ਮਾਨਸਾ:ਦਿੱਲੀ ਦੇ ਵਿਗਿਆਨ ਭਵਨ ਵਿੱਚ 5 ਸਤੰਬਰ (ਅਧਿਆਪਕ ਦਿਵਸ) ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਲਈ ਦੇਸ਼ ਭਰ ਵਿੱਚੋਂ ਚੁਣੇ ਗਏ 46 ਅਧਿਆਪਕਾਂ 46 teachers selected for national award ਵਿੱਚ ਮਾਨਸਾ ਦੇ ਪਿੰਡ ਦਾਤੇਵਾਸ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਣਿਤ ਵਿਸ਼ੇ ਨੂੰ ਸੌਖੇ ਤਰੀਕੇ ਨਾਲ ਪੜਾਉਣ ਦੀ ਮੁਹਾਰਤ ਰੱਖਣ ਵਾਲੇ, ਰਾਜ ਪੁਰਸਕਾਰ ਅਤੇ ਮਾਲਤੀ ਗਿਆਨ ਪੀਠ ਪੁਰਸਕਾਰ ਜੇਤੂ ਪ੍ਰਿੰਸੀਪਲ ਅਰੁਣ ਗਰਗ Principal Arun Garg will get National Award ਦਾ ਨਾਮ ਵੀ ਸ਼ਾਮਲ ਹੈ।
ਇੰਨਾਂ ਸਾਰੇ ਅਧਿਆਪਕਾਂ ਨੂੰ ਰਾਸ਼ਟਰਪਤੀ ਵੱਲੋਂ ਇਹ ਸਨਮਾਨ ਦਿੱਤੇ ਜਾਣਗੇ। ਜਿਸ ਵਿੱਚ ਸਰਟੀਫਿਕੇਟ ਆਫ ਮੈਰਿਟ, 50 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਸਿਲਵਰ ਮੈਡਲ ਹੋਵੇਗਾ। ਜਿਸਤੇ ਜ਼ਿਲਾ ਸਿੱਖਿਆ ਅਫਸਰ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੀ ਟੀਮ ਨੇ ਅੱਜ ਸਕੂਲ ਪਹੁੰਚਕੇ ਅਧਿਆਪਕ ਅਰੁਣ ਗਰਗ Principal Arun Garg will get National Award ਨੂੰ ਵਧਾਈ ਦਿੱਤੀ।
ਮਾਨਸਾ ਦੇ ਪਿੰਡ ਦਾਤੇਵਾਸ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਅਰੁਣ ਗਰਗ Principal Arun Garg will get National Award ਦੀ ਕੌਮੀ ਪੁਰਸਕਾਰ ਲਈ ਚੋਣ ਹੋਣ ਤੋਂ ਬਾਅਦ ਜਿੱਥੇ ਅਧਿਆਪਕਾਂ 'ਚ ਖੁਸ਼ੀ ਦੀ ਲਹਿਰ ਹੈ। ਉੱਥੇ ਮਾਨਸਾ ਜ਼ਿਲ੍ਹੇ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦਾ ਇਕ ਅਧਿਆਪਕ ਰਾਸ਼ਟਰਪਤੀ ਹੱਥੋਂ ਸਿੱਖਿਆ ਦੇ ਖੇਤਰ ਚ ਰਾਸ਼ਟਰੀ ਐਵਾਰਡ ਹਾਸਲ ਕਰੇਗਾ। ਅਵਾਰਡ ਲਈ ਚੁਣੇ ਗਏ ਪ੍ਰਿੰਸੀਪਲ ਅਰੁਣ ਗਰਗ Principal Arun Garg will get National Award ਨੇ ਦੱਸਿਆ ਕਿ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੇਰੀ ਚੋਣ ਰਾਸ਼ਟਰੀ ਪੁਰਸਕਾਰ ਲਈ ਹੋਈ ਹੈ ਅਤੇ ਮੈਂ ਇਹ ਪੁਰਸਕਾਰ ਆਪਣੇ ਵਿਦਿਆਰਥੀਆਂ ਅਤੇ ਦੋਸਤਾਂ ਨੂੰ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇਥੇ ਤੱਕ ਪਹੁੰਚਿਆ ਹਾਂ।
ਉਨ੍ਹਾਂ ਕਿਹਾ ਕਿ ਇਹ ਐਵਾਰਡ ਮੇਰਾ ਨਹੀਂ ਬਲਕਿ ਮਾਨਸਾ ਜ਼ਿਲ੍ਹੇ ਦਾ ਹੈ, ਕਿਉਂਕਿ ਮਾਨਸਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਮਾਨਸਾ ਜ਼ਿਲੇ ਦੇ ਹਿੱਸੇ ਇਹ ਐਵਾਰਡ ਆਇਆ ਹੈ। ਉਨ੍ਹਾਂ ਕਿਹਾ ਕਿ ਹੈ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਦਾਤੇਵਾਸ ਵਿਖੇ ਬਤੌਰ ਪ੍ਰਿੰਸੀਪਲ ਕੰਮ ਕਰ ਰਿਹਾ ਹੈ ਅਤੇ ਪਿਛਲੇ 6-7 ਸਾਲਾਂ ਦੌਰਾਨ ਮੇਰੇ ਵੱਲੋਂ ਗਣਿਤ ਵਿਸ਼ੇ ਵਿੱਚ ਕੀਤੇ ਕੰਮਾਂ ਬਦਲੇ ਮੈਨੂੰ ਇਹ ਐਵਾਰਡ ਮਿਲਿਆ ਹੈ।