ਪੰਜਾਬ

punjab

ETV Bharat / state

ਅਕਾਲੀ-ਬਸਪਾ ਉਮੀਦਵਾਰ ਪ੍ਰੇਮ ਅਰੋੜਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ - ਪੰਜਾਬ ਵਿੱਚ ਨਾਮਜ਼ਦਗੀਆਂ ਭਰਨ ਦਾ ਦੌਰ

ਮਾਨਸਾ ਵਿਖੇ ਸ਼੍ਰੋਮਣੀ ਅਕਾਲੀ-ਬਸਪਾ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਤੇ ਲੋਕ ਉਨ੍ਹਾਂ ਦੇ ਨਾਲ ਐਸ.ਡੀ.ਐਮ ਮਾਨਸਾ ਕੋਲ ਪੁੱਜੇ, ਉਨ੍ਹਾਂ ਨੂੰ ਸਹੁੰ ਵੀ ਚੁੱਕਾਈ ਗਈ।

ਉਮੀਦਵਾਰ ਪ੍ਰੇਮ ਅਰੋੜਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ
ਉਮੀਦਵਾਰ ਪ੍ਰੇਮ ਅਰੋੜਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

By

Published : Jan 30, 2022, 6:21 PM IST

ਮਾਨਸਾ: ਪੰਜਾਬ ਵਿੱਚ ਨਾਮਜ਼ਦਗੀਆਂ ਭਰਨ ਦਾ ਦੌਰ ਲਗਾਤਾਰ ਜਾਰੀ ਹੈ। ਜਿਸ ਤਹਿਤ ਪੰਜਾਬ ਦੇ ਸਾਰੇ ਉਮੀਦਵਾਰ ਆਪਣੇ-ਆਪਣੇ ਨਾਮਜ਼ਦਗੀ ਫਾਰਮ ਦਾਖਲ ਕਰ ਰਹੇ ਹਨ।

ਇਸੇ ਤਹਿਤ ਹੀ ਮਾਨਸਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਤੇ ਲੋਕ ਉਨ੍ਹਾਂ ਦੇ ਨਾਲ ਐਸ.ਡੀ.ਐਮ ਮਾਨਸਾ ਕੋਲ ਪੁੱਜੇ, ਉਨ੍ਹਾਂ ਨੂੰ ਸਹੁੰ ਵੀ ਚੁੱਕਾਈ ਗਈ।

ਇਸ ਮੌਕੇ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ, ਜਿਸ ਕਾਰਨ ਪੰਜਾਬ ਵਿੱਚ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ।ਕੁਮਾਰ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜੋ ਹਮੇਸ਼ਾ ਪੰਜਾਬ ਦਾ ਭਲਾ ਚਾਹੁੰਦੀ ਹੈ।

ਇਹ ਵੀ ਪੜੋ:- ਕਾਂਗਰਸ ਪਾਰਟੀ ਸਿਰਫ਼ ਗੱਲਾਂ ਕਰਨ ਵਾਲੀ ਹੈ: ਸੁਖਬੀਰ ਬਾਦਲ

ABOUT THE AUTHOR

...view details