ਮਾਨਸਾ:ਅੱਜ ਦੇ ਸਮੇਂ 'ਚ ਜਿੱਥੇ ਸਾਇੰਸ ਬੇਹਦ ਤਰੱਕੀ ਕਰ ਚੁੱਕਿਆ ਹੈ, ਉੱਥੇ ਹੀ ਕੁੱਝ ਲੋਕ ਅਜੇ ਵੀ ਅੰਧ ਵਿਸ਼ਵਾਸਾਂ ਨਾਲ ਘਿਰੇ ਹੋਏ ਹਨ। ਅਜਿਹਾ ਹੀ ਮਾਮਲਾ ਮਾਨਸਾ ਦੇ ਪਿੰਡ ਰਮਦਿੱਤੇਵਾਲਾ ਦੇ ਮਨਪ੍ਰੀਤ ਦੀ ਹੈ। ਮਨਪ੍ਰੀਤ ਦੀ ਉਮਰ 26 ਸਾਲ ਹੈ, ਪਰ ਉਸ ਦਾ ਕੱਦ ਮਹਿਜ਼ 23 ਇੰਚ ਯਾਨਿ ਕਿ ਇੱਕ ਬੱਚੇ ਦੇ ਸਰੀਰ ਵਾਂਗ ਹੈ। ਜਿਥੇ ਲੋਕ ਸਾਇੰਸ 'ਤੇ ਵਿਸ਼ਵਾਸ ਕਰਦੇ ਹਨ, ਉਥੇ ਹੀ ਅੱਜ ਵੀ ਮਨਪ੍ਰੀਤ ਦਾ ਪਰਿਵਾਰ ਮਨਪ੍ਰੀਤ ਨੂੰ ਰੱਬ ਰੂਪ ਸਮਝ ਕੇ ਬਾਬੇ ਵਾਂਗ ਪੂਜ ਰਿਹਾ ਹੈ।
26 ਸਾਲ ਦੀ ਉਮਰ ਤੇ ਕੱਦ ਸਿਰਫ 23 ਇੰਚ, ਪਰਿਵਾਰ ਮੰਨਦਾ ਹੈ ਬੱਚੇ ਨੂੰ ਬਾਬਾ ! - ਮਾਨਸਾ
ਮਾਨਸਾ ਦੇ ਪਿੰਡ ਰਮਦਿੱਤੇਵਾਲਾ ਦੇ ਮਨਪ੍ਰੀਤ ਦੀ ਉਮਰ 26 ਸਾਲ ਹੈ, ਪਰ ਉਸ ਦਾ ਕੱਦ ਮਹਿਜ਼ 23 ਇੰਚ ਯਾਨਿ ਕਿ ਇੱਕ ਬੱਚੇ ਦੇ ਸਰੀਰ ਵਾਂਗ ਹੈ। ਜਿਥੇ ਲੋਕ ਸਾਇੰਸ 'ਤੇ ਵਿਸ਼ਵਾਸ ਕਰਦੇ ਹਨ, ਉਥੇ ਹੀ ਅੱਜ ਵੀ ਮਨਪ੍ਰੀਤ ਦਾ ਪਰਿਵਾਰ ਮਨਪ੍ਰੀਤ ਨੂੰ ਰੱਬ ਰੂਪ ਸਮਝ ਕੇ ਬਾਬੇ ਵਾਂਗ ਪੂਜ ਰਿਹਾ ਹੈ। ਆਓ ਜਾਣਦੇ ਹਾਂ ਇਸ ਪਿਛੇ ਦੀ ਕਹਾਣੀ...
ਮਨਪ੍ਰੀਤ ਦੇ ਮਾਤਾ-ਪਿਤਾ ਨੇ ਦੱਸਿਆ ਕਿ ਜਦੋਂ ਮਨਪ੍ਰੀਤ ਪੈਦਾ ਹੋਇਆ ਸੀ ਤਾਂ ਉਹ ਆਮ ਬੱਚਿਆਂ ਵਾਂਗ ਹੀ ਸੀ।ਮਨਪ੍ਰੀਤ 9 ਮਹੀਨੀਆਂ ਦੀ ਬਜਾਏ 10 ਮਹੀਨੀਆਂ ਦੇ ਗਰਭ ਤੋਂ ਬਾਅਦ ਪੈਦਾ ਹੋਇਆ। ਕੁੱਝ ਸਮੇਂ ਬਾਅਦ ਉਸ ਦੇ ਸਰੀਰ ਦਾ ਵਿਕਾਸ ਰੂਕ ਗਿਆ ਤੇ ਉਸ ਦਾ ਸਰੀਰ ਨਿੱਕੇ ਬੱਚੇ ਵਾਂਗ ਹੀ ਪੋਲਾ ਰਹਿਣ ਲੱਗਾ। ਹਲਾਂਕਿ ਉਨ੍ਹਾਂ ਮਨਪ੍ਰੀਤ ਦੇ ਇਲਾਜ ਲਈ ਕਈ ਡਾਕਟਰਾਂ ਕੋਲ ਜਾਂਚ ਕਰਵਾਈ, ਪਰ ਉਸ 'ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਨਾਰਮਲ ਬੱਚਾ ਨਹੀਂ ਹੈ ਸਗੋਂ ਰੱਬ ਰੂਪੀ ਰੂਪ ਹੈ, ਜੋ ਉਨ੍ਹਾਂ ਨੂੰ ਹਮੇਸ਼ਾ ਹੋਣ ਵਾਲੀ ਘਟਨਾ ਤੋਂ ਕੁੱਝ ਦਿਨ ਪਹਿਲਾਂ ਹੀ ਸਾਰੀ ਗੱਲ ਦੱਸ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਵੀ ਲੋਕਾਂ ਨੇ ਮਨਪ੍ਰੀਤ ਨੂੰ ਬਾਬਾ ਸਮਝ ਲਿਆ ਹੈ ਅਤੇ ਇਸ ਵਿਚ ਮਾਨਤਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੀ ਉਮਰ ਚਾਹੇ 26 ਸਾਲ ਹੈ ਪਰ ਅਜੇ ਵੀ ਉਹ ਬੱਚਿਆਂ ਵਾਂਗ ਹੀ ਰਹਿੰਦਾ ਹੈ ਪਰ ਸਾਰੀਆਂ ਗੱਲਾਂ ਜੋ ਇਸ਼ਾਰੇ ਨਾਲ ਸਮਝਾਉਂਦਾ ਹੈ ਉਹ ਕਿਸੇ ਸਿਆਣੇ ਨਾਲੋਂ ਘੱਟ ਨਹੀਂ।