ਮਾਨਸਾ: ਕਰਜ਼ੇ ਤੋਂ ਪਰੇਸ਼ਾਨ ਮੂਸਾ ਪਿੰਡ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਖੁਦਕਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਕਿਸਾਨ 7 ਲੱਖ ਦੇ ਕਰੀਬ ਕਰਜ਼ਾਈ ਸੀ। ਉਕਤ ਕਿਸਾਨ ਦੀਆਂ ਦੋ ਵੱਡੀਆਂ ਭੈਣਾਂ ਵਿਆਹੁਣ ਯੋਗ ਸੀ ਪਰ ਕਰਜ਼ੇ ਦਾ ਬੋਝ ਹੌਲਾ ਨਾ ਹੁੰਦਾ ਦੇਖ ਨੌਜਵਾਨ ਨੇ ਫਾਹਾ ਲਾ ਕੇ ਖੁਦਕਸ਼ੀ ਕਰ ਲਈ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਉਤੇ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
10 ਮਹੀਨੇ ਪਹਿਲਾਂ ਹੀ ਹੋਈ ਸੀ ਮਾਂ ਦੀ ਮੌਤ :ਜਾਣਕਾਰੀ ਅਨੁਸਾਰ ਮੂਸੇ ਪਿੰਡ ਰਹਿਣ ਵਾਲੇ ਭੈਣਾਂ ਦੇ ਇਕਲੌਤੇ ਭਰਾ ਨੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕਸ਼ੀ ਕਰ ਲਈ ਹੈ, ਜਦਕਿ 10 ਮਹੀਨੇ ਪਹਿਲਾਂ ਹੀ ਉਸ ਦੀ ਮਾਂ ਦੀ ਮੌਤ ਹੋਈ ਸੀ।ਉਕਤ ਕਿਸਾਨ ਸਿਰ 7 ਲੱਖ ਤੋਂ ਵਧੇਰੇ ਕਰਜ਼ਾ ਸੀ। ਕਿਸਾਨ ਗੁਰਮੀਤ ਸਿੰਘ ਨੇ ਵੀ ਕਰਜ਼ੇ ਤੋਂ ਦੁਖੀ ਹੋ ਕੇ ਮੌਤ ਨੂੰ ਗਲੇ ਲਗਾ ਲਿਆ ਹੈ। ਮ੍ਰਿਤਕ ਨੌਜਵਾਨ ਕਿਸਾਨ ਦੇ ਪਰਿਵਾਰਕ ਮੈਂਬਰਾਂ ਹਰਚਰਨ ਸਿੰਘ ਤੇ ਗਮਦੂਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ 20 ਸਾਲ ਦਾ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀਆਂ ਦੋ ਵੱਡੀਆਂ ਭੈਣਾਂ ਵੀ ਵਿਆਹੁਣਯੋਗ ਹਨ।
ਇਹ ਵੀ ਪੜ੍ਹੋ :Punjabi Maa Boli fair: ਚੰਡੀਗੜ੍ਹ 'ਚ ਪਹਿਲੀ ਵਾਰ ਕਰਵਾਇਆ ਗਿਆ ਸੱਭਿਆਚਾਰਕ ਮੇਲਾ, ਪੰਜਾਬੀ ਗੀਤਾਂ ਨੇ ਕੀਲੇ ਸਰੋਤੇ