ਪੰਜਾਬ

punjab

ETV Bharat / state

2 ਮੋਟਰਸਾਈਕਲ ਸਵਾਰ ਕੁੜੀ ਤੋਂ ਪਰਸ ਤੇ ਮੋਬਾਈਲ ਖੋਹ ਕੇ ਹੋਏ ਫ਼ਰਾਰ - 2 motorcycle rider

ਮਾਨਸਾ ਵਿੱਚ ਇੱਕ ਕੁੜੀ ਤੋਂ 2 ਮੋਟਰਸਾਈਕਲ ਸਵਾਰ ਪਰਸ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਪੀੜਤ ਕੁੜੀ ਮੁਤਾਬਿਕ ਪਰਸ ਵਿੱਚ ਨਕਦੀ ਤੇ ਗਹਿਣੇ ਸਨ। ਘਟਨਾ ਤੋਂ ਬਾਅਦ ਐਕਸ਼ਨ (Action) ਵਿੱਚ ਆਈ ਪੁਲਿਸ (Police) ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

2 ਮੋਟਰਸਾਈਕਲ ਸਵਾਰ ਕੁੜੀ ਤੋਂ ਪਰਸ ਤੇ ਮੋਬਾਈਲ ਖੋਹ ਕੇ ਹੋਏ ਫ਼ਰਾਰ
2 ਮੋਟਰਸਾਈਕਲ ਸਵਾਰ ਕੁੜੀ ਤੋਂ ਪਰਸ ਤੇ ਮੋਬਾਈਲ ਖੋਹ ਕੇ ਹੋਏ ਫ਼ਰਾਰ

By

Published : Jun 28, 2021, 8:30 PM IST

ਮਾਨਸਾ:ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੀਆਂ ਲੁੱਟਾ ਦੀਆਂ ਵਰਦਾਤਾ ਲਗਾਤਾਰ ਵੱਧ ਰਹੀਆਂ ਹਨ। ਜਿਸ ਨੂੰ ਲੈਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੂਬੇ ਵਿੱਚ ਇਨ੍ਹਾਂ ਵਾਰਦਾਤਾਂ ਤੋਂ ਬਾਅਦ ਪੰਜਾਬ ਪੁਲਿਸ ਵੀ ‘ਤੇ ਸੁਰੱਖਿਆ ਨੂੰ ਲੈਕੇ ਸਵਾਲ ਚੁੱਕੇ ਜਾ ਰਹੇ ਹਨ।

ਲੁੱਟ ਦਾ ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਕੁੜੀ ਤੋਂ 2 ਮੋਟਰਸਾਈਕਲ ਸਵਾਰ ਪਰਸ ਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਪੀੜਤ ਕੁੜੀ ਮੁਤਾਬਿਕ ਪਰਸ ਵਿੱਚ ਨਕਦੀ ਤੇ ਗਹਿਣੇ ਸਨ।

ਪੀੜਤ ਕੁੜੀ ਦਾ ਕਹਿਣਾ ਹੈ। ਕਿ ਉਹ ਮਾਨਸਾ ਦੇ ਵਨ ਵੇ ਟ੍ਰੈਫਿਕ ਰੋਡ ‘ਤੇ ਪੁਰਸ਼ੂਰਾਮ ਮੰਦਰ ਵਾਲੀ ਗਲੀ ਵਿੱਚੋਂ ਜਾ ਰਹੀ ਸੀ, ਇੰਨ੍ਹੇ ਵਿੱਚ ਪਿਛਲੋ 2 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਤੋਂ ਪਰਸ ਤੇ ਮੋਬਾਈਲ ਖੋਹ ਲਿਆ।

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ, ਡੀ ਐੱਸ.ਪੀ. ਗੁਰਮੀਤ ਸਿੰਘ ਬਰਾੜ ਨੇ ਦੱਸਿਆ, ਕਿ ਦੁਪਹਿਰ ਦੇ ਸਮੇਂ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਦੀ ਪੁਲਿਸ ਵੱਲੋ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਲੁੱਟ ਦੀ ਘਟਨਾ ਵਾਲੀ ਥਾ ਦੇ ਨੇੜਲੇ ਸੀਸੀਟੀਵੀ ਕੈਮਰਿਆ ਦੀ ਮਦਦ ਲਈ ਜਾ ਰਹੀ ਹੈ। ਡੀ ਐੱਸ.ਪੀ. ਗੁਰਮੀਤ ਸਿੰਘ ਬਰਾੜ ਵੱਲੋਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦਾ ਪੀੜਤ ਕੁੜੀ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ।

ਸੂਬੇ ਵਿੱਚ ਅਜਿਹੀਆਂ ਘਟਨਾ ਕਰਕੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਲੋਕਾਂ ਵੱਲੋਂ ਪੁਲਿਸ ਤੋਂ ਸੁਰੱਖਿਆ ਨੂੰ ਲੈਕੇ ਸਖ਼ਤੀ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਸੂਬੇ ਵਿੱਚ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ‘ਤੇ ਠੱਲ੍ਹ ਪਾਈ ਜਾ ਸਕੇ।

ਇਹ ਵੀ ਪੜ੍ਹੋ:LPG ਗੈਸ ਦੇ ਗ਼ੈਰਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼

ABOUT THE AUTHOR

...view details