ਮਾਨਸਾ: ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਪੰਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਗੈਰ ਸਿਆਸੀ ਸੰਜੁਕਤ ਕਿਸਾਨ ਮੋਰਚੇ ਵੱਲੋਂ ਰੋਡ ਜਾਮ ਕੀਤੇ ਜਾਣ ਦੇ ਚਲਦਿਆਂ ਜਿਥੇ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੋਣ ਦੇ ਲਈ ਕਿਸਾਨਾਂ ਦੇ ਲਈ ਹੀ ਬਣਨ ਵਾਲੇ ਲੰਗਰ ਤੇ ਹਰ ਰੋਜ ਦਾ 15 ਤੋਂ 20 ਹਜ਼ਾਰ ਰੁਪਏ ਖਰਚਾ ਆ ਰਿਹਾ ਹੈ।
ਲੰਗਰ ਤੇ 10 ਤੋ 15 ਹਜ਼ਾਰ ਰੁਪਏ ਹੋ ਜਾਂਦਾ ਖਰਚ:ਇਸੇ ਤਹਿਤ ਕਿਸਾਨਾਂ ਦੇ ਲਈ ਬਣਨ ਵਾਲੇ ਲੰਗਰ ਦੇ ਪ੍ਰਧਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਹੀ ਉਨ੍ਹਾਂ ਦਾ ਲੰਗਰ ਤੇ 10 ਤੋ 15 ਹਜ਼ਾਰ ਰੁਪਏ ਖਰਚ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਖੰਡ ਅਤੇ ਆਟਾ ਕਿਸਾਨਾਂ ਵੱਲੋਂ ਪਿੰਡਾਂ ਵਿਚੋਂ ਲਿਆਂਦਾ ਗਿਆ ਸੀ ਪਰ ਅੱਜ ਉਹ ਵੀ ਖਤਮ ਹੋ ਚੁੱਕਾ ਹੈ। ਜਿਸ ਕਾਰਨ ਰੋਜ਼ਾਨਾ ਹੀ ਕਿਸਾਨਾਂ ਦਾ ਖਰਚਾ ਵਧ ਰਿਹਾ ਹੈ। ਉਨ੍ਹਾਂ ਕਿਹਾ ਕੇ ਨਿੱਤ ਦਿਨ 5 ਹਜ਼ਾਰ ਰੁਪਏ ਦੀ ਸਬਜ਼ੀ ਮੰਗਵਾਈ ਜਾਂਦੀ ਹੈ ਅਤੇ ਰੋਜ਼ਾਨਾ 2 ਹਜ਼ਾਰ ਤੋਂ ਉਪਰ ਕਿਸਾਨਾਂ ਦੇ ਲਈ ਖਾਣਾ ਤਿਆਰ ਕੀਤਾ ਜਾਂਦਾ ਹੈ।