ਮਾਨਸਾ: ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਖਬਰ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਅਪਾਹਜ ਪਰਿਵਾਰ ਦਾ ਘਰ ਮੀਂਹ ਕਾਰਨ ਡਿੱਗ ਗਿਆ ਸੀ। ਇਹ ਮਾਮਲਾ ਯੂਥ ਕਾਂਗਰਸ ਦੇ ਧਿਆਨ 'ਚ ਆਉਂਦਿਆਂ ਹੀ ਦੂਸਰੇ ਦਿਨ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸਪਿੰਦਰਬੀਰ ਸਿੰਘ ਭੁਪਾਲ ਆਪਣੀ ਸਮੁੱਚੀ ਟੀਮ ਨਾਲ ਪਿੰਡ ਸ਼ੇਰ ਖਾਂ ਵਿਖੇ ਪਹੁੰਚੇ ਅਤੇ ਉਨ੍ਹਾਂ ਦੇਖਿਆ ਕਿ ਤਿੰਨ ਧੀਆਂ ਦੇ ਅਪਾਹਿਜ ਬਾਪ ਦਾ ਘਰ ਜਿਆਦਾ ਮੀਂਹ ਪੈਣ ਕਾਰਨ ਡਿੱਗ ਗਿਆ ਸੀ।
ਗਰੀਬ ਪਰਿਵਾਰ ਦੀ ਮਾਨਸਾ ਦੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਨੇ ਕੀਤੀ ਮਦਦ - ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਮਾਨਸਾ
ਦਲਿਤ ਪਰਿਵਾਰ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਬੀਰ ਸਿੰਘ ਚਹਿਲ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਗਈ।
ਗਰੀਬ ਪਰਿਵਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਮਦਦ ਲਈ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਆਏ ਅੱਗੇ
ਪਰਿਵਾਰ ਦੀ ਸਾਰ ਲੈਂਦਿਆਂ ਚੁਸਪਿੰਦਰਬੀਰ ਸਿੰਘ ਭੁਪਾਲ ਨੇ ਆਪਾਹਿਜ ਬਾਪ ਤੇ ਉਸ ਦੀਆਂ ਤਿੰਨ ਧੀਆਂ ਦਾ ਦਰਦ ਦੇਖਦਿਆ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ 15 ਦਿਨਾਂ ਦੇ ਵਿੱਚ ਪਰਿਵਾਰ ਨੂੰ ਇੱਕ ਕਮਰਾ ਤੇ ਇੱਕ ਰਸੌਈ ਬਣਵਾ ਕੇ ਦੇਣਗੇ।
ਇਸ ਦੌਰਾਨ ਚੁਸਪਿੰਦਰਬੀਰ ਚਹਿਲ ਨੇ ਗਰੀਬ ਪਰਿਵਾਰ ਨੂੰ ਨਗਦ 25,000 ਦੀ ਮਦਦ ਦਿੱਤੀ ਅਤੇ ਨਵਾਂ ਮਕਾਨ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਸਾਬਕਾ ਅਤੇ ਮੌਜੂਦਾ ਸਰਪੰਚ, ਐਡਵੋਕੇਟ ਸਤਨਾਮ ਸਿੰਘ ਅਤੇ ਦੋ ਯੂਥ ਦੇ ਨੌਜਵਾਨਾਂ ਦੀ ਪੰਜ ਮੈਂਬਰੀ ਕਮੇਟੀ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਸੌਂਪੀ ਗਈ।