ਪੰਜਾਬ

punjab

ETV Bharat / state

ਬੁਢਲਾਡਾ ਸ਼ਹਿਰ ਵਿੱਚੋਂ ਬਾਲ ਭਿਖਿਆ ਮੰਗਦੇ 9 ਬੱਚੇ ਬਚਾਏ ਗਏ - ਬੁਢਲਾਡਾ ਸ਼ਹਿਰ

ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਾਊਂਸਲਰ ਰਾਜਿੰਦਰ ਕੁਮਾਰ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਸਮਝਾਇਆ ਕਿ ਬਾਲ ਮਜਦੂਰੀ ਅਤੇ ਬਾਲ ਭਿਖਿਆ ਕਾਨੂੰਨ ਦੇ ਅਨੁਸਾਰ ਅਪਰਾਧ ਹੈ। ਜੇਕਰ ਕੋਈ ਬੱਚਾ ਮਜ਼ਦੂਰੀ ਕਰਦਾ ਜਾਂ ਭਿਖਿਆ ਮੰਗਦਾ ਹੈ ਤਾਂ ਕਾਰਵਾਈ ਬੱਚਿਆਂ ਦੇ ਮਾਤਾ-ਪਿਤਾ ’ਤੇ ਹੁੰਦੀ ਹੈ।

ਬੁਢਲਾਡਾ ਸ਼ਹਿਰ ਵਿੱਚੋਂ ਬਾਲ ਭਿਖਿਆ ਮੰਗਦੇ 9 ਬੱਚੇ ਬਚਾਏ ਗਏ
ਬੁਢਲਾਡਾ ਸ਼ਹਿਰ ਵਿੱਚੋਂ ਬਾਲ ਭਿਖਿਆ ਮੰਗਦੇ 9 ਬੱਚੇ ਬਚਾਏ ਗਏ

By

Published : Dec 25, 2020, 8:18 AM IST

ਮਾਨਸਾ: ਬਾਲ ਭਲਾਈ ਕਮੇਟੀ ਮੈਂਬਰ ਬਲਦੇਵ ਰਾਜ ਕੱਕੜ ਨੇ ਦੱਸਿਆ ਕਿ ਚਾਇਲਡ ਹੈਲਪ ਲਾਈਨ ਮਾਨਸਾ ਕੋਲ ਸੂਚਨਾ ਮਿਲੀ ਕਿ ਬੁਢਲਾਡਾ ਸ਼ਹਿਰ ਵਿੱਚ ਬਾਲ ਭਿਖਿਆ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾਂ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਬਾਲ ਭਲਾਈ ਕਮੇਟੀ, ਜਿਲ੍ਹਾ ਬਾਲ ਸੁਰਖਿਆ ਦਫ਼ਤਰ, ਚਾਇਲਡ ਹੈਲਪ ਲਾਇਨ ਮਾਨਸਾ ਅਤੇ ਪੁਲਿਸ ਪ੍ਰਸ਼ਾਸ਼ਨ ਬੁਢਲਾਡਾ ਦੀ ਸਾਂਝੀ ਟੀਮ ਵੱਲੋਂ ਬੁਢਲਾਡਾ ਸ਼ਹਿਰ ਵਿੱਚ ਬਾਲ ਭਿਖਿਆ ਦੇ ਸਬੰਧ ਵਿੱਚ ਵੱਖ-ਵੱਖ ਥਾਵਾਂ ’ਤੇ ਰੇਡ ਕੀਤੀ ਗਈ, ਜਿਸ ਦੌਰਾਨ 9 ਬੱਚੇ ਸ਼ਹਿਰ ਦੇ ਮੇਨ ਬਾਜ਼ਾਰ, ਰੇਲਵੇ ਸਟੇਸ਼ਨ ਕੋਲ ਭੀਖ ਮੰਗਦੇ ਹੋਏ ਪਾਏ ਗਏ।

ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਾਊਂਸਲਰ ਰਾਜਿੰਦਰ ਕੁਮਾਰ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਸਮਝਾਇਆ ਕਿ ਬਾਲ ਮਜਦੂਰੀ ਅਤੇ ਬਾਲ ਭਿਖਿਆ ਕਾਨੂੰਨ ਦੇ ਅਨੁਸਾਰ ਅਪਰਾਧ ਹੈ। ਜੇਕਰ ਕੋਈ ਬੱਚਾ ਮਜ਼ਦੂਰੀ ਕਰਦਾ ਜਾਂ ਭਿਖਿਆ ਮੰਗਦਾ ਹੈ ਤਾਂ ਕਾਰਵਾਈ ਬੱਚਿਆਂ ਦੇ ਮਾਤਾ-ਪਿਤਾ ’ਤੇ ਹੁੰਦੀ ਹੈ। ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬਾਲ ਭਲਾਈ ਕਮੇਟੀ ਦੇ ਮੈਂਬਰ ਬਲਦੇਵ ਰਾਜ ਕੱਕੜ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਪਹਿਲੀ ਤੇ ਆਖਰੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਆਪਣੇ ਬੱਚੇ ਨਹੀਂ ਪਾਲ ਸਕਦੇ ਤਾਂ ਉਹ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦੇਣ, ਤਾਂ ਜੋ ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਚੰਗੀ ਤਰਾਂ ਹੋ ਸਕੇ ਤੇ ਬੱਚੇ ਪੜ੍ਹ-ਲਿਖ ਕੇ ਇਕ ਬਿਹਤਰ ਇਨਸਾਨ ਬਣ ਸਕਣ। ਬੱਚਿਆਂ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਅੱਗੇ ਤੋਂ ਇਹ ਧਿਆਨ ਰੱਖਣਗੇ ਕਿ ਉਹਨਾਂ ਦੇ ਬੱਚੇ ਭੀਖ ਮੰਗਣ ਨਾ ਜਾਣ। ਇਸ ਉਪਰੰਤ ਬੱਚਿਆਂ ਨੂੰ ਉਹਨਾਂ ਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ ਗਿਆ।

ਚਾਇਲਡ ਹੈਲਪ ਲਾਇਨ ਮਾਨਸਾ ਦੇ ਜ਼ਿਲ੍ਹਾ ਇੰਚਾਰਜ ਕਮਲਦੀਪ ਸਿੰਘ ਨੇ ਕਿਹਾ ਕਿ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਬੱਚਾ ਤੁਹਾਨੂੰ ਭੀਖ ਮੰਗਦਾ, ਮਜ਼ਦੂਰੀ ਕਰਦਾ ਜਾਂ ਕਿਸੇ ਮੁਸੀਬਤ ਵਿਚ ਦਿਖਦਾ ਹੈ ਤਾਂ ਤੁਸੀਂ ਬੇਝਿਜਕ ਹੋ ਕੇ ਟੋਲ ਫ੍ਰੀ ਨੰਬਰ 1098 ’ਤੇ ਕਾਲ ਕਰ ਸਕਦੇ ਹੋ ਅਤੇ ਇਕ ਅਨਮੋਲ ਜਿੰਦਗੀ ਬਚਾ ਸਕਦੇ ਹੋ।

ABOUT THE AUTHOR

...view details