ਪੰਜਾਬ

punjab

ETV Bharat / state

Assembly Elections 2022: ਅਕਾਲੀ ਦਲ ਵੱਲੋਂ 5 ਹੋਰ ਉਮੀਦਵਾਰਾਂ ਦਾ ਐਲਾਨ - ਉਮੀਦਵਾਰਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਬੁਢਲਾਡਾ ਹਲਕੇ ਸਮੇਤ ਪੰਜ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿੰਨ੍ਹਾਂ ਵਿੱਚ ਬੁਢਲਾਡਾ ਰਿਜ਼ਰਵ ਹਲਕੇ ਤੋਂ ਡਾਕਟਰ ਨਿਸ਼ਾਨ ਸਿੰਘ ਹਾਕਮਵਾਲਾ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ।

ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਇੱਕ ਹੋਰ ਧਮਾਕਾ !
ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਇੱਕ ਹੋਰ ਧਮਾਕਾ !

By

Published : Oct 4, 2021, 10:18 PM IST

ਮਾਨਸਾ:ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ (Assembly elections) ਨੂੰ ਲੈਕੇ ਸਿਆਸਤ ਭਖਦੀ ਜਾ ਰਹੀ ਹੈ। ਕਿਸਾਨ ਅੰਦੋਲਨ (kissan movement) ਦੌਰਾਨ ਹੀ ਸਾਰੀਆਂ ਹੀ ਸਿਆਸੀ ਪਾਰਟੀਆਂ ਚੋਣਾਂ ਨੂੰ ਲੈਕੇ ਸਰਗਰਮ ਵਿਖਾਈ ਦੇ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਪਹਿਲਾਂ ਹੀ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਉੱਥੇ ਹੀ ਹੁਣ ਫਿਰ 5 ਹੋਰ ਉਮੀਦਵਾਰਾਂ ਦੇ ਨਾਮਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ (Shiromani Akali Dal) ਬਾਦਲ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ (Shiromani Akali Dal) ਲਈ ਉਮੀਦਵਾਰਾਂ ਦਾ ਐਲਾਨ ਲਗਾਤਾਰ ਕੀਤਾ ਜਾ ਰਿਹਾ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੁਢਲਾਡਾ ਹਲਕੇ ਸਮੇਤ ਪੰਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿੰਨ੍ਹਾਂ ਵਿੱਚ ਬੁਢਲਾਡਾ ਰਿਜ਼ਰਵ ਹਲਕੇ ਤੋਂ ਡਾਕਟਰ ਨਿਸ਼ਾਨ ਸਿੰਘ ਹਾਕਮਵਾਲਾ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ। ਦੱਸ ਦੇਈਏ ਕਿ 2017 ਦੀ ਇਲੈਕਸ਼ਨ ਦੌਰਾਨ ਡਾਕਟਰ ਨਿਸ਼ਾਨ ਸਿੰਘ ਕੌਲਧਾਰ ਦੂਸਰੇ ਨੰਬਰ ‘ਤੇ ਰਹੇ ਸਨ ਜੋ ਕਿ ਆਪ ਦੇ ਪ੍ਰਿੰਸੀਪਲ ਬੁੱਧ ਰਾਮ ਤੋ ਹਾਰ ਗਏ ਸਨ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਲਈ ਪੰਜ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਲੁਧਿਆਣਾ ਦੱਖਣ ਤੋਂ ਹੀਰਾ ਐਸ ਗੱਭਰਿਆ ,ਰਾਜਾ ਸਾਂਸੀ ਤੋਂ ਵੀਰ ਐਸ ਲੋਪੋਕੇ,ਮਹਿੰਦਰਪਾਲ ਰਿਣਵਾ ਅਬੋਹਰ ਤੋਂ, ਬੁਢਲਾਡਾ ਤੋਂ ਡਾ. ਨਿਸ਼ਾਨ ਐਸ ਅਤੇਨਿਹਾਲ ਸਿੰਘ ਵਾਲਾ ਤੋਂ ਬਲਦੇਵ ਸਿੰਘ ਮਾਣੂੰਕੇ ਚੋਣ ਮੈਦਾਨ ਵਿੱਚ ਹੋਣਗੇ।

ਇਹ ਵੀ ਪੜ੍ਹੋ:ਉੱਪ ਮੁੱਖ ਮੰਤਰੀ ਰੰਧਾਵਾ ਦੀ ਯੂੁਪੀ ਥਾਣੇ ‘ਚੋਂ ਖਾਣਾ ਖਾਂਦੇ ਦੀ ਵੀਡੀਓ ਆਈ ਸਾਹਮਣੇ

ABOUT THE AUTHOR

...view details