ਪੰਜਾਬ

punjab

ETV Bharat / state

ਆਵਾਸ ਯੋਜਨਾ ਦੇ ਤਹਿਤ ਮਾਨਸਾ ਜ਼ਿਲ੍ਹੇ 'ਚ ਬਣਾਏ ਜਾ ਰਹੇ 765 ਨਵੇਂ ਮਕਾਨ - ਆਵਾਸ ਯੋਜਨਾ

ਜ਼ਿਲ੍ਹੇ ਦੇ ਪਿੰਡਾਂ ਵਿੱਚ ਰਹਿੰਦੇ ਗਰੀਬ ਲੋਕ ਜੋ ਕਿ ਆਪਣਾ ਘਰ ਨਹੀਂ ਬਣਾ ਸਕਦੇ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਗ੍ਰਾਮੀਣ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 765 ਪਰਿਵਾਰਾਂ ਨੂੰ ਪੱਕੇ ਘਰਾਂ ਵਿੱਚ ਬਣਾ ਕੇ ਦੇਣ ਲਈ ਗ੍ਰਾਂਟ ਦਿੱਤੀ ਗਈ ਹੈ ਜਿਨ੍ਹਾਂ ਚੋਂ 116 ਘਰ ਪੂਰਨ ਰੂਪ ਵਿੱਚ ਤਿਆਰ ਹੋ ਚੁੱਕੇ ਹਨ।

ਫ਼ੋਟੋ
ਫ਼ੋਟੋ

By

Published : Aug 20, 2020, 4:35 PM IST

ਮਾਨਸਾ: ਜ਼ਿਲ੍ਹੇ ਦੇ ਪਿੰਡਾਂ ਵਿੱਚ ਰਹਿੰਦੇ ਗਰੀਬ ਲੋਕ ਜੋ ਕਿ ਆਪਣਾ ਘਰ ਨਹੀਂ ਬਣਾ ਸਕਦੇ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਗ੍ਰਾਮੀਣ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 765 ਪਰਿਵਾਰਾਂ ਨੂੰ ਪੱਕੇ ਘਰਾਂ ਵਿੱਚ ਬਣਾ ਕੇ ਦੇਣ ਲਈ ਗ੍ਰਾਂਟ ਦਿੱਤੀ ਗਈ ਹੈ ਜਿਨ੍ਹਾਂ 'ਚੋਂ 116 ਘਰ ਪੂਰਨ ਰੂਪ ਵਿੱਚ ਤਿਆਰ ਹੋ ਚੁੱਕੇ ਨੇ ਬਾਕੀ ਰਹਿੰਦੇ ਮਕਾਨ ਮਾਰਚ 2021 ਤੱਕ ਪੂਰੇ ਹੋ ਜਾਣਗੇ।

ਵੀਡੀਓ
ਇਸ ਯੋਜਨਾ ਤਹਿਤ ਹਰ ਲਾਭਪਾਤਰੀ ਨੂੰ ਤਿੰਨ ਕਿਸ਼ਤਾਂ ਵਿੱਚ 1 ਲੱਖ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ। ਉੱਥੇ ਹੀ ਲਾਭਪਾਤਰੀ ਨੂੰ ਮਨਰੇਗਾ ਦੇ ਤਹਿਤ 90 ਦਿਹਾੜੀਆਂ ਦੀ ਮਜ਼ਦੂਰੀ ਵੀ ਮਿਲੇਗੀ ਸਰਕਾਰੀ ਸਹਾਇਤਾ ਨਾਲ ਮਕਾਨ ਪੂਰੇ ਕਰ ਚੁੱਕੇ ਲੋਕ ਖੁਸ਼ ਹਨ ਤੇ ਸਰਕਾਰ ਤੋਂ ਮਿਲੀ ਵਿੱਤੀ ਸਹਾਇਤਾ ਦੇ ਲਈ ਹੁਣ ਉਹ ਆਪਣੇ ਪੱਕੇ ਮਕਾਨਾਂ ਚੋਂ ਰਹਿ ਰਹੇ ਹਨ। ਜਿਨ੍ਹਾਂ ਲਾਭਪਾਤਰੀਆਂ ਦੇ ਕੱਚੇ ਮਕਾਨ ਪੱਕੇ ਹੋਏ ਹਨ ਉਨ੍ਹਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ।


ਏਡੀਸੀ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਵਿੱਚ ਲਾਭਪਾਤਰੀਆਂ ਦੀ ਚੋਣ ਕਰਨ ਤੋਂ ਬਾਅਦ ਆਰਥਿਕ ਜਾਤੀ ਜਨਗਣਨਾ 2011 ਦੇ ਆਧਾਰ ਉੱਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਬਣਾਏ ਜਾ ਰਹੇ 765 ਘਰਾਂ ਚੋਂ 116 ਘਰ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਨੂੰ ਘਰ ਬਣਾਉਣ ਦੇ ਲਈ ਤਿੰਨ ਕਿਸ਼ਤਾਂ ਵਿੱਚ ਗ੍ਰਾਂਟ ਦਿੱਤੀ ਜਾ ਰਹੀ ਹੈ। ਪਹਿਲੀ ਕਿਸ਼ਤ ਵਿੱਚ 30 ਹਜ਼ਾਰ, ਦੂਸਰੀ ਕਿਸ਼ਤ ਵਿੱਚ 72 ਹਜ਼ਾਰ ਤੇ ਤੀਜੀ ਕਿਸ਼ਤ ਵਿੱਚ 18 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਇਲਾਵਾ ਮਨਰੇਗਾ ਸਕੀਮ ਅਧੀਨ 90 ਦਿਹਾੜੀਆਂ ਦੀ ਮਜ਼ਦੂਰੀ ਵੀ ਲਾਭਪਾਤਰੀ ਨੂੰ ਦਿੱਤੀ ਜਾਵੇਗੀ।

ਲਾਭਪਾਤਰੀ ਨੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਉਨ੍ਹਾਂ ਦਾ ਮਕਾਨ ਪੱਕਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਸਰਕਾਰ ਦੇ ਸਹਿਯੋਗ ਸਦਕਾ ਹੀ ਹੋਇਆ ਹੈ। ਜੇਕਰ ਸਰਕਾਰ ਪੱਕਾ ਮਕਾਨ ਬਣਾਉਣ ਦੇ ਲਈ ਪੈਸੇ ਨਾ ਦਿੰਦੀ ਤਾਂ ਉਨ੍ਹਾਂ ਨੂੰ ਘਰ ਪੱਕਾ ਕਰਨ ਦੇ ਲਈ ਕਈ ਸਾਲ ਲੱਗ ਜਾਣੇ ਸੀ।

ਇਹ ਵੀ ਪੜ੍ਹੋ:ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਜਥੇਦਾਰ ਧਿਆਨ ਸਿੰਘ ਮੰਡ ਨੇ ਪੰਥ ਚੋਂ ਛੇਕਿਆ

ABOUT THE AUTHOR

...view details