ਪੰਜਾਬ

punjab

ETV Bharat / state

ਸਰਦੂਲਗੜ ਦੇ ਪਿੰਡ ਆਹਲੂਪੁਰ ਵਿਖੇ ਨਹਿਰ ’ਚ ਪਿਆ ਪਾੜ

ਨਹਿਰ ਦੀ ਸਫਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਇਹ ਹਰ ਸਾਲ 3 ਤੋਂ 4 ਵਾਰ ਟੁੱਟ ਜਾਂਦੀ ਹੈ ਤੇ ਉਹਨਾਂ ਦੀ ਫਸਲ ਖਰਾਬ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਨਹਿਰ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਇਹ ਟੁੱਟ ਰਹੀ ਹੈ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਸਰਦੂਲਗੜ ਦੇ ਪਿੰਡ ਆਹਲੂਪੁਰ ਵਿਖੇ ਨਹਿਰ ’ਚ ਪਿਆ ਪਾੜ
ਸਰਦੂਲਗੜ ਦੇ ਪਿੰਡ ਆਹਲੂਪੁਰ ਵਿਖੇ ਨਹਿਰ ’ਚ ਪਿਆ ਪਾੜ

By

Published : Mar 27, 2021, 6:56 PM IST

ਮਾਨਸਾ: ਭਾਖੜਾ ਮੁੱਖ ਸ਼ਾਖਾ ਦੇ ਫਤਿਹਪੁਰ ਮੁਖੀ ਤੋਂ ਸ਼ੁਰੂ ਹੋਣ ਵਾਲੀ ਨਵੀਂ ਢੰਡਾਲ ਨਹਿਰ ’ਚ ਪਿੰਡ ਆਹਲੂਪੁਰ ਦੇ ਨਜ਼ਦੀਕ ਇੱਕ ਦਰਾਰ ਪੈਣ ਕਾਰਨ ਢਾਈ ਸੌ ਏਕੜ ਕਣਕ ਦੀ ਫਸਲ ਖਰਾਬ ਹੋ ਗਈ। ਵਿਭਾਗ ਵੱਲੋਂ ਇਸ ਦਰਾਰ ਨੂੰ ਭਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਪਰ ਲੋਕਾਂ ਦੀ ਮੰਗ ਹੈ ਕਿ ਵਿਭਾਗ ਸਮੇਂ ਸਿਰ ਨਹਿਰ ਦੀ ਸਫ਼ਾਈ ਕਰਵਾਏ ਕਿਉਂਕਿ ਇਹ ਨਹਿਰ ਪਿਛਲੇ ਸਮੇਂ ਵਿੱਚ 2 ਜਾਂ 3 ਵਾਰ ਟੁੱਟ ਚੁੱਕੀ ਹੈ।

ਸਰਦੂਲਗੜ ਦੇ ਪਿੰਡ ਆਹਲੂਪੁਰ ਵਿਖੇ ਨਹਿਰ ’ਚ ਪਿਆ ਪਾੜ
ਇਹ ਵੀ ਪੜੋ: ਪਠਾਨਕੋਟ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ, ਕਈ ਲੋਕਾਂ ਨੂੰ ਕੀਤਾ ਜਖਮੀਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਨਹਿਰ ਦੀ ਸਫਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਇਹ ਹਰ ਸਾਲ 3 ਤੋਂ 4 ਵਾਰ ਟੁੱਟ ਜਾਂਦੀ ਹੈ ਤੇ ਉਹਨਾਂ ਦੀ ਫਸਲ ਖਰਾਬ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਨਹਿਰ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਇਹ ਟੁੱਟ ਰਹੀ ਹੈ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਦੋਵਾਂ ਨਹਿਰਾਂ ਦੀ ਕਰਾਸਿੰਗ ਵਾਲੀ ਥਾਂ ਨੂੰ ਚੌੜਾ ਕੀਤਾ ਜਾਣਾ ਚਾਹੀਦਾ ਹੈ ਅਤੇ ਹਰ 6 ਮਹੀਨਿਆਂ ਬਾਅਦ ਨਹਿਰ ਦੀ ਸਫਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਕਿਸਾਨਾਂ ਨੇ ਸਰਕਾਰ ਤੋਂ ਖਰਾਬ ਹੋਈ ਫਸਲ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।ਉਥੇ ਹੀ ਨਹਿਰੀ ਵਿਭਾਗ ਦੇ ਐੱਸ.ਡੀ.ਓ. ਗਨਦੀਪ ਸਿੰਘ ਨੇ ਦੱਸਿਆ ਕਿ ਇੱਥੇ ਸੁਖਚੈਨ ਨਹਿਰ ਅਤੇ ਨਵੀਂ ਢੰਡਲ ਨਹਿਰ ਦਾ ਪਾਰ ਹੈ ਅਤੇ ਸੁਖਚੈਨ ਨਹਿਰ ਨਵੀਂ ਢੰਡਾਲ ਨਹਿਰ ਦੇ ਹੇਠੋਂ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਸੁਖਚੈਨ ਨਹਿਰ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਸੀ, ਉਸ ਸਮੇਂ ਨਹਿਰ ਵਿੱਚ ਕਿਸੇ ਮਰੇ ਹੋਏ ਜਾਨਵਰ ਜਾਂ ਕੂੜੇਦਾਨ ਦੇ ਫਸਣ ਕਾਰਨ ਪਾਣੀ ਓਵਰਫਲੋਅ ਹੋ ਗਿਆ ਸੀ ਅਤੇ ਨਵੀਂ ਢੰਡਾਲ ਨਹਿਰ ਵਿੱਚ ਡਿੱਗ ਗਿਆ, ਜਿਸ ਕਾਰਨ ਨਹਿਰ ਵਿੱਚ ਦਰਾਰ ਪੈ ਗਈ।

ABOUT THE AUTHOR

...view details