ਪੰਜਾਬ

punjab

ਨੰਗਲ ਕਲਾਂ 'ਚ 600 ਲੋਕਾਂ ਨੇ ਲਗਵਾਈ ਵੈਕਸੀਨ

ਮਾਨਸਾ ਦੇ ਪਿੰਡ ਨੰਗਲ ਕਲਾਂ ਦੀ ਆਬਾਦੀ 10 ਹਜ਼ਾਰ ਦੇ ਕਰੀਬ ਹੈ ਪਰ ਉਥੇ ਸਿਰਫ਼ 600 ਲੋਕਾਂ ਨੇ ਹੀ ਵੈਕਸੀਨ ਲਗਵਾਈ ਹੈ।ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਨੂੰ ਵੈਕਸੀਨ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

By

Published : May 20, 2021, 5:23 PM IST

Published : May 20, 2021, 5:23 PM IST

ਨੰਗਲ ਕਲਾਂ 'ਚ 600 ਲੋਕਾਂ ਨੇ ਲਗਵਾਈ ਵੈਕਸੀਨ
ਨੰਗਲ ਕਲਾਂ 'ਚ 600 ਲੋਕਾਂ ਨੇ ਲਗਵਾਈ ਵੈਕਸੀਨ

ਮਾਨਸਾ:ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਕੋਰੋਨਾ ਸ਼ਹਿਰਾਂ ਤੋਂ ਹੁਣ ਪਿੰਡਾਂ ਵਿਚ ਆਪਣਾ ਰੂਪ ਵਿਖਾ ਰਿਹਾ ਹੈ।ਮਾਨਸਾ ਦੇ ਪਿੰਡ ਨੰਗਲ ਕਲਾਂ ਦੀ ਆਬਾਦੀ 10 ਹਜ਼ਾਰ ਦੇ ਕਰੀਬ ਹੈ ਪਰ ਉਥੇ ਦੇ 600 ਲੋਕਾਂ ਨੇ ਹੀ ਕੋਰੋਨਾ ਵੈਕਸੀਨ ਲਗਾਈ ਹੈ।ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਵੈਕਸੀਨ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਨੰਗਲ ਕਲਾਂ 'ਚ 600 ਲੋਕਾਂ ਨੇ ਲਗਵਾਈ ਵੈਕਸੀਨ

ਪਿੰਡ ਨੰਗਲ ਕਲਾਂ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ 10 ਹਜ਼ਾਰ ਦੇ ਕਰੀਬ ਆਬਾਦੀ ਹੈ ਅਤੇ 600 ਲੋਕਾਂ ਨੂੰ ਵੈਕਸੀਨੇਸ਼ਨ ਕਰਵਾਈ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਸਾਡੇ ਵਿਚ 66 ਵਿਅਕਤੀ ਪੌਜ਼ੀਟਿਵ ਆਏ ਸਨ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਰਿਕਵਰੀ ਵੀ ਕਰ ਚੁੱਕੇ ਹਨ ਅਤੇ ਸਾਡੇ ਪਿੰਡ ਵਿਚੋਂ ਸਿਰਫ ਤਿੰਨ ਵਿਅਕਤੀ ਦੀ ਹੀ ਮੌਤ ਹੋਈ ਸੀ।

ਸਰਪੰਚ ਦਾ ਕਹਿਣਾ ਹੈ ਕਿ ਸਾਡੇ ਇਲਾਕੇ ਦੀ ਡਿਸਪੈਂਸਰੀ ਦੀ ਟੀਮ ਹਰ ਰੋਜ਼ ਪਿੰਡਾਂ ਵਿਚ ਕੈਂਪ ਲਗਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਅਤੇ ਵੈਕਸੀਨ ਬਾਰੇ ਜਾਗਰੂਕ ਕਰ ਰਹੀ ਹੈ।

ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਕੀਤਾ ਗਿਆ ਹੈ ਜਦੋਂ ਸਾਡੇ ਪਿੰਡ ਵਿਚ ਕੋਰੋਨਾ ਪੌਜ਼ੀਟਿਵ ਆਏ ਸਨ ਤਾਂ ਉਸ ਵਕਤ ਲੋਕਾਂ ਨੂੰ ਸਿਹਤ ਵਿਭਾਗ ਨੇ ਜਾਗਰੂਕ ਕੀਤਾ ਅਤੇ ਲੋਕਾਂ ਨੇ ਆਪਣੇ ਆਪ ਨੂੰ ਘਰਾਂ ਵਿਚ ਹੀ ਹੋਮ ਕੁਆਰੰਟੀਨ ਕਰ ਲਿਆ ਹੈ।

ਇਹ ਵੀ ਪੜੋ:ਨਹੀਂ ਰਹੇ ਰੰਗਮੰਚ ਦੇ ਦਮਦਾਰ ਅਦਾਕਾਰ ਚਰਨਜੀਤ ਚੰਨੀ,ਕੋਰੋਨਾ ਕਾਰਨ ਗਈ ਜਾਨ

ABOUT THE AUTHOR

...view details