ਪੰਜਾਬ

punjab

ETV Bharat / state

ਚੀਨੀ ਫੌਜ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਗੁਰਤੇਜ ਸਿੰਘ ਦੇ ਪਰਿਵਾਰ ਨੇ ਪੁੱਤ ਨੂੰ ਭਾਵੁਕ ਹੁੰਦਿਆਂ ਕੀਤਾ ਯਾਦ - Changemakers

ਲੇਹ ਲੱਦਾਖ ਵਿੱਚ ਚੀਨ ਦੀ ਸੈਨਾ ਦੇ ਨਾਲ ਸੰਘਰਸ਼ ਕਰਦੇ ਹੋਏ ਦੇਸ਼ ਦੇ ਵੀਹ ਫ਼ੌਜੀ ਜਵਾਨ ਸ਼ਹੀਦ ਹੋ ਗਏ ਸਨ ਜਿੰਨ੍ਹਾਂ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਦਾ ਡੇਢ ਸਾਲ ਪਹਿਲਾਂ ਹੀ ਫ਼ੌਜ ਵਿੱਚ ਭਰਤੀ ਹੋਇਆ ਬਾਈ ਸਾਲਾ ਜਵਾਨ ਗੁਰਤੇਜ ਸਿੰਘ ਵੀ ਸ਼ਾਮਿਲ ਸੀ. ਸ਼ਹੀਦ ਗੁਰਤੇਜ ਸਿੰਘ ਨੂੰ ਯਾਦ ਕਰਦਿਆਂ ਪਰਿਵਾਰ ਨੇ ਭਾਵੁਕ ਹੁੰਦਿਆਂ ਕਈ ਅਹਿਮ ਗੱਲਾਂ ਉਸਦੇ ਜੀਵਨ ਦੀਆਂ ਸਾਂਝੀਆਂ ਕੀਤੀਆਂ ਹਨ. ਇਸਦੇ ਨਾਲ ਹੀ ਸਰਕਾਰ ਨੂੰ ਆਪਣੇ ਅਧੂਰੇ ਵਾਅਦੇ ਬਾਰੇ ਵੀ ਜਾਣੂ ਕਰਵਾਇਆ ਹੈ।

ਮਾਨਸਾ ਦੇ ਸ਼ਹੀਦ ਜਵਾਨ ਗੁਰਤੇਜ ਸਿੰਘ ਦੇ ਪਰਿਵਾਰ ਨੇ ਸੁਣਾਇਆ ਆਪਣਾ ਦਰਦ
ਮਾਨਸਾ ਦੇ ਸ਼ਹੀਦ ਜਵਾਨ ਗੁਰਤੇਜ ਸਿੰਘ ਦੇ ਪਰਿਵਾਰ ਨੇ ਸੁਣਾਇਆ ਆਪਣਾ ਦਰਦ

By

Published : Aug 12, 2022, 9:31 PM IST

ਮਾਨਸਾ:ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਕਿਸਾਨ ਪਰਿਵਾਰ ਨਾਲ ਸਬੰਧਤ 22 ਸਾਲਾ ਨੌਜਵਾਨ ਗੁਰਤੇਜ ਸਿੰਘ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਰੱਖਦੇ ਹੋਏ ਭਾਰਤੀ ਫ਼ੌਜ ਵਿੱਚ ਭਰਤੀ ਹੋਏ ਸਨ। ਭਾਰਤੀ ਫ਼ੌਜ ਵਿਚ ਪੰਜਾਬ ਰੈਜੀਮੈਂਟ ਤਿੰਨ ਵਿੱਚ ਭਰਤੀ ਪੰਜਾਬ ਵਿੱਚ ਸਭ ਤੋਂ ਛੋਟੀ ਉਮਰ ਦਾ ਗੁਰਤੇਜ ਸਿੰਘ ਲੇਹ ਲੱਦਾਖ ਇਲਾਕੇ ਵਿੱਚ ਤਾਇਨਾਤ ਸੀ।

ਪੁੱਤ ਨੂੰ ਯਾਦ ਕਰ ਭੁੱਬਾਂ ਮਾਰ ਰੋਈ ਸ਼ਹੀਦ ਦੀ ਮਾਂ: 15 ਜੂਨ ਵਾਲੇ ਦਿਨ ਸ਼ਹੀਦ ਗੁਰਤੇਜ ਸਿੰਘ ਦੇ ਭਾਈ ਦਾ ਵਿਆਹ ਸੀ ਪਰ ਸਰਹੱਦ ਉੱਤੇ ਤਾਇਨਾਤ ਹੋਣ ਦੇ ਕਾਰਨ ਗੁਰਤੇਜ ਸਿੰਘ ਵਿਆਹ ਵਿਚ ਸ਼ਾਮਲ ਨਹੀਂ ਹੋ ਸਕਿਆ ਅਤੇ ਉਸੇ ਰਾਤ ਹੀ ਚੀਨੀ ਫ਼ੌਜ ਦੇ ਨਾਲ ਭਾਰਤੀ ਫ਼ੌਜ ਦੀ ਝੜਪ ਹੋ ਗਈ ਜਿਸ ਵਿਚ ਗੁਰਤੇਜ ਸਿੰਘ ਨੇ ਆਪਣੇ ਦੇਸ਼ ਦੀ ਰੱਖਿਆ ਕਰਦੇ ਹੋਏ 12 ਚੀਨੀ ਫੌਜੀਆਂ ਨੂੰ ਤਲਵਾਰ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਖ਼ੁਦ ਸ਼ਹਾਦਤ ਦਾ ਜਾਮ ਪੀ ਗਿਆ।

ਮਾਨਸਾ ਦੇ ਸ਼ਹੀਦ ਜਵਾਨ ਗੁਰਤੇਜ ਸਿੰਘ ਦੇ ਪਰਿਵਾਰ ਨੇ ਸੁਣਾਇਆ ਆਪਣਾ ਦਰਦ

ਪੁੱਤ ਦੀ ਸ਼ਹਾਦਤ ਤੇ ਪਰਿਵਾਰ ਕਰਦਾ ਹੈ ਮਾਣ ਮਹਿਸੂਸ: ਨੌਜਵਾਨ ਦੀ ਸ਼ਹਾਦਤ ਉੱਤੇ ਮਾਣ ਮਹਿਸੂਸ ਕਰਦੇ ਹੋਏ ਪਿਤਾ ਵਿਰਸਾ ਸਿੰਘ ਅਤੇ ਮਾਤਾ ਪ੍ਰਕਾਸ਼ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ ਉੱਤੇ ਮਾਣ ਹੈ ਕਿਉਂਕਿ ਉਨ੍ਹਾਂ ਦੇ ਪੁੱਤਰ ਨੇ ਦੇਸ਼ ਦੇ ਲਈ ਸ਼ਹਾਦਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਰਤੇਜ ਸਿੰਘ ਸ਼ੁਰੂ ਤੋਂ ਹੀ ਕਹਿੰਦਾ ਸੀ ਕਿ ਉਹ ਅਜਿਹਾ ਕੰਮ ਕਰੇਗਾ ਜਿਸ ਨਾਲ ਲੋਕ ਯਾਦ ਕਰਨਗੇ ਪਰ ਉਨ੍ਹਾਂ ਨੇ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਪੁੱਤ ਭਾਰਤ ਮਾਤਾ ਦੇ ਲਈ ਇੰਨ੍ਹਾਂ ਵੱਡਾ ਬਲੀਦਾਨ ਦੇ ਕੇ ਸ਼ਹੀਦ ਹੋਵੇਗਾ।

ਸ਼ਹੀਦ ਪਰਿਵਾਰ ਦੀ ਸਰਕਾਰ ਨੂੰ ਅਪੀਲ:ਗੁਰਤੇਜ ਸਿੰਘ ਦੀ ਮਾਤਾ ਅੱਜ ਵੀ ਹਰ ਫ਼ੌਜੀ ਦੇ ਵਿੱਚ ਆਪਣੇ ਪੁੱਤਰ ਗੁਰਤੇਜ ਸਿੰਘ ਨੂੰ ਹੀ ਦੇਖਦੀ ਹੈ। ਉਸ ਦੇ ਪਿਤਾ ਨੇ ਕਿਹਾ ਕਿ ਗੁਰਤੇਜ ਦੇ ਵੱਡੇ ਭਰਾ ਦਾ 15 ਜੂਨ ਨੂੰ ਵਿਆਹ ਸੀ ਪਰ ਸਰਹੱਦ ਤੇ ਤਾਇਨਾਤ ਹੋਣ ਦੇ ਕਾਰਨ ਵਿਆਹ ਵਿੱਚ ਗੁਰਤੇਜ ਸਿੰਘ ਸ਼ਾਮਲ ਨਹੀਂ ਹੋ ਸਕਿਆ ਸੀ। ਸ਼ਹੀਦ ਜਵਾਨ ਦੇ ਪਿਤਾ ਨੇ ਦੱਸਿਆ ਕਿ 17 ਜੂਨ ਨੂੰ ਸਵੇਰੇ ਕਰੀਬ ਛੇ ਵਜੇ ਗੁਰਤੇਜ ਸਿੰਘ ਦੀ ਸ਼ਹਾਦਤ ਦੀ ਖਬਰ ਮਿਲੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਗੁਰਤੇਜ ਸਿੰਘ ਦੀ ਸ਼ਹਾਦਤ ਉੱਤੇ ਪੂਰਾ ਕੀਤਾ ਪਰ ਅੱਜ ਵੀ ਉਨ੍ਹਾਂ ਦੇ ਪਿੰਡ ਵਿੱਚ ਗੁਰਤੇਜ ਸਿੰਘ ਦੇ ਨਾਮ ਉੱਤੇ ਸਟੇਡੀਅਮ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਕੰਮ ਅਧੂਰਾ ਹੈ ਉਨ੍ਹਾਂ ਸਰਕਾਰ ਤੋਂ ਇੱਕ ਖੇਤੀ ਦੇ ਲਈ ਬਿਜਲੀ ਕੁਨੈਕਸ਼ਨ ਦੀ ਵੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:ਭਾਰਤ ਦੀਆਂ ਅੱਠ ਬਹਾਦਰ ਔਰਤਾਂ ਜਿਨ੍ਹਾਂ ਨੇ ਬਦਲ ਦਿੱਤੀ ਸੈਨਾ ਦੀ ਤਸਵੀਰ

ABOUT THE AUTHOR

...view details