ਮਾਨਸਾ: 10 ਮਾਰਚ ਨੂੰ ਪੰਜਾਬ ਦੇ ਵਿੱਚ ਆਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਮਤ ਆਉਣ ਤੋਂ ਬਾਅਦ 13 ਮਾਰਚ ਨੂੰ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਵਿਜੇ ਯਾਤਰਾ ਕੀਤੀ ਗਈ ਜਿਸ ਤੇ ਲੱਖਾਂ ਰੁਪਏ ਖਰਚ ਕਰਨ ਦਾ ਆਰਟੀਆਈ ਦੇ ਵਿਚ ਖੁਲਾਸਾ ਹੋਇਆ ਹੈ।
ਇਹ ਵੀ ਪੜੋ:ਪੰਜਾਬ ਦੇ ਇਸ ਪਿੰਡ ਵਿੱਚ ਡਾਂਗਾਂ-ਸੋਟਿਆਂ ਨਾਲ ਬੱਚਿਆਂ ਨੂੰ ਸਕੂਲ ਛੱਡਣ ਆਉਂਦੇ ਨੇ ਮਾਪੇ, ਜਾਣੋ ਕਾਰਨ...
ਆਰਟੀਆਈ ਮਾਹਿਰ ਮਾਣਕ ਗੋਇਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ 16 ਮਾਰਚ ਨੂੰ ਸਰਕਾਰ ਬਣੀ ਤੇ ਇਸ ਤੋਂ ਪਹਿਲਾਂ ਹੀ 13 ਮਾਰਚ ਨੂੰ ਵਿਜੇ ਯਾਤਰਾ ਤੇ ਲੱਖਾਂ ਰੁਪਏ ਖਰਚ ਕੀਤੇ ਗਏ ਖਰਚ ਤੇ ਉਹਨਾਂ ਨੇ ਸਵਾਲ ਉਠਾਏ ਹਨ ਅਤੇ ਆਮ ਆਦਮੀ ਪਾਰਟੀ ਨੂੰ ਵੀ ਦੂਸਰੀਆਂ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਦੱਸਿਆ ਹੈ ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ 16 ਮਾਰਚ ਨੂੰ ਬਣਦੀ ਹੈ ਤਾਂ ਇਸ ਤੋਂ ਪਹਿਲਾਂ ਵਿਜੈ ਯਾਤਰਾ ਤੇ ਆਮ ਆਦਮੀ ਪਾਰਟੀ ਨੂੰ ਆਪਣੇ ਖਾਤੇ ਵਿੱਚੋਂ ਇਹ ਖਰਚ ਕਰਨਾ ਚਾਹੀਦਾ ਸੀ ਜਦੋਂ ਕਿ ਸਰਕਾਰੀ ਖਾਤੇ ਵਿੱਚੋਂ ਨਹੀਂ ਕਰਨਾ ਚਾਹੀਦਾ ਸੀ।
ਇਹ ਵੀ ਪੜੋ:ਲੰਪੀ ਸਕਿਨ ਬੀਮਾਰੀ ਦੀ ਭੇਂਟ ਚੜ੍ਹ ਰਹੀਆਂ ਹਨ ਦੁਧਾਰੂ ਗਾਵਾਂ, ਪਸ਼ੂ ਪਾਲਕ ਪਰੇਸ਼ਾਨ