ਮਾਨਸਾ:ਸ਼ਹਿਰ ਦੇ ਬਜ਼ੁਰਗ ਹਾਕਮ ਸਿੰਘ ਦੀ ਪਿਛਲੇ ਦਿਨੀਂ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਹਾਕਮ ਸਿੰਘ ਦਾ ਖੱਚਰ ਮਰ ਜਾਣ ਕਾਰਨ ਖ਼ੁਦ 80 ਸਾਲਾ ਹਾਕਮ ਸਿੰਘ ਖੱਚਰ ਦੇ ਵਿੱਚ ਜੁੜ ਕੇ ਭਾਰ ਢੋਂਦਾ ਹੈ। ਈਟੀਵੀ ਭਾਰਤ ਚੈਨਲ ਵੱਲੋਂ ਇਸ ਬਜ਼ੁਰਗ ਦੀ ਵੀਡੀਓ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਅਤੇ ਅੱਜ ਇਸ ਬਜ਼ੁਰਗ ਦਾ ਮਕਾਨ ਵੀ ਬਣਨਾ ਸ਼ੁਰੂ ਹੋ ਗਿਆ ਹੈ। Baba attached himself to cart after mule death
ਮਾਨਸਾ ਸ਼ਹਿਰ ਦੇ ਬਾਗ਼ ਵਾਲਾ ਗੁਰਦੁਆਰਾ ਦੇ ਨਜ਼ਦੀਕ 80 ਸਾਲਾਂ ਬਜ਼ੁਰਗ ਹਾਕਮ ਸਿੰਘ ਦਾ 6 ਮਹੀਨੇ ਖੱਚਰ ਮਰ ਗਿਆ ਸੀ। ਇਸ ਤੋਂ ਬਾਅਦ ਪੈਸੇ ਨਾ ਹੋਣ ਕਾਰਨ ਉਹ ਖੱਚਰ ਨਹੀਂ ਖ਼ਰੀਦ ਸਕੇ ਅਤੇ ਖੁਦ ਹੀ ਆਪਣੇ ਖੱਚਰ ਰੇਹੜੇ ਵਿੱਚ ਜੁੜ ਕੇ ਭਾਰ ਢੋਣ ਲੱਗਾ। ਇੰਝ ਹੀ ਆਪਣੀ ਰੋਜ਼ੀ-ਰੋਟੀ ਕਮਾਉਣ ਲੱਗਿਆ।
ਭਾਰ ਢੋਣ ਵਾਲੇ ਬਾਬਾ ਹਾਕਮ ਸਿੰਘ ਦਾ ਬਣਿਆ ਮਕਾਨ
ਜਦੋਂ ਇਸ ਬਜ਼ੁਰਗ ਨੂੰ ਸਮਾਜ ਸੇਵੀ ਬੀਰਬਲ ਵੱਲੋਂ ਦੇਖਿਆ ਗਿਆ, ਤਾਂ ਉਨ੍ਹਾਂ ਵੱਲੋਂ ਇਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਗਈ। ਇਸ ਤੋਂ ਬਾਅਦ ਈਟੀਵੀ ਭਾਰਤ ਚੈਨਲ ਵੱਲੋਂ ਵੀ ਇਸ ਬਜ਼ੁਰਗ ਦੀ ਵੀਡੀਓ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ।
ਇਸ ਦਾ ਇਹ ਅਸਰ ਹੋਇਆ ਕਿ ਸਮਾਜ ਸੇਵੀ ਇਨ੍ਹਾਂ ਦੀ ਮਦਦ ਕਰਨ ਲਈ ਅੱਗੇ ਆਏ ਅਤੇ ਅੱਜ ਇਸ ਬਜ਼ੁਰਗ ਦੇ ਜੋ ਘਰ ਦੇ ਹਾਲਾਤ ਇੰਨੇ ਮਾੜੇ ਸਨ, ਉਨ੍ਹਾਂ ਨੂੰ ਬਦਲ ਦਿੱਤਾ ਗਿਆ ਹੈ। ਇਸ ਬਜ਼ੁਰਗ ਦਾ ਮਕਾਨ ਵੀ ਬਣਨਾ ਸ਼ੁਰੂ ਹੋ ਗਿਆ ਹੈ ਜਿਸ ਤੋਂ ਬਾਅਦ ਬਜ਼ੁਰਗ ਹਾਕਮ ਸਿੰਘ ਵੀ ਖੁਸ਼ ਦਿਖਾਈ ਦਿੱਤੇ।
ਬਜ਼ੁਰਗ ਦਾ ਕੋਈ ਸਹਾਰਾ ਨਹੀਂ:ਜਦੋਂ ਇਸ ਬਜ਼ੁਰਗ ਹਾਕਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਉਸ ਦਾ ਖੱਚਰ ਮਰ ਗਿਆ ਸੀ ਜਿਸ ਤੋਂ ਬਾਅਦ ਉਹ ਖੁਦ ਖੱਚਰ ਰੇਹੜੇ ਵਿਚ ਜੁੜ ਕੇ ਭਾਰ ਢੋਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੁਢਾਪੇ ਦਾ ਕੋਈ ਸਹਾਰਾ ਨਾ ਹੋਣ ਕਾਰਨ ਖੁਦ ਹੀ ਆਪਣੇ ਘਰ ਦਾ ਕੰਮ ਕਰਦਾ ਹੈ ਅਤੇ ਇਕ ਖਸਤਾ ਹਾਲਤ ਮਕਾਨ ਵਿਚ ਰਹਿ ਰਿਹਾ ਹੈ। ਕਦੇ ਸਰਕਾਰ ਵੱਲੋਂ ਉਸ ਦੀ ਸਾਰ ਨਹੀਂ ਲਈ ਗਈ।
ਸਮਾਜ ਸੇਵੀਆਂ ਨੇ ਫੜਿਆ ਹੱਥ:ਸਮਾਜ ਸੇਵੀ ਬੀਰਬਲ ਨੇ ਵੀ ਦੱਸਿਆ ਕਿ ਇਨ੍ਹਾਂ ਦੇ ਖਾਤੇ ਵਿੱਚ ਵੱਖ ਵੱਖ ਸਮਾਜ ਸੇਵੀ ਸੱਜਣਾਂ ਵੱਲੋਂ ਇੱਕ ਲੱਖ ਰੁਪਏ ਦੇ ਕਰੀਬ ਸਹਾਇਤਾ ਭੇਜੀ ਗਈ ਸੀ ਜਿਸ ਤੋਂ ਬਾਅਦ ਇਨ੍ਹਾਂ ਦਾ ਮਕਾਨ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:ਚੰਡੀਗੜ੍ਹ PGI ਵਿੱਚ 10 ਕਰੋੜ ਰੁਪਏ ਦਾ ਗੁਪਤ ਦਾਨ