ਮਾਨਸਾ:1 ਜਨਵਰੀ 2017 ਨੂੰ ਥਾਣਾ ਜੋਗਾ ਵਿਖੇ ਦਰਜ ਹੋਏ ਬਲਾਤਕਾਰ ਮਾਮਲੇ ਵਿੱਚ ਮਾਨਸਾ ਦਿਨ ਸਪੈਸ਼ਲ ਅਦਾਲਤ ਵੱਲੋਂ ਮੁਲਜ਼ਮ ਨੂੰ 20 ਸਾਲ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜਦੋਂ ਕਿ ਪੀੜਤ ਲੜਕੀ ਨੂੰ ਚਾਰ ਲੱਖ ਰੁਪਏ ਮੁਆਵਜ਼ਾ ਦੇਣ ਲਈ ਵੀ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ।
ਇਸ ਬਾਰੇ ਐਡਵੋਕੇਟ ਜਸਵੰਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਮਾਨਸਾ ਦੇ ਇਕ ਵਿਅਕਤੀ ਗੁਰਜੀਤ ਸਿੰਘ ਜੋਗਾ ਵਿਖੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਾਂਦਾ ਹੁੰਦਾ ਸੀ। ਜਿੱਥੇ ਉਸ ਵੱਲੋਂ ਇਕ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਲੜਕੀ ਨੂੰ ਅੰਮ੍ਰਿਤਸਰ ਵਿਖੇ ਰੱਖਿਆ ਗਿਆ। ਗੁਰਦੁਆਰਾ ਸਾਹਿਬ ਵਿਚ ਜ਼ਬਰਦਸਤੀ ਵਿਆਹ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।