ਮਾਨਸਾ:ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਨੂੰ ਵਿਆਹ ਸਮੇਂ ਦਿੱਤੀ ਜਾਣ ਵਾਲੀ 51 ਹਜਾਰ ਰੁਪਏ ਸ਼ਗਨ ਸਕੀਮ (Omen scheme) ਪਿਛਲੇ 10 ਮਹੀਨੇ ਤੋਂ ਨਾ ਮਿਲਣ ਕਾਰਨ ਮਾਪੇ ਪ੍ਰੇਸ਼ਾਨ ਹਨ ਅਤੇ ਪੰਜਾਬ ਸਰਕਾਰ ਤੋਂ ਤੁਰੰਤ ਸ਼ਗਨ ਸਕੀਮ ਜਾਰੀ ਕਰਨ ਦੀ ਮੰਗ ਕਰ ਰਹੇ ਹਨ। ਉੱਧਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਨਵਰੀ ਤੋਂ ਅਗਸਤ ਤੱਕ ਦੇ 1186 ਕੇਸਾਂ ਲਈ 6 ਕਰੋੜ 3 ਲੱਖ 84 ਹਜਾਰ ਦੀ ਡਿਮਾਡ ਕੀਤੀ ਹੈ ਤੇ ਦਸੰਬਰ 2021 ਤੱਕ ਦੀ ਰਾਸ਼ੀ ਉਨ੍ਹਾਂ ਨੂੰ ਪ੍ਰਾਪਤ ਹੋ ਚੁੱਕੀ ਹੈ ਅਤੇ ਜਲਦ ਹੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।Mansa omen scheme news.
ਦੱਸ ਦੇਈਏ ਕਿ 1 ਦਸੰਬਰ 2021 ਤੋ ਅਗਸਤ 2022 ਤੱਕ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ 2 ਹਜ਼ਾਰ ਦੇ ਕਰੀਬ ਲੜਕੀਆਂ ਦਾ ਵਿਆਹ ਹੋਇਆ ਸੀ ਅਤੇ ਇਨ੍ਹਾਂ ਲੜਕੀਆਂ ਦੇ ਮਾਪਿਆਂ ਵੱਲੋਂ ਪੰਜਾਬ ਸਰਕਾਰ ਤੋਂ ਮਿਲਣ ਵਾਲੀ 51 ਹਜ਼ਾਰ ਰੁਪਏ ਸ਼ਗਨ ਸਕੀਮ ਦੇ ਲਈ ਵਿਭਾਗ ਕੋਲ ਅਪਲਾਈ ਵੀ ਕਰ ਦਿੱਤਾ ਸੀ ਪਰ ਅਜੇ ਤੱਕ ਇਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਸ਼ਗਨ ਸਕੀਮ ਦੀ ਰਾਸ਼ੀ ਨਾ ਮਿਲਣ ਦੇ ਕਾਰਨ ਪਰਿਵਾਰ ਵਿਭਾਗ ਦੇ ਦਫਤਰਾਂ ਦੇ ਚੱਕਰ ਲਗਾਉਣ ਦੇ ਲਈ ਮਜ਼ਬੂਰ ਹਨ।
ਉੱਧਰ ਜ਼ਿਲ੍ਹਾ ਸਮਾਜਿਕ ਅਫ਼ਸਰ ਜਗਸੀਰ ਸਿੰਘ ਨੇ ਦੱਸਿਆ ਕਿ ਦਸੰਬਰ 2021 ਤੱਕ 371 ਕੇਸਾਂ ਦਾ ਇੱਕ ਕਰੋੜ 89 ਲੱਖ 21 ਹਜ਼ਾਰ ਰੁਪਏ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੋਮਵਾਰ ਮੰਗਲਵਾਰ ਤੱਕ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਰਾਸ਼ੀ ਚਲੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਨਵਰੀ 2022 ਤੋਂ ਅਗਸਤ ਤੱਕ 1186 ਕੇਸ ਹਨ ਅਤੇ ਮੁੱਖ ਦਫ਼ਤਰ ਨੂੰ ਡਿਮਾਂਡ ਭੇਜੀ ਗਈ ਹੈ ਜਿਸ ਵਿੱਚ 6 ਕਰੋੜ 3 ਲੱਖ 84 ਹਜ਼ਾਰ ਰੁਪਏ ਦੀ ਸਰਕਾਰ ਤੋਂ ਡਿਮਾਂਡ ਕੀਤੀ ਹੈ ਅਤੇ ਇਸ ਦੇ ਨਾਲ ਹੀ ਅਗਸਤ ਤੱਕ ਦੇ ਸਾਰੇ ਖਾਤੇ ਵਿਚ ਜਦੋਂ ਤੱਕ ਪੈਸੇ ਆਉਂਦੇ ਹਨ ਟਰਾਂਸਫਰ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਦੇ ਲਈ ਵਿਭਾਗ ਦੇ ਮੰਤਰੀ ਨਾਲ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਜਲਦ ਹੀ ਰਾਸ਼ੀ ਭੇਜਣ ਦਾ ਭਰੋਸਾ ਦਿੱਤਾ ਹੈ।