ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਪੂਰੀ ਦੁਨੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ, ਉੱਥੇ ਹੀ ਦੇਸ਼ ਦੇ ਸੰਗੀਤ ਤੇ ਬਾਲੀਵੁੱਡ ਜਗਤ ਵਿੱਚ ਵੀ ਬਹੁਤ ਜ਼ਿਆਦਾ ਘਾਟਾ ਪੈ ਗਿਆ। ਜਿਸ ਤੋਂ ਬਾਅਦ ਬਹੁਤ ਸਾਰੇ ਅਦਾਕਾਰ ਤੇ ਫਿਲਮੀ ਐਕਟਰ ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਰਹੇ ਹਨ। ਇਸੇ ਦੌਰਾਨ ਲੋਕ ਸਭਾ ਮੈਂਬਰ ਅਮਨ ਅਰੋੜਾ ਤੇ ਨਰਿੰਦਰ ਭਰਾਜ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਲੋਕ ਸਭਾ ਮੈਂਬਰ ਅਮਨ ਅਰੋੜਾ ਨੇ ਕਿਹਾ ਕਿ ਇਸ ਦਰਦਨਾਕ ਘਟਨਾ ਨੇ ਪੂਰੀ ਦੁਨੀਆ ਝਜੋੜੋ ਕੇ ਰੱਖ ਦਿੱਤਾ ਤੇ ਇੱਕ ਯੁੱਗ ਦੀ ਅੰਤ ਵੀ ਹੋਇਆ ਹੈ। ਪਰ ਸੁਰੱਖਿਆ ਨੂੰ ਲੈ ਕੇ ਕਿਹਾ ਕਿ ਅਮਨ ਅਰੋੜਾ ਨੇ ਕੋਈ ਢੁੱਕਵਾਂ ਜਵਾਬ ਨਹੀ ਦਿੱਤਾ, ਪਰ ਇਹ ਜਰੂਰ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ, ਕਿਸੇ ਵੀ ਆਰੋਪੀ ਨੂੰ ਬਖ਼ਸਿਆ ਨਹੀ ਜਾਵੇਗਾ।
ਅਮਨ ਅਰੋੜਾ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ ਇਸ ਤੋਂ ਇਲਾਵਾ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਿੱਧੂ ਦੇ ਪਰਿਵਾਰ ਦੀ ਕਿਸੇ ਵੀ ਮੰਗ ਨੂੰ ਅਣਗੋਲਿਆ ਨਹੀ ਕੀਤਾ ਜਾਵੇਗਾ ਤੇ ਨਹੀ ਕੀਤਾ ਹੈ ਤੇ ਪਰਿਵਾਰ ਨੇ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਦੀ ਮੰਗ ਕੀਤੀ ਸੀ, ਪੰਜਾਬ ਸਰਕਾਰ ਉਸੇ ਸਮੇਂ ਹੀ ਹਾਈਕੋਰਟ ਨੂੰ ਲਿਖ ਕੇ ਦਿੱਤਾ ਸੀ।
ਅਮਨ ਅਰੋੜਾ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ ਇਸ ਤੋਂ ਇਲਾਵਾ ਪੱਤਰਕਾਰਾਂ ਨੇ ਗੈਂਗਸਟਰਾਂ ਵੱਲੋਂ ਬਦਲਾ ਲੈਣ ਦੀ ਗੱਲ ਤੇ ਅਮਨ ਅਰੋੜਾ ਨੇ ਬੋਲਦਿਆ ਕਿਹਾ ਕਿ ਇਹ ਗੈਗਸਟਰ ਇੱਕ ਦਿਨ ਵਿੱਚ ਪੈਂਦਾ ਨਹੀ ਹੋਏ,ਇਹ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਦਾ ਨੀਤੀਆਂ ਦਾ ਨਤੀਜਾ ਹੈ ਜੋ ਭੁਗਤਣਾ ਪੈ ਰਿਹਾ ਹੈ, ਪਰ ਸੋਚ ਵਿਚਾਰ ਦਾ ਇਹ ਮੁੱਦਾ ਹੋਣਾ ਚਾਹੀਦਾ ਹੈ ਕਿ ਇਹਨਾਂ ਪਿੱਛੇ ਕਿਹੜੀਆਂ ਪਾਰਟੀਆਂ ਜਾਂ ਲੀਡਰਾਂ ਦਾ ਅਹਿਮ ਰੋਲ ਰਿਹਾ ਹੈ।
ਇਹ ਵੀ ਪੜੋ:-ਗੁਰਨਾਮ ਸਿੰਘ ਚਡੂਨੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ, ਫਾਂਸੀ ਦੀ ਸਜ਼ਾ ਦੀ ਕੀਤੀ ਮੰਗ