ਪੰਜਾਬ

punjab

ETV Bharat / state

ਗੈਰਕਾਨੂੰਨੀ ਮਾਇਨਿੰਗ ਕਰਦੇ 2 ਲੋਕ ਕਾਬੂ,ਟਿੱਪਰ ਤੇ ਕਰੇਨ ਵੀ ਕੀਤੀ ਜਬਤ - ਮਾਇਨਿੰਗ

ਮਾਨਸਾ ਪੁਲਿਸ ਵੱਲੋਂ ਬਿਨ੍ਹਾ ਮੰਨਜੂਰੀ ਅਣਅਧਿਕਾਰਤ ਤੌਰ ਤੇ ਮਾਇਨਿੰਗ ਕਰਦੇ 2 ਮੁਲਜਿਮਾਂ ਬਲਵੰਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਭੈਣੀ ਮੀਆ ਖਾਨ (ਗੁਰਦਾਸਪੁਰ) ਅਤੇ ਸੁਖਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਢਿੱਲਵਾ (ਬਰਨਾਲਾ) ਨੂੰ ਮੌਕਾ ਪਰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ ਇੱਕ ਬਲੈਰੋ ਕੈਪਰ ਦੋ ਟਰੈਕਟਰ ਸੋਨਾਲੀਕਾ ਸਮੇਤ ਫਰਸ਼ੀ ਟੇਲਰ, ਪੋਕਲੇਨ ਮਸ਼ੀਨ ਮਾਰਕਾ ਅਵੇਸ ਪੀਸੀ 200 ਅਤੇ ਦੋ ਟਰੱਕ ਟਿੱਪਰਾਂ ਦੀ ਬਰਾਮਦਗੀ ਕੀਤੀ ਗਈ ਹੈ।

2 accused of mining illegally without permission arrested with mining equipment
2 accused of mining illegally without permission arrested with mining equipment

By

Published : Apr 23, 2021, 10:03 PM IST

ਮਾਨਸਾ: ਜਿਲਾ ਮਾਨਸਾ ਦੀ ਪੁਲਿਸ ਵੱਲੋਂ ਬਿਨ੍ਹਾ ਮੰਨਜੂਰੀ ਅਣਅਧਿਕਾਰਤ ਤੌਰ ਤੇ ਮਾਇਨਿੰਗ ਕਰਦੇ 2 ਮੁਲਜਿਮਾਂ ਬਲਵੰਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਭੈਣੀ ਮੀਆ ਖਾਨ (ਗੁਰਦਾਸਪੁਰ) ਅਤੇ ਸੁਖਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਢਿੱਲਵਾ (ਬਰਨਾਲਾ) ਨੂੰ ਮੌਕਾ ਪਰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ ਇੱਕ ਬਲੈਰੋ ਕੈਪਰ ਦੋ ਟਰੈਕਟਰ ਸੋਨਾਲੀਕਾ ਸਮੇਤ ਫਰਸ਼ੀ ਟੇਲਰ, ਪੋਕਲੇਨ ਮਸ਼ੀਨ ਮਾਰਕਾ ਅਵੇਸ ਪੀਸੀ 200 ਅਤੇ ਦੋ ਟਰੱਕ ਟਿੱਪਰਾਂ ਦੀ ਬਰਾਮਦਗੀ ਕੀਤੀ ਗਈ ਹੈ।

2 accused of mining illegally without permission arrested with mining equipment
ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਚੌਕੀ ਬਹਿਨੀਵਾਲ (ਥਾਣਾ ਸਦਰ ਮਾਨਸਾ) ਦੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਨੇੜੇ ਬੱਸ ਅੱਡਾ ਬਣਾਂਵਾਲੀ ਮੌਜੂਦ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਪਟਰੋਲ ਪੰਪ ਤੋਂ ਅੱਗੇ ਮੇਨ ਸੜਕ ਤੋਂ ਖੇਤਾਂ ਵੱਲ ਜਾਂਦੀ ਪਹੀ, ਰਕਬਾ ਬਣਾਂਵਾਲੀ ਦੇ ਖੇਤਾਂ ਵਿੱਚ ਨਜਾਇਜ ਮਾਇਨਿੰਗ ਦਾ ਖੱਡਾ ਲੱਗਿਆ ਹੋਇਆ ਹੈ। ਜਿੱਥੇ ਜਗਸੀਰ ਸਿੰਘ ਜੱਗੀ ਪੁੱਤਰ ਰੂਪ ਸਿੰਘ ਵਾਸੀ ਯਾਤਰੀ (ਬਠਿੰਡਾ), ਮਨਪ੍ਰੀਤ ਸਿੰਘ ਸੱਗੀ ਪੁੱਤਰ ਭਗਵਾਨ ਸਿੰਘ, ਮਨਦੀਪ ਸਿੰਘ ਪੁੱਤਰ ਪੂਹਲਾ ਸਿੰਘ, ਗੁਰਦਿੱਤਾ ਸਿੰਘ ਪੁੱਤਰ ਬਾਬੂ ਸਿੰਘ, ਰਾਜਕਰਨ ਸਿੰਘ ਪੁੱਤਰ ਬਾਬੂ ਸਿੰਘ ਵਾਸੀਅਨ ਮਾਈਸਰਖਾਨਾ (ਬਠਿੰਡਾ), ਬਲਵੰਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਭੈਣੀ ਮੀਆ ਖਾਨ (ਗੁਰਦਾਸਪੁਰ), ਸੁਖਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਢਿੱਲਵਾ (ਬਰਨਾਲਾ) ਅਤੇ ਕੁਲਜੀਤ ਸਿੰਘ ਰਿੱਕੀ ਪੁੱਤਰ ਬਲਜਿੰਦਰ ਸਿੰਘ ਵਾਸੀ ਵਜੀਦਕੇ (ਬਰਨਾਲਾ) ਨੇ ਮਿਲ ਕੇ ਬਿਨ੍ਹਾ ਮੰਨਜੂਰੀ ਅਣਅਧਿਕਾਰਤ ਤੌਰ ਤੇ ਖੇਤ ਵਿੱਚੋ ਪਾਇਪਲਾਈਨ ਮਸ਼ੀਨ ਰਾਹੀ ਟਿੱਪਰਾ, ਟਰੈਕਟਰ ਟਰਾਲੀਆਂ ਰਾਹੀਂ ਮਿੱਟੀ ਦੀ ਨਿਕਾਸੀ ਕਰਕੇ ਟਿੱਪਰਾਂ, ਟਰਾਲੀਆਂ ਵਿੱਚ ਭਰ ਕੇ ਅੱਗੇ ਵੇਚਣ ਦੀ ਤਿਆਰੀ ਵਿੱਚ ਹਨ। ਜੇਕਰ ਰੇਡ ਕੀਤਾ ਜਾਵੇ ਤਾਂ ਮੁਲਜਿਮ ਸਮੇਤ ਟਰੈਕਟਰ ਟਰਾਲੀਆਂ,ਟਿੱਪਰਾਂ ਆਦਿ ਸਮਾਨ ਕਾਬੂ ਆ ਸਕਦੇ ਹਨ। ਜਿਸਤੇ ਉਕਤ ਮੁਲਜਿਮਾਂ ਵਿਰੁੱਧ ਮੁਕੱਦਮਾ ਨੰਬਰ 120 ਮਿਤੀ 22-04-2021 ਅਧ 379 ਹਿੰ:ਦੰ: ਅਤੇ 21 ਮਾਈਨਜ ਐਂਡ ਮਿਨਰਲਜ (ਡਿਵੈਲਪਮੈਂਟ ਐਂਡ ਰੈਗੁਲੇਸ਼ਨ) ਐਕਟ 1957 ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।ਸ:ਥ: ਗੁਰਦੀਪ ਸਿੰਘ ਇੰਚਾਰਜ ਪੁਲਿਸ ਚੌਕੀ ਬਹਿਨੀਵਾਲ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਰੇਡ ਕਰਕੇ ਦੋ ਮੁਲਜਿਮਾਂ ਬਲਵੰਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਭੈਣੀ ਮੀਆਂ ਖਾਨ (ਗੁਰਦਾਸਪੁਰ) ਅਤੇ ਸੁਖਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਢਿੱਲਵਾ (ਬਰਨਾਲਾ) ਨੂੰ ਕਾਬੂ ਕਰਕੇ ਮੌਕੇ ਤੋਂ ਇੱਕ ਬਲੈਰੋ ਕੈਪਰ ਨੰ:ਪੀਬੀH13ਏਏ 9562, ਟਰੈਕਟਰ ਸੋਨਾਲੀਕਾ ਨੰ:ਪੀਬੀH19ਐਚ 2499, ਟਰੈਕਟਰ ਸੋਨਾਲੀਕਾ ਨੰ:ਪੀਬੀH03ਵਾਈ 0427 ਸਮੇਤ ਫਰਸ਼ੀ ਟੇਲਰ, ਪੋਕਲੇਨ ਮਸ਼ੀਨ ਮਾਰਕਾ ਅਵੇਸ ਪੀਸੀ 200, ਟਰੱਕ ਟਿੱਪਰ ਨੰ:ਪੀਬੀ H 19 ਐਮ 1734 ਅਤੇ ਰੇਤੇ ਦਾ ਅੱਧਾ ਭਰਿਆ ਟਿੱਪਰ ਨੰ:ਪੀਬੀ H 10 ਡੀਜੈਡ 2181 ਦੀ ਬਰਾਮਦਗੀ ਕੀਤੀ ਗਈ ਹੈ। ਐਸ ਐਸ ਪੀ ਮਾਨਸਾ ਨੇ ਦੱਸਿਆ ਕਿ ਬਾਕੀ ਰਹਿੰਦੇ ਮੁਲਜਿਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰਕੇ ਹੋਰ ਬਰਾਮਦਗੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਿਨ੍ਹਾ ਮੰਨਜੂਰੀ ਅਣਅਧਿਕਾਰਤ ਮਾਈਨਿੰਗ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਮਾਨਸਾ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਮਾਈਨਿੰਗ ਐਕਟ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।

ABOUT THE AUTHOR

...view details