ਮਾਨਸਾ: ਕਸਬਾ ਬੁਢਲਾਡਾ ਦੇ ਬਰੇਟਾ ਰੋਡ 'ਤੇ ਬਣ ਰਹੇ ਓਵਰਬ੍ਰਿਜ ਲਈ ਐੱਸ.ਜੀ.ਪੀ.ਸੀ. ਗੁਰੂ ਨਾਨਕ ਕਾਲਜ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ। ਜਿਸਦੇ ਲਈ ਸਰਕਾਰ ਦੁਆਰਾ ਕਾਲਜ ਪ੍ਰਬੰਧਕਾਂ ਨੂੰ ਬਹੁਤ ਸਾਰਾ ਪੈਸਾ ਵੀ ਅਦਾ ਕੀਤਾ ਜਾ ਚੁੱਕਾ ਹੈ। ਪਰ ਅੱਜ ਜਦੋਂ ਕਾਲਜ ਦੀ ਕੰਧ ਢਹਿ-ਢੇਰੀ ਕਰ ਕੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਲਜ ਸਟਾਫ ਨੇ ਵਿਦਿਆਰਥੀਆਂ ਨਾਲ ਮਿਲ ਕੇ ਵਿਰੋਧ ਕੀਤਾ ਕਿ ਬਿਨਾਂ ਕੋਈ ਨੋਟਿਸ ਦਿੱਤੇ ਇਸ ਕੰਧ ਨੂੰ ਢਾਹ ਦਿੱਤਾ ਗਿਆ ਹੈ। ਜਿਸ ਕਾਰਨ ਕਾਲਜ ਦੇ ਅੰਦਰ ਪਏ ਮਾਲ ਦਾ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜੋ: ਭਾਰੀ ਤੂਫਾਨ ਕਾਰਨ ਡਿੱਗੀ ਘਰ ਦੀ ਛੱਤ, 3 ਲੋਕ ਗੰਭੀਰ ਜ਼ਖਮੀ
ਇਸ ਦੌਰਾਨ ਕਾਲਜ ਦੇ ਮੈਨੇਜਰ ਨਰਿੰਦਰ ਸਿੰਘ ਅਤੇ ਅਧਿਆਪਕ ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਕੰਧ ਨੂੰ ਪ੍ਰਸ਼ਾਸਨ ਵੱਲੋਂ ਕਾਲਜ ਮੈਨੇਜਮੈਂਟ ਨੂੰ ਕੋਈ ਜਾਣਕਾਰੀ ਦਿੱਤੇ ਬਿਨਾਂ ਢਾਹ ਦਿੱਤੀ ਗਈ ਹੈ।