ਪੰਜਾਬ

punjab

ETV Bharat / state

ਭੈਣ 'ਤੇ ਅੱਖ ਰੱਖਣ ਵਾਲੇ ਨੌਜਵਾਨ ਦੇ ਘਰ ਵੜ ਕੇ ਉਤਾਰਿਆ ਮੌਤ ਦੇ ਘਾਟ !

ਪਿੰਡ ਸ਼ੇਰਖਾਂਵਾਲਾ ਵਿਖੇ ਨੌਜਵਾਨ ਦੇ ਹੋਏ ਕਤਲ ਨੂੰ ਪੁਲਿਸ ਨੇ ਦੋ ਦਿਨ ਦੇ ਵਿੱਚ ਹੀ ਟਰੇਸ ਕਰਕੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਵਿੰਦਰ ਸਿੰਘ ਨੇ ਜਗਜੀਤ ਸਿੰਘ ਨੂੰ ਸ਼ੱਕ ਦੇ ਆਧਾਰ ਤੇ ਕਤਲ ਕੀਤਾ ਹੈ। ਉਸ ਨੂੰ ਸ਼ੱਕ ਸੀ ਕਿ ਜਗਜੀਤ ਸਿੰਘ ਦੇ ਉਸ ਦੀ ਭੈਣ ਦੇ ਨਾਲ ਪ੍ਰੇਮ ਸਬੰਧ ਹਨ ਜਿਸ ਸ਼ੱਕ ਦੇ ਆਧਾਰ ਤੇ ਹੀ ਉਸ ਨੇ ਜਗਜੀਤ ਸਿੰਘ ਦਾ ਕਤਲ ਕਰ ਦਿੱਤਾ

Murder of youth at Sherkhanwala village
Murder of youth at Sherkhanwala village

By

Published : Sep 27, 2022, 6:43 PM IST

Updated : Sep 27, 2022, 7:59 PM IST

ਮਾਨਸਾ :ਪਿੰਡ ਸ਼ੇਰਖਾਂਵਾਲਾ ਵਿਖੇ ਨੌਜਵਾਨ ਦੇ ਹੋਏ ਕਤਲ ਨੂੰ ਪੁਲਿਸ ਨੇ ਦੋ ਦਿਨ ਦੇ ਵਿੱਚ ਹੀ ਟਰੇਸ ਕਰਕੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿਛਲੇ ਦਿਨੀਂ ਪਿੰਡ ਸ਼ੇਰਖਾਂ ਵਾਲਾ ਵਿਖੇ ਘਰ ਦੇ ਵਿਚ ਸੁੱਤੇ ਪਏ ਇਕ ਨੌਜਵਾਨ ਨੂੰ ਕਤਲ ਕਰ ਦੇਣ ਦੀ ਘਟਨਾ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋ 24 ਘੰਟਿਆਂ ਵਿੱਚ ਕਤਲ ਨੂੰ ਟਰੇਸ ਕਰਨ ਦਾ ਦਾਅਵਾ ਕੀਤਾ ਗਿਆ ਹੈ।

young man was killed in Sherkhanwala village

ਐਸ ਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪਿੰਡ ਸ਼ੇਰਖਾਂਵਾਲਾ ਵਿਖੇ ਘਟਨਾ ਵਾਪਰੀ ਸੀ ਤਕਰੀਬਨ 20 ਸਾਲ ਦੇ ਨੌਜਵਾਨ ਦਾ ਘਰ ਦੇ ਵਿਚ ਹੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਨੂੰ ਪੁਲਿਸ ਟੀਮ ਨੇ ਟਰੇਸ ਕੀਤਾ ਹੈ ਅਤੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਉਸ ਤੋਂ ਕਤਲ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕੀਤਾ ਹੈ ਪੁਲਿਸ ਨੂੰ ਉਸਦੇ ਬੂਟਾਂ ਤੋਂ ਇਨਪੁਟ ਮਿਲੇ ਸਨ।

ਐਸਪੀ ਬੀਕੇ ਸਿੰਗਲਾ ਨੇ ਦੱਸਿਆ ਕਿ ਦਵਿੰਦਰ ਸਿੰਘ ਨੇ ਜਗਜੀਤ ਸਿੰਘ ਨੂੰ ਸ਼ੱਕ ਦੇ ਆਧਾਰ ਤੇ ਕਤਲ ਕੀਤਾ ਹੈ। ਉਸ ਨੂੰ ਸ਼ੱਕ ਸੀ ਕਿ ਜਗਜੀਤ ਸਿੰਘ ਦੇ ਉਸ ਦੀ ਭੈਣ ਦੇ ਨਾਲ ਪ੍ਰੇਮ ਸਬੰਧ ਹਨ ਜਿਸ ਸ਼ੱਕ ਦੇ ਆਧਾਰ ਤੇ ਹੀ ਉਸ ਨੇ ਜਗਜੀਤ ਸਿੰਘ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਗਜੀਤ ਸਿੰਘ ਉਨ੍ਹਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਸੀ ਅਤੇ ਆਈਲੈਟਸ ਕਰਦਾ ਸੀ ਪੁਲਿਸ ਨੇ ਦੱਸਿਆ ਕਿ ਕਤਲ ਨੂੰ ਬੜੇ ਸੈਂਸਟਿਵ ਤਰੀਕੇ ਨਾਲ ਡਾਗ ਸਕਾਡ ਅਤੇ ਪੁਲਿਸ ਦੀਆਂ ਟੀਮਾਂ ਨੇ ਟਰੇਸ ਕੀਤਾ ਹੈ। ਉਸ ਦਿਨ ਮੀਂਹ ਵਾਲੀ ਰਾਤ ਸੀ ਜਿਸ ਦੇ ਤਹਿਤ ਕਾਤਲ ਦੇ ਬੂਟਾਂ ਦੇ ਇਨਪੁੱਟ ਪੁਲਿਸ ਨੂੰ ਮਿਲੇ ਸਨ।

ਇਹ ਵੀ ਪੜ੍ਹੋ:-ਬੰਬੀਹਾ ਗਰੁੱਪ ਨਾਲ ਜੁੜਨ ਲਈ ਪੋਸਟ ਪਾਉਣ ਵਾਲਾ ਇਕ ਸ਼ਖ਼ਸ ਗ੍ਰਿਫ਼ਤਾਰ

Last Updated : Sep 27, 2022, 7:59 PM IST

ABOUT THE AUTHOR

...view details