ਮਾਨਸਾ:ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿੱਚ ਅੱਜ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੰਦੀਪ ਕੇਕੜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕੇਕੜਾ ਦੇ ਨਾਲ-ਨਾਲ ਮਨਦੀਪ ਮੰਨਾ, ਮਨਪ੍ਰੀਤ ਭਾਊ, ਸਾਰਜ ਮਿੰਟੂ, ਪਰਭਦੀਪ ਪੱਬੀ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਮੁਲਜ਼ਮ 11 ਜੂਨ ਤੱਕ ਪੁਲਿਸ ਰਿਮਾਂਡ ’ਤੇ ਸਨ ਜਿੰਨ੍ਹਾਂ ਨੂੰ ਸ਼ਨੀਵਾਰ ਫਿਰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ।
ਸੰਦੀਪ ਕੇਕੜਾ ਵੱਲੋਂ ਲੰਮੇ ਸਮੇਂ ਤੋਂ ਫੈਨ ਬਣ ਕੇ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ। ਗੋਲਡੀ ਬਰਾੜ ਅਤੇ ਸਚਿਨ ਥਾਪਨ ਦੇ ਕਹਿਣ 'ਤੇ ਕੇਕੜਾ ਮੂਸੇਵਾਲਾ ਦਾ ਪਿੱਛਾ ਕਰਦਾ ਸੀ। ਕੇਕੜੇ ਨੇ ਪਹਿਲਾਂ ਮੂਸੇਵਾਲਾ ਨਾਲ ਸੈਲਫੀ ਵੀ ਲਈ। ਫਿਰ ਸ਼ਾਰਪ ਸ਼ੂਟਰਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ। ਜਾਣਕਾਰੀ ਅਨੁਸਾਰ ਕੇਕੜੇ ਨੇ ਉਨ੍ਹਾਂ ਇਹ ਵੀ ਦੱਸਿਆ ਕਿ ਗਾਇਕ ਬਿਨਾਂ ਗੰਨਮੈਨ ਦੇ ਜਾ ਰਿਹਾ ਹੈ ਅਤੇ ਥਾਰ ਵਿੱਚ ਤਿੰਨ ਵਿਅਕਤੀ ਬੈਠੇ ਹਨ। ਮੁਲਜ਼ਮ ਵੱਲੋ ਇਹ ਵੀ ਦੱਸਿਆ ਗਿਆ ਕਿ ਮੂਸੇਵਾਲਾ ਬੁਲਟ ਪਰੂਫ ਕਾਰ ਤੋਂ ਬਿਨਾਂ ਥਾਰ ਵਿੱਚ ਨਿਕਲਿਆ ਹੈ।