ਲੁਧਿਆਣਾ: ਜ਼ਿਲ੍ਹੇ ਦੇ ਟਿੱਬਾ ਥਾਣਾ ਖੇਤਰ ਦੇ ਆਦਰਸ਼ ਨਗਰ 'ਚ ਸੀਵਰੇਜ ਦੇ ਪਾਣੀ ਨੂੰ ਲੈ ਕੇ 2 ਧਿਰਾਂ ਵਿਚਾਲੇ ਝਗੜਾ ਹੋ ਗਿਆ। ਝਗੜਾ ਇੰਨਾਂ ਵਧ ਗਿਆ ਕਿ ਦੋਵਾਂ ਪਾਸਿਆਂ ਤੋਂ ਇੱਟ-ਪੱਥਰ ਚਲਾਏ ਗਏ, ਇਸ ਮਗਰੋਂ ਇੱਕ ਧਿਰ ਦੇ ਨੌਜਵਾਨਾਂ ਨੇ ਤੈਸ਼ ਵਿੱਚ ਆ ਕੇ 3 ਫਾਇਰ ਕਰ (youths fired at their neighbours) ਦਿੱਤੇ। ਇਸ ਦੌਰਾਨ 4 ਤੋਂ 5 ਵਿਅਕਤੀ ਜਖਮੀ ਹੋ ਗਏ ਹਨ, ਜਿਹਨਾਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਇਸ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਹਾਲਾਂਕਿ ਵੀਡੀਓ ਦੇ ਵਿੱਚ ਕੁਝ ਸਾਫ ਨਹੀਂ ਵਿਖਾਈ ਦੇ ਰਿਹਾ, ਪਰ ਲੋਕ ਗੋਲੀ ਦੀ ਅਵਾਜ਼ ਸੁਣਦੇ ਹੀ ਭੱਜਦੇ ਵਿਖਾਈ ਦੇ ਰਹੇ ਹਨ।
ਇਹ ਵੀ ਪੜੋ:30 ਦਸੰਬਰ ਨੂੰ 1000 ਗੱਡੀਆਂ ਦਾ ਕਾਫਲਾ ਲੈ ਜ਼ੀਰਾ ਪਹੁੰਚਣਗੇ ਕਿਸਾਨ, 17 ਜਨਵਰੀ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ
ਸੀਵਰੇਜ ਬਲਾਕ ਹੋਣ ਕਾਰਨ ਹੋਇਆ ਝਗੜਾ:ਦੱਸ ਦਈਏ ਕਿ ਘਰ ਦੇ ਬਾਹਰ ਪਈ ਬੱਜਰੀ ਨੂੰ ਲੈ ਕੇ ਤਕਰਾਰ ਸ਼ੁਰੂ ਹੋਈ ਸੀ, ਬੱਜਰੀ ਕਾਰਨ ਸੀਵਰੇਜ ਜਾਮ ਹੋ ਗਿਆ। ਜਿਸ ਤੋਂ ਮਗਰੋਂ ਨੌਜਵਾਨਾਂ ਨੇ ਗਾਲ੍ਹਾਂ ਕੱਢਦੇ ਹੋਏ ਗੁਆਂਢੀਆਂ 'ਤੇ 3 ਫਾਇਰ ਕਰ (youths fired at their neighbours) ਦਿੱਤੇ। ਹਮਲੇ 'ਚ ਚਾਰ ਤੋਂ ਪੰਜ ਲੋਕਾਂ ਦੇ ਸੱਟਾਂ ਵੀ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਸਾਰੀ ਘਟਨੀ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਪੂਰਾ ਝਗੜਾ ਘਰ ਦੇ ਬਾਹਰ ਪਈ ਬਜਰੀ ਨੂੰ ਲੈ ਕੇ ਹੋਇਆ ਹੈ ਜਿਸ ਕਾਰਨ ਸੀਵਰੇਜ ਜਾਮ ਹੋ ਗਿਆ ਅਤੇ ਦੋਵੇਂ ਗੁਆਂਢੀ ਆਪਸ ਵਿੱਚ ਪਹਿਲਾ ਬਹਿਸਬਾਜ਼ੀ ਕਰਨ ਲੱਗ ਗਏ ਅਤੇ ਫਿਰ ਇੱਕ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਇਸ ਝੜਪ ਦੇ ਵਿਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਜ਼ਖਮੀ ਹੋਏ ਲੋਕ ਸੌਮਿਆ ਸੈਕਟਰੀ ਦੀ ਦੱਸੇ ਜਾ ਰਹੇ ਹਨ।