ਪੰਜਾਬ

punjab

ETV Bharat / state

ਕਿਸਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਚੌਂਕੀਦਾਰ ਕਰਨਗੇ ਧਰਨਿਆਂ ਦੀ ਸ਼ੁਰੂਆਤ - ਮੰਗ-ਪੱਤਰ

ਸੂਬਾ ਪ੍ਰਧਾਨ ਨੇ ਦਸਿਆ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਦੇ ਓਐਸਡੀ ਜਗਦੀਪ ਸਿੰਘ ਸਿੱਧੂ ਰਾਹੀਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮੰਗ ਪੱਤਰ ਵੀ ਦਿੱਤਾ ਸੀ, ਮੰਗ-ਪੱਤਰ ਦੇਣ ਦੇ ਨੌਂ ਮਹੀਨੀਆਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਚੌਕੀਦਾਰਾਂ ਦੀਆਂ ਮੰਗਾ ’ਤੇ ਕੋਈ ਧਿਆਨ ਨਹੀਂ ਦਿੱਤਾ ਗਿਆ।

ਤਸਵੀਰ
ਤਸਵੀਰ

By

Published : Nov 30, 2020, 7:50 PM IST

ਮਾਨਸਾ: ਅੱਜ ਸ਼ਹਿਰ ’ਚ ਲਾਲ ਝੰਡਾ ਚੌਕੀਦਾਰ ਯੂਨੀਅਨ ਸੀਟੂ ਦੀ ਮਾਨਸਾ ਇਕਾਈ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਇਕੱਤਰ ਹੋਏ ਸਮੂਹ ਚੌਕੀਦਾਰਾਂ ਵੱਲੋਂ ਫ਼ੈਸਲਾ ਲਿਆ ਗਿਆ ਕਿ ਆਉਂਦੀ ਸੱਤ ਦਸੰਬਰ ਨੂੰ ਯੂਨੀਅਨ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ।

ਕਿਸਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਚੌਂਕੀਦਾਰ ਕਰਨਗੇ ਧਰਨਿਆਂ ਦੀ ਸ਼ੁਰੂਆਤ

ਸੂਬਾ ਪ੍ਰਧਾਨ ਨੇ ਦਸਿਆ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਦੇ ਓਐਸਡੀ ਜਗਦੀਪ ਸਿੰਘ ਸਿੱਧੂ ਰਾਹੀਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮੰਗ ਪੱਤਰ ਵੀ ਦਿੱਤਾ ਸੀ, ਮੰਗ-ਪੱਤਰ ਦੇਣ ਦੇ ਨੌਂ ਮਹੀਨੀਆਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਚੌਕੀਦਾਰਾਂ ਦੀਆਂ ਮੰਗਾ ’ਤੇ ਕੋਈ ਧਿਆਨ ਨਹੀਂ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪੇਂਡੂ ਚੌਂਕੀਦਾਰਾਂ ਨੂੰ ਪੱਚੀ ਸੌ ਰੁਪਏ ਮਾਣ ਭੱਤਾ, ਜਨਮ ਅਤੇ ਮੌਤ ਦਰ ਰਜਿਸਟਰ ਵਾਪਸ ਕਰਨਾ ਅਤੇ ਦੋ ਵਰਦੀਆਂ ਤੇ ਚੌਕੀਂਦਾਰਾ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ, ਪਰ ਅਜੇ ਤਕ ਕੋਈ ਵੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਲੈ ਕੇ ਸੱਤ ਦਸੰਬਰ ਨੂੰ ਚੌਂਕੀਦਾਰ ਯੂਨੀਅਨ ਵੱਲੋਂ ਬਠਿੰਡਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਘਿਰਾਓ ਕੀਤਾ ਜਾਵੇਗਾ।

ABOUT THE AUTHOR

...view details