ਪੰਜਾਬ

punjab

ETV Bharat / state

Agniveer Amritpal: ਅਗਨੀਵੀਰ ਅੰਮ੍ਰਿਤਪਾਲ ਦੇ ਪਿਤਾ ਵੱਲੋਂ ਭਾਰਤੀ ਫੌਜ ਨੂੰ ਅਪੀਲ, ਮੇਰੇ ਪੁੱਤਰ ਨੂੰ ਮਿਲੇ ਸ਼ਹੀਦ ਦਾ ਦਰਜਾ - Agniveer Amritpal father appealed Indian Army

ਅੰਮ੍ਰਿਤਪਾਲ ਨੂੰ ਸ਼ਹੀਦ ਮੰਨਣ 'ਤੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ। ਭਾਰਤੀ ਫੌਜ਼ ਵੱਲੋਂ ਭਾਵੇਂ ਅੰਮ੍ਰਿਤਪਾਲ ਨੂੰ ਸ਼ਹੀਦ ਨਹੀਂ ਮੰਨਿਆ ਗਿਆ ਪਰ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ। (Agniveer Amritpal)

Agniveer Amritpal: ਅਗਨੀਵੀਰ ਅੰਮ੍ਰਿਤਪਾਲ ਦੇ ਪਿਤਾ ਵੱਲੋਂ ਭਾਰਤੀ ਫੌਜ ਨੂੰ ਅਪੀਲ,  ਮੇਰੇ ਪੁੱਤਰ ਨੂੰ ਮੰਨਿਆ ਜਾਵੇ ਸ਼ਹੀਦ
Agniveer Amritpal: ਅਗਨੀਵੀਰ ਅੰਮ੍ਰਿਤਪਾਲ ਦੇ ਪਿਤਾ ਵੱਲੋਂ ਭਾਰਤੀ ਫੌਜ ਨੂੰ ਅਪੀਲ, ਮੇਰੇ ਪੁੱਤਰ ਨੂੰ ਮੰਨਿਆ ਜਾਵੇ ਸ਼ਹੀਦ

By ETV Bharat Punjabi Team

Published : Oct 15, 2023, 10:21 PM IST

Agniveer Amritpal: ਅਗਨੀਵੀਰ ਅੰਮ੍ਰਿਤਪਾਲ ਦੇ ਪਿਤਾ ਵੱਲੋਂ ਭਾਰਤੀ ਫੌਜ ਨੂੰ ਅਪੀਲ, ਮੇਰੇ ਪੁੱਤਰ ਨੂੰ ਮੰਨਿਆ ਜਾਵੇ ਸ਼ਹੀਦ



ਮਾਨਸਾ: ਭਾਰਤੀ ਫੌਜ ਦੇ ਵਿੱਚ ਅਗਨੀ ਵੀਰ ਵਜੋਂ ਭਰਤੀ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਦੇ ਅੰਮ੍ਰਿਤਪਾਲ ਸਿੰਘ ਦੇ ਸਸਕਾਰ ਮੌਕੇ ਭਾਰਤੀ ਫੌਜ ਵੱਲੋਂ ਸਲਾਮੀ ਨਾ ਦੇਣ ਦੇ ਕਾਰਨ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ । ਉਧਰ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਮੰਨਦੇ ਹੋਏ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।


ਪੰਜਾਬ ਸਰਕਾਰ ਦਾ ਧੰਨਵਾਦ:ਜੰਮੂ ਕਸ਼ਮੀਰ ਦੇ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਪੁੱਤਰ ਨੂੰ ਫੌਜ ਦੇ ਵਿੱਚ ਭਰਤੀ ਕਰਵਾ ਕੇ ਫੌਜ ਨੂੰ ਸੌਂਪ ਦਿੱਤਾ ਸੀ ਜਦੋਂ ਫੌਜ ਦੇ ਵਿੱਚ ਉਸਨੇ ਫੌਜ ਦੀ ਵਰਦੀ ਪਾ ਲਈ ਸੀ ਤਾਂ ਫੌਜ ਦਾ ਬੇਟਾ ਹੋ ਗਿਆ ਸੀ ਪਰ ਹੁਣ ਫੌਜ ਉਸ ਨੂੰ ਸ਼ਹੀਦ ਨਾ ਮੰਨਣ ਦੀ ਜੋ ਗੱਲ ਕਹਿ ਰਹੀ ਹੈ ਇਸ ਨਾਲ ਮੈਨੂੰ ਬਹੁਤ ਜਿਆਦਾ ਦੁੱਖ ਲੱਗਿਆ ਹੈ। ਉਹਨਾਂ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਸ਼ਹੀਦ ਮੰਨਦਾ ਹਾਂ ਕਿਉਂਕਿ ਉਸ ਨੇ ਦੇਸ਼ ਦੀ ਸਰਹੱਦ 'ਤੇ ਆਪਣੀ ਜਾਨ ਕੁਰਬਾਨ ਕੀਤੀ ਹੈ।

ਉਥੇ ਉਹਨਾਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਮੰਨੇ ਜਾਣ 'ਤੇ ਬੋਲਦਿਆਂ ਕਿਹਾ ਕਿ ਉਹ ਸਰਕਾਰ ਦਾ ਧੰਨਵਾਦ ਕਰਦੇ ਨੇ ਜਿਨਾਂ ਨੇ ਉਹਨਾਂ ਦੇ ਬੇਟੇ ਨੂੰ ਸ਼ਹੀਦ ਮੰਨਿਆ ਹੈ ਅਤੇ ਦੂਸਰੇ ਸ਼ਹੀਦਾਂ ਦੀ ਤਰ੍ਹਾਂ ਪਰਿਵਾਰ ਦੀ ਆਰਥਿਕ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਅੰਮ੍ਰਿਤ ਪਾਲ ਸਿੰਘ ਦੇ ਚਾਚਾ ਸੁਖਜੀਤ ਸਿੰਘ ਨੇ ਭਾਰਤੀ ਫੌਜ ਨੂੰ ਅਪੀਲ ਕੀਤੀ ਕਿ ਉਹ ਉਨਾਂ ਦੇ ਪੁੱਤਰ ਨੂੰ ਸ਼ਹੀਦ ਮੰਨਣ ਅਤੇ ਉਸ 'ਤੇ ਬਿਆਨਬਾਜੀ ਨਾ ਕਰਨ ਅਤੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਦਾ ਵੀ ਅੰਮ੍ਰਿਤਪਾਲ ਨੂੰ ਸ਼ਹੀਦ ਮੰਨੇ ਜਾਣ ਤੇ ਧੰਨਵਾਦ ਕੀਤਾ ਹੈ।



ਕਿਰਨਜੀਤ ਸਿੰਘ ਗਹਿਰੀ ਨੇ ਸਾਂਝਾ ਕੀਤਾ ਦੁੱਖ:ਉਧਰ ਸ਼ਹੀਦ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਕਿਰਨਜੀਤ ਸਿੰਘ ਗਹਿਰੀ ਨੇ ਵੀ ਅਗਨੀਵੀਰ ਦੇ ਸਸਕਾਰ ਮੌਕੇ ਸਨਮਾਨ ਨਾ ਕੀਤੇ ਜਾਣ 'ਤੇ ਰੋਸ ਜਾਹਿਰ ਕੀਤਾ ਅਤੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਮੰਨਿਆ ਜਾਵੇ ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਡਿਊਟੀ ਦੇ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਉੱਥੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਦਾ ਵੀ ਅੰਮ੍ਰਿਤ ਪਾਲ ਨੂੰ ਸ਼ਹੀਦ ਮੰਨੇ ਜਾਣ 'ਤੇ ਧੰਨਵਾਦ ਕੀਤਾ।

ABOUT THE AUTHOR

...view details