕਰ ਰਿਹਾ ਹੈ, ਕਿਉਂਕਿ ਕੁਝ ਦਿਨ ਵਿੱਚ ਚੋਣ ਜ਼ਾਬਤਾ ਲੱਗ ਜਾਵੇਗਾ ਫਿਰ ਉਸ ਦਾ ਬਹਾਨਾ ਲਗਾਉਣਗੇ।

ਇਹ ਵੀ ਪੜ੍ਹੋ:'ਰੈਲੀ ਨੂੰ ਫੇਲ੍ਹ ਕਰਨ 'ਚ ਸਰਕਾਰ ਤੇ ਪੁਲਿਸ ਦਾ ਲੱਗਿਆ ਸੀ ਪੂਰਾ ਜ਼ੋਰ'

For All Latest Updates

TAGGED:

ABOUT THE AUTHOR

...view details