ਪੰਜਾਬ

punjab

ETV Bharat / state

Agniveer Amritpal Singh : ਅਗਨੀਵੀਰ ਅੰਮ੍ਰਿਤਪਾਲ ਸਿੰਘ ਜੰਮੂ ਕਸ਼ਮੀਰ 'ਚ ਸ਼ਹੀਦ, ਪਿੰਡ 'ਚ ਸਰਕਾਰੀ ਰਸਮਾਂ ਨਾਲ ਸਸਕਾਰ - ਭਾਰਤੀ ਫੌਜ

ਪੰਜਾਬ ਦੇ ਇੱਕ ਹੋਰ ਪੁੱਤਰ ਨੇ ਦੇਸ਼ ਲਈ ਆਪਣੀ ਸ਼ਹਾਦਤ ਦੇ ਦਿੱਤੀ। ਸ਼ਹੀਦ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ 'ਤੇ ਸਾਰੇ ਦੇਸ਼ ਨੂੰ ਮਾਣ ਹੈ। ਜਿਵੇਂ ਖੁਸ਼ੀ-ਖੁਸ਼ੀ ਮਾਪਿਆਂ ਨੇ ਆਪਣੇ ਪੁੱਤਰ ਨੂੰ ਦੇਸ਼ ਦੀ ਸੇਵਾ ਲਈ ਭੇਜਿਆ ਸੀ, ਅੱਜ ਨਮ ਅੱਖਾਂ ਨਾਲ ਮਾਣ ਕਰਦੇ ਹੋਏ ਆਪਣੇ ਪੁੱਤਰ ਨੂੰ ਅੰਤਿਮ ਵਿਦਾਈ ਵੀ ਦਿੱਤੀ।

Agniveer Amritpal Singh : ਅਗਨੀਵੀਰ ਅੰਮ੍ਰਿਤਪਾਲ ਸਿੰਘ ਜੰਮੂ ਕਸ਼ਮੀਰ 'ਚ ਸ਼ਹੀਦ, ਪਿੰਡ 'ਚ ਸਰਕਾਰੀ ਰਸਮਾਂ ਨਾਲ ਸਸਕਾਰ
Agniveer Amritpal Singh : ਅਗਨੀਵੀਰ ਅੰਮ੍ਰਿਤਪਾਲ ਸਿੰਘ ਜੰਮੂ ਕਸ਼ਮੀਰ 'ਚ ਸ਼ਹੀਦ, ਪਿੰਡ 'ਚ ਸਰਕਾਰੀ ਰਸਮਾਂ ਨਾਲ ਸਸਕਾਰ

By ETV Bharat Punjabi Team

Published : Oct 13, 2023, 4:03 PM IST

Updated : Oct 13, 2023, 5:52 PM IST

Agniveer Amritpal Singh : ਅਗਨੀਵੀਰ ਅੰਮ੍ਰਿਤਪਾਲ ਸਿੰਘ ਜੰਮੂ ਕਸ਼ਮੀਰ 'ਚ ਸ਼ਹੀਦ, ਪਿੰਡ 'ਚ ਸਰਕਾਰੀ ਰਸਮਾਂ ਨਾਲ ਸਸਕਾਰ

ਮਾਨਸਾ: ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦਾ ਜੱਦੀ ਪਿੰਡ ਕੋਟਲੀ ਕਲਾਂ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਕਾਬਿਲ-ਏ-ਜ਼ਿਕਰ ਹੈ ਕਿ ਅੰਮ੍ਰਿਤਪਾਲ ਸਿੰਘ ਭਾਰਤੀ ਫੌਜ 'ਚ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ 'ਚ ਤੈਨਾਤ ਸੀ। ਜਿੱਥੇ ਉਹ ਦੁਸ਼ਮਣਾਂ ਦੀ ਗੋਲੀ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋ ਗਿਆ ਸੀ। ਅੰਮ੍ਰਿਤ ਸਸਕਾਰ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹੁੰਚੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਦੇਸ਼ ਲਈ ਆਪਣੀ ਜਿੰਦ ਲੇਖੇ ਲਾ ਗਿਆ। ਜਿਸ ਕਾਰਨ ਪੂਰੇ ਸਰਕਾਰੀ ਸਨਮਾਨਾਂ ਨਾਲ ਉਸ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ।

ਮਾਪਿਆਂ ਨੂੰ ਪੁੱਤ ਦੀ ਸ਼ਹਾਦਤ 'ਤੇ ਮਾਣ: ਅੰਮ੍ਰਿਤਪਾਲ ਸਿੰਘ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਭਾਰਤੀ ਫੌਜ ਵਿੱਚ ਦਸੰਬਰ ਮਹੀਨੇ ਭਰਤੀ ਹੋਇਆ ਸੀ ਅਤੇ ਟ੍ਰੇਨਿੰਗ ਤੋਂ ਬਾਅਦ ਘਰ ਆਇਆ ਸੀ, ਜੋ ਇਕ ਮਹੀਨਾ ਪਹਿਲਾਂ ਹੀ ਜੰਮੂ ਕਸ਼ਮੀਰ ਵਿਖੇ ਡਿਊਟੀ ਲਈ ਚਲਾ ਗਿਆ ਸੀ। ਦੇਸ਼ ਦੀ ਰਾਖੀ ਕਰਦੇ ਹੀ ਉਨ੍ਹਾਂ ਦਾ ਪੁੱਤਰ ਸ਼ਹੀਦ ਹੋ ਗਿਆ, ਜਿੱਥੇ ਇੱਕ ਪਾਸੇ ਮਾਪਿਆਂ ਨੂੰ ਪੁੱਤ ਦੇ ਜਾਣ ਦਾ ਦੁੱਖ ਹੈ, ਤਾਂ ਦੂਜੇ ਪਾਸੇ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਵੀ ਹੈ।

24 ਅਕਤੂਬਰ ਨੂੰ ਭੈਣ ਦੇ ਵਿਆਹ 'ਚ ਹੋਣਾ ਸੀ ਸ਼ਾਮਿਲ:ਸ਼ਹੀਦ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੀ ਮੰਗਣੀ ਹੋਈ ਸੀ ਅਤੇ ਹੁਣ 24 ਅਕਤੂਬਰ ਨੂੰ ਉਸਨੇ ਘਰ ਆਉਣ ਲਈ ਛੁੱਟੀ ਲਈ ਸੀ ਕਿਉਂਕਿ ਉਸ ਦੀ ਚਚੇਰੀ ਭੈਣ ਦਾ ਵਿਆਹ ਸੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਪਹਿਲਾਂ ਹੀ ਬਹੁਤ ਗਰੀਬੀ ਦੇ ਵਿੱਚੋਂ ਉੱਠਿਆ ਸੀ ਅਤੇ ਅੰਮ੍ਰਿਤਪਾਲ ਦੇ ਫੌਜ ਵਿੱਚ ਭਰਤੀ ਹੋਣ ਨਾਲ ਪਰਿਵਾਰ ਨੂੰ ਇੱਕ ਆਸ ਜਾਗੀ ਸੀ ਕਿ ਸ਼ਾਇਦ ਹੁਣ ਕੁਝ ਹਾਲਾਤ ਠੀਕ ਹੋ ਜਾਣਗੇ ਪਰ ਕੁਦਰਤ ਨੇ ਕੁੱਝ ਹੋਰ ਹੀ ਸੋਚਿਆ ਹੋਇਆ ਸੀ। ਜਿਸ ਕਾਰਨ ਉਹਨਾਂ ਦਾ ਪੁੱਤਰ ਦੇਸ਼ ਦੇ ਲਈ ਸ਼ਹੀਦ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।


Last Updated : Oct 13, 2023, 5:52 PM IST

ABOUT THE AUTHOR

...view details