ਪੰਜਾਬ

punjab

ETV Bharat / state

ਨੌਜਵਾਨ ਕਿਸਾਨ ਅਮਨਦੀਪ ਨੇ ਆਪਣੇ ਖੇਤਾਂ ਵਿੱਚ ਲਗਾਇਆ ਚੰਦਨ - ਨੌਜਵਾਨ ਕਿਸਾਨ ਅਮਨਦੀਪ ਸਿੰਘ

21 ਸਾਲਾ ਨੌਜਵਾਨ ਕਿਸਾਨ ਅਮਨਦੀਪ ਸਿੰਘ ਨੇ ਚੰਦਨ ਦੀ ਖੇਤੀ ਸ਼ੁਰੂ ਕੀਤੀ ਹੈ ਜਿਸਦੀ ਜਾਣਕਾਰੀ ਉਸ ਨੇ ਬੈਂਗਲੌਰ ਅਤੇ ਗੁਜਰਾਤ ਤੋਂ 4 ਸਾਲ ਤੱਕ ਹਾਸਲ ਕੀਤੀ ਹੈ।

ਫ਼ੋਟੋ
ਫ਼ੋਟੋ

By

Published : Dec 18, 2019, 11:38 PM IST

ਮਾਨਸਾ : ਬੈਂਗਲੌਰ ਅਤੇ ਗੁਜਰਾਤ ਤੋਂ 4 ਸਾਲ ਤੱਕ ਤਕਨੀਕੀ ਜਾਣਕਾਰੀ ਹਾਸਲ ਕਰਕੇ ਪਿੰਡ ਭਾਦੜਾ ਦੇ 21 ਸਾਲਾ ਨੌਜਵਾਨ ਕਿਸਾਨ ਅਮਨਦੀਪ ਸਿੰਘ ਨੇ ਚੰਦਨ ਦੀ ਖੇਤੀ ਸ਼ੁਰੂ ਕੀਤੀ ਹੈ। ਅਮਨਦੀਪ ਸਿੰਘ ਨੇ ਇੱਕ ਏਕੜ ਜਮੀਨ ਵਿੱਚ ਪਹਿਲਾਂ ਚੰਦਨ ਦੇ 250 ਬੂਟੇ ਲਗਾਏ ਸਨ ਜੋ 12 ਤੋਂ 15 ਸਾਲ ਵਿੱਚ ਕਾਲਿੰਗ ਦੇ ਲਈ ਤਿਆਰ ਹੋ ਕੇ ਲੱਖਾਂ ਰੁਪਏ ਦੀ ਕਮਾਈ ਦੇਣਗੇ।

ਨੌਜਵਾਨ ਕਿਸਾਨ ਅਮਨਦੀਪ ਨੇ ਆਪਣੇ ਖੇਤਾਂ ਵਿੱਚ ਲਗਾਇਆ ਚੰਦਨ

ਉੱਥੇ ਹੀ ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਪੰਜਾਬ ਵਿੱਚ ਵਾਤਾਵਰਨ ਨੂੰ ਚੰਦਨ ਦੀ ਖੇਤੀ ਦੇ ਲਈ ਅਨੁਕੂਲ ਦੱਸ ਰਹੇ ਹਨ ਅਤੇ ਖੇਤੀ ਦੇ ਲਈ ਪ੍ਰਫੁੱਲ ਖੇਤੀ ਨੂੰ ਪ੍ਰਫੁੱਲਤ ਕਰਨ ਦੇ ਲਈ ਚੰਦਨ ਦੀ ਖੇਤੀ 'ਤੇ ਸਬਸਿਡੀ ਵੀ ਦਿੱਤੀ ਜਾ ਰਹੀ ਹੈ।

ਪਛੜੇ ਜ਼ਿਲ੍ਹੇ ਵਜੋਂ ਜਾਣੇ ਜਾਂਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਦੜਾ ਦੇ ਕਿਸਾਨ ਅਮਨਦੀਪ ਸਿੰਘ ਨੇ ਖੇਤੀ ਨੂੰ ਨਵੀਆਂ ਉੱਚਾਈਆਂ 'ਤੇ ਲੈਕੇ ਜਾਨ ਅਤੇ ਪਾਣੀ ਦੇ ਡਿੱਗਦੇ ਮਿਆਰ ਨੂੰ ਬਚਾਉਣ ਲਈ ਫਸਲਾਂ ਵਿੱਚ ਬਦਲਾਅ ਕਰਕੇ ਘੱਟ ਪਾਣੀ ਲੈਣ ਵਾਲੀਆਂ ਨਵੀਆਂ ਫ਼ਸਲਾਂ ਦੀ ਆਪਣੇ ਖੇਤਾਂ ਵਿੱਚ ਬਿਜਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨ ਅਮਨਦੀਪ ਨੇ ਆਪਣੇ ਖੇਤਾਂ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਵੀ ਸ਼ੁਰੂ ਕੀਤੀ ਹੈ ਜਿਸ ਨੇ ਹੁਣ ਇੱਕ ਏਕੜ ਜਮੀਨ ਵਿੱਚ 250 ਚੰਦਨ ਦੇ ਬੂਟੇ ਲਗਾਏ ਹਨ।

ਅਮਨਦੀਪ ਨੇ ਦੱਸਿਆ ਕਿ ਚੰਦਨ ਦੇ ਪੌਦਿਆਂ ਨੂੰ ਸਿੰਚਾਈ ਦੇ ਲਈ ਹਫਤੇ ਵਿੱਚ ਸਿਰਫ ਦੋ ਵਾਰ ਪਾਣੀ ਦੀ ਜ਼ਰੂਰਤ ਪੈਂਦੀ ਹੈ ਅਤੇ ਸਿਰਫ਼ ਚਾਰ ਲੀਟਰ ਪਾਣੀ ਡਰਿੱਪ ਸਿਸਟਮ ਦੇ ਰਾਹੀਂ ਦਿੱਤਾ ਜਾਂਦਾ ਹੈ ਪਰ ਬੂਟੇ ਦੀ ਖੁਰਾਕ ਦੇ ਲਈ ਇਸ ਦੇ ਨਾਲ ਅਰਹਰ ਦੇ ਪੌਦੇ ਲਗਾਏ ਜਾਂਦੇ ਹਨ। ਅਮਨਦੀਪ ਨੇ ਦੱਸਿਆ ਕਿ ਬੂਟਿਆਂ ਨੂੰ ਪਾਣੀ ਪਹਿਲਾਂ 5 ਤੋਂ 6 ਸਾਲ ਤੱਕ ਜ਼ਰੂਰਤ ਪੈਂਦੀ ਹੈ ਇਸ ਤੋਂ ਬਾਅਦ ਪਾਣੀ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ ਅਤੇ ਬੂਟੇ ਬਰਸਾਤ ਵਿੱਚ ਪਾਣੀ ਤੇ ਨਿਰਭਰ ਹੋ ਜਾਂਦੇ ਹਨ।

ਇੱਕ ਏਕੜ ਜ਼ਮੀਨ 'ਤੇ ਬੂਟੇ ਲਗਾਉਣ ਦਾ ਖਰਚ ਹਜ਼ਾਰਾਂ ਦਾ ਹੁੰਦਾ ਹੈ ਪਰ ਬੂਟੇ ਕੱਟਣ 'ਤੇ ਲੱਖਾਂ ਰੁਪਏ ਦੀ ਕਮਾਈ ਹੁੰਦੀ ਹੈ। ਅਮਨਦੀਪ ਨੇ ਦੱਸਿਆ ਕਿ 7 ਸਾਲ ਤੱਕ ਚੰਦਨ ਦੇ ਬੂਟੇ ਤੋਂ ਦਰੱਖ਼ਤ ਬਣਦੇ ਹਨ ਜੋ ਹਰ ਬੂਟੇ ਤੋਂ 30 ਤੋਂ 40 ਕਿੱਲੋ ਤੱਕ ਲੱਕੜ ਮਿਲਦੀ ਹੈ ਅਤੇ ਇਸ ਦੀ ਕੀਮਤ ਇੱਕ ਹਜ਼ਾਰ ਰੁਪਏ ਪ੍ਰਤੀ ਕਿੱਲੋ ਹੁੰਦੀ ਹੈ।

ਬਲਾੜਾ ਦੇ ਵਣ ਰੇਂਜ ਅਧਿਕਾਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਵਿੱਚ ਵੀ ਚੰਦਨ ਦੇ ਬੂਟੇ ਸਫ਼ਲਤਾ ਪੂਰਵਕ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਚੰਦਨ ਦੀ ਇੱਕ ਹੈਕਟੇਅਰ ਖੇਤੀ ਦੇ ਲਈ ਤਿੰਨ ਕਿਸ਼ਤਾਂ ਵਿੱਚ ਪ੍ਰਤੀ ਬੂਟਾ ਪੈਂਤੀ ਰੁਪਏ ਸਬਸਿਡੀ ਵੀ ਦਿੱਤੀ ਜਾਂਦੀ ਹੈ।

ABOUT THE AUTHOR

...view details