ਪੰਜਾਬ

punjab

ETV Bharat / state

ਫੌਜੀ ਖੁਦਕੁਸ਼ੀ ਕੇਸ:ਪ੍ਰਭਦਿਆਲ ਦੀ ਅੰਤਿਮ ਅਰਦਾਸ ਦੌਰਾਨ ਨਹੀਂ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ

ਮ੍ਰਿਤਕ ਫੌਜੀ ਨੌਜਵਾਨ ਪ੍ਰਭਦਿਆਲ ਸਿੰਘ ਦਾ ਅੱਜ ਉਸਦੇ ਜੱਦੀ ਪਿੰਡ ਚ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ ਇਸ ਮੌਕੇ ਕੋਈ ਵੀ ਫੌਜ ਤੇ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ।ਪੀੜਤ ਪਰਿਵਾਰ ਦੇ ਵਲੋਂ ਇਸ ਮਾਮਲੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਪ੍ਰਭਦਿਆਲ ਦੀ ਅੰਤਿਮ ਅਰਦਾਸ ਦੌਰਾਨ ਨਹੀਂ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ
ਪ੍ਰਭਦਿਆਲ ਦੀ ਅੰਤਿਮ ਅਰਦਾਸ ਦੌਰਾਨ ਨਹੀਂ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ

By

Published : Jun 4, 2021, 9:01 PM IST

ਮਾਨਸਾ:ਪਿਛਲੇ ਦਿਨੀ ਬੁਰਜ ਹਰੀਕੇ ਪਿੰਡ ਦੇ ਫ਼ੌਜੀ ਪ੍ਰਭਦਿਆਲ ਸਿੰਘ ਵੱਲੋਂ ਸੂਰਤਗੜ੍ਹ ਵਿਚ ਖੁਦਕੁਸ਼ੀ (sucide) ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਅੱਜ ਉਨ੍ਹਾਂ ਦੇ ਜੱਦੀ ਪਿੰਡ ਬੁਰਜ ਹਰੀਕੇ ਮਾਨਸਾ ਵਿਖੇ ਅੰਤਿਮ ਅਰਦਾਸ(last prayers) ਕੀਤਾ ਗਿਆ ਹੈ।ਅੰਤਿਮ ਅਰਦਾਸ ਦੌਰਾਨ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ(Administrative officials ) ਜਾਂ ਫੌਜ ਦਾ ਕੋਈ ਵੀ ਅਫਸਰ ਉੱਥੇ ਨਹੀਂ ਪਹੁੰਚਿਆ।

ਪ੍ਰਭਦਿਆਲ ਦੀ ਅੰਤਿਮ ਅਰਦਾਸ ਦੌਰਾਨ ਨਹੀਂ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ

ਪਿੰਡ ਬੁਰਜ ਹਰੀਕੇ ਦੇ ਨੌਜਵਾਨ ਪ੍ਰਭਦਿਆਲ ਦੀ ਅੰਤਿਮ ਅਰਦਾਸ ਸਮੇਂ ਉਹਨਾਂ ਦੇ ਦਾਦਾ ਜੀ ਨੇ ਦੱਸਿਆ ਕਿ ਮੇਰੇ ਪੋਤਰੇ ਨੂੰ ਫੌਜ਼ ਦੇ ਤਿੰਨ ਅਧਿਕਾਰੀ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।ਜਿਸ ਤੋਂ ਪ੍ਰੇਸ਼ਾਨ ਆ ਕੇ ਉਨ੍ਹਾਂ ਦੀ ਗੁਲਾਮੀ ਨਾ ਕਰਨ ਕਰਕੇ ਮੇਰੇ ਪੋਤਰੇ ਨੇ ਖੁਦਕੁਸ਼ੀ(sucide) ਕਰ ਲਈ ਸੀ।ਇਸ ਦੌਰਾਨ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਤਿੰਨ ਫੌਜ਼ ਅਧਿਕਾਰੀਆਂ ਨੂੰ ਬਰਖਾਸ਼ਿਤ ਕੀਤਾ ਜਾਵੇ ਅਤੇ ਉਨ੍ਹਾਂ ਉੱਪਰ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਦੂਜੇ ਪਾਸੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਫੌਜ ਲਈ ਤਿਆਰੀ ਕਰ ਰਹੇ ਨੌਜਵਾਨ ਬੜੀ ਦਿਲੀ ਇੱਛਾ ਨਾਲ ਫੌਜ ਵਿੱਚ ਜਾਣ ਲਈ ਉਤਾਵਲੇ ਸਨ ਪਰ ਇਸ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿਉਂਕਿ ਜਿੱਥੇ ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਦੇਸ ਦੀ ਸੇਵਾ ਕਰਨ ਲਈ ਸੋਚ ਰਹੇ ਹਨ ਉੱਥੇ ਇਸ ਘਟਨਾ ਨੇ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਪਿੰਡ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਹੁਣ ਅਸੀ ਫੌਜ਼ ਵਿੱਚ ਭਰਤੀ ਨਹੀਂ ਹੋਣਾ ਚਾਹੁੰਦੇ ਕਿਉਂਕਿ ਫੌਜ਼ ਦੇ ਉੱਚ ਅਧਿਕਾਰੀਆਂ ਵੱਲੋਂ ਸਾਡੇ ਵੀਰ ਪ੍ਰਭਦਿਆਲ ਸਿੰਘ ਨੂੰ ਇੰਨ੍ਹਾਂ ਜਲੀਲ ਕੀਤਾ ਕਿ ਉਸ ਨੇ ਖੁਦਕੁਸ਼ੀ(sucide) ਕਰ ਲਈ ਹੈ।ਜਿਸ ਕਰਕੇ ਸਾਡੇ ਪਰਿਵਾਰਾਂ ਨੂੰ ਅਸੀਂ ਰੁਲਣਲਈ ਨਹੀਂ ਛੱਡ ਸਕਦੇ।

ਇਹ ਵੀ ਪੜ੍ਹੋ:

ABOUT THE AUTHOR

...view details