ਪੰਜਾਬ

punjab

ETV Bharat / state

ਮਾਨਸਾ ਦੇ 250 ਗਰੀਬ ਪਰਿਵਾਰਾਂ ਨੂੰ PM ਆਵਾਸ ਯੋਜਨਾ ਤਹਿਤ ਮਿਲਿਆ ਪੱਕਾ ਘਰ, ਪਰਿਵਾਰ ਸੰਤੁਸ਼ਟ - ਪ੍ਰਧਾਨ ਮੰਤਰੀ ਆਵਾਸ ਯੋਜਨਾ

ਮੋਦੀ ਸਰਕਾਰ ਵੱਲੋਂ ਲਿਆਂਦੀ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਹੁਣ ਤੱਕ 1 ਕਰੋੜ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਪੱਕੀ ਛੱਤ ਮਿਲ ਚੁੱਕੀ ਹੈ। ਇਸੇ ਯੋਜਨਾ ਅਧੀਨ ਸਰਕਾਰ ਨੇ ਪੰਜਾਬ ਦੇ ਜ਼ਿਲ੍ਹਾਂ ਮਾਨਸਾ ਵਿੱਚ ਵੀ 500 ਤੋਂ ਵੱਧ ਲੋਕਾਂ ਦਾ ਨਾਂਅ ਦਰਜ ਕੀਤਾ ਸੀ, ਜਿਨ੍ਹਾਂ ਵਿੱਚੋਂ 250 ਪਰਿਵਾਰਾਂ ਨੂੰ ਘਰ ਮਿਲ ਚੁੱਕਿਆ ਹੈ ਤੇ ਲੋਕ ਇਸ ਸਕੀਮ ਤੋਂ ਸੰਤੁਸ਼ਟ ਹਨ।

ਫ਼ੋਟੋ
ਫ਼ੋਟੋ

By

Published : Oct 16, 2020, 8:02 AM IST

ਮਾਨਸਾ: ਮੋਦੀ ਹੈ ਤਾਂ ਮੁਮਕੀਨ ਹੈ ਇਸ ਨਾਅਰੇ ਅਧੀਨ ਮੋਦੀ ਸਰਕਾਰ ਵੱਲੋਂ ਗਰੀਬ ਵਰਗ ਲਈ ਲਿਆਂਦੀ ਗਈ ਪੀਐਮ ਅਵਾਸ ਯੋਜਨਾ ਸਕੀਮ ਨੇ ਕਈ ਗਰੀਬਾਂ ਨੂੰ ਰਹਿਣ ਲਈ ਛੱਤ ਦਿੱਤੀ। ਸਰਕਾਰ ਹੁਣ ਤੱਕ ਪੂਰੇ ਦੇਸ਼ ਵਿੱਚ 1 ਕਰੋੜ ਤੋਂ ਵੱਧ ਪਰੀਵਾਰਾਂ ਨੂੰ ਪੱਕੇ ਘਰ ਦੇ ਚੁੱਕੀ ਹੈ। ਇਸੇ ਸਕੀਮ ਅਧੀਨ ਸਰਕਾਰ ਨੇ ਮਾਨਸਾ ਜ਼ਿਲ੍ਹੇ ਦੇ ਵੀ 250 ਪਰਿਵਾਰਾਂ ਦੇ ਸੁਪਨੇ ਸੱਚ ਕਰ ਦਿੱਤੇ ਹਨ। ਇਨ੍ਹਾਂ ਪਰਿਵਾਰਾਂ ਦੇ ਸਿਰ 'ਤੇ ਹੁਣ ਪੱਕੀ ਛੱਤ ਹੈ। ਕਾਫੀ ਹੱਦ ਤੱਕ ਸਰਕਾਰ ਦਾ ਇਹ ਦਾਅਵਾ ਸੱਚ ਸਾਬਿਤ ਹੋਇਆ ਹੈ।

ਮਾਨਸਾ ਦੇ 250 ਗਰੀਬ ਪਰਿਵਾਰਾਂ ਨੂੰ PM ਆਵਾਸ ਯੋਜਨਾ ਤਹਿਤ ਮਿਲਿਆ ਪੱਕਾ ਘਰ, ਪਰਿਵਾਰ ਸੰਤੁਸ਼ਟ

ਸਰਕਾਰੀ ਅੰਕੜਿਆ ਮੁਤਾਬਕ ਸਰਕਾਰ ਵੱਲੋਂ ਮਾਨਸਾ ਵਿੱਚ ਕਰੀਬ 500 ਪਰੀਵਾਰਾਂ ਨੂੰ ਪੱਕੇ ਮਕਾਨ ਦੇਣ ਲਈ ਨਾਂਅ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 50 ਫੀਸਦੀ ਪਰਿਵਾਰਾਂ ਨੂੰ ਇਸ ਸਕੀਮ ਦਾ ਫਾਇਦਾ ਮਿਲਿਆ ਹੈ। ਪਿੰਡ ਰਮਦਿੱਤੇ ਵਾਲਾ ਵਿਖੇ ਗਰੀਬ ਪਰਿਵਾਰ ਨਾਲ ਸਬੰਧਤ ਹੈਪੀ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਨ੍ਹਾਂ ਨੂੰ ਸਰਕਾਰ ਵੱਲੋਂ ਮਕਾਨ ਬਣਾ ਕੇ ਦਿੱਤਾ ਗਿਆ ਹੈ ਜਿਸ ਵਿੱਚ ਸਰਕਾਰ ਵੱਲੋਂ ਉਨ੍ਹਾਂ ਨੂੰ ਪਹਿਲੀ ਕਿਸ਼ਤ 30 ਹਜ਼ਾਰ ਰੁਪਏ ਦੀ ਪਾਈ ਗਈ ਹੈ ਜਿਸ ਨਾਲ ਉਨ੍ਹਾਂ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਸਕੇ ਸਬੰਧੀਆਂ ਤੋਂ ਪੈਸੇ ਫੜ ਕੇ ਮਕਾਨ ਨੂੰ ਪੂਰਾ ਕਰਵਾ ਲਿਆ ਹੈ, ਪਰ ਅਜੇ ਤੱਕ ਵੀ ਸਰਕਾਰ ਵੱਲ ਉਨ੍ਹਾਂ ਦੀਆਂ 2 ਕਿਸ਼ਤਾਂ ਰਹਿੰਦੀਆਂ ਹਨ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਹੁਣ ਤੱਕ 1 ਕਰੋੜ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਪੱਕੀ ਛੱਤ ਮਿਲ ਚੁੱਕੀ ਹੈ।

ਗਰੀਬ ਵਰਗ ਲਈ ਸਰਕਾਰ ਦੀ ਇਹ ਸਕੀਮ ਵਰਦਾਨ ਸਾਬਿਤ ਹੋ ਰਹੀ ਹੈ। ਸਰਕਾਰੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਰਕਾਰ ਦੇ ਇਹ ਮਕਾਨ ਹਰ ਮੌਸਮ ਵਿੱਚ ਕਾਰਗਾਰ ਸਾਬਿਤ ਸਿੱਧ ਹੋਣਗੇ। ਇਸ ਤੋਂ ਖਾਸ ਗੱਲ ਇਹ ਹੈ ਕਿ ਸਰਕਾਰ ਮਕਾਨ ਬਣਵਾਉਣ ਲਈ 3 ਕਿਸ਼ਤਾਂ ਵਿੱਚ 1 ਲੱਖ 20 ਹਜ਼ਾਰ ਰੁਪਏ ਦਿੰਦੀ ਹੈ।

ਏਡੀਸੀ ਵਿਕਾਸ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ 730 ਤੋਂ ਉੱਪਰ ਗਰੀਬ ਪਰਿਵਾਰਾਂ ਨੂੰ ਮਕਾਨ ਬਣਾਉਣ ਦੇ ਲਈ ਉਨ੍ਹਾਂ ਕੋਲ ਰਜਿਸਟਰਡ ਹੋਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 250 ਦੇ ਕਰੀਬ ਮਕਾਨ ਬਣ ਕੇ ਕੰਪਲੀਟ ਹੋ ਚੁੱਕੇ ਹਨ ਤੇ ਬਾਕੀ ਰਹਿੰਦੇ ਮਕਾਨਾਂ ਨੂੰ ਵੀ ਮਾਰਚ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਗ਼ਰੀਬ ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇਣ ਦੇ ਲਈ ਤਿੰਨ ਕਿਸ਼ਤਾਂ ਵਿੱਚ ਪੈਸੇ ਜਾਰੀ ਕੀਤੇ ਜਾਂਦੇ ਨੇ ਅਤੇ 90 ਦਿਨ ਦੀ ਇਨ੍ਹਾਂ ਪਰਿਵਾਰਾਂ ਨੂੰ ਮਨਰੇਗਾ ਦੇ ਤਹਿਤ ਮਜ਼ਦੂਰੀ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਡਾ ਟੀਚਾ ਹੈ ਕਿ ਮਾਰਚ ਮਹੀਨੇ ਤੱਕ ਬਾਕੀ ਰਹਿੰਦੇ ਪਰਿਵਾਰਾਂ ਨੂੰ ਵੀ ਪੱਕੇ ਮਕਾਨ ਬਣਾ ਕੇ ਦਿੱਤੇ ਜਾਣ ਦਾ ਹੈ।

ABOUT THE AUTHOR

...view details