ਲੁਧਿਆਣਾ: ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਇਕ ਪ੍ਰਾਈਵੇਟ ਬੱਸ ਚਾਲਕਾਂ ਵੱਲੋਂ ਇਕ ਨੌਜਵਾਨ ਦੀ ਇਸ ਕਦਰ ਕੁੱਟਮਾਰ ਕੀਤੀ ਗਈ ਕਿ ਉਹ ਆਪਣਾ ਹੋਸ਼ ਵੀ ਖੋਹ ਬੈਠਾ। ਜਿਸ ਤੋਂ ਬਾਅਦ ਲੋਕ ਪਹਿਲਾਂ ਉਸ ਦੀ ਵੀਡੀਓ ਬਣਾਉਦੇ ਰਹੇ ਅਤੇ ਜਦੋਂ ਰੋਲਾ ਪਿਆ ਤਾਂ ਉਸ ਨੂੰ ਬੈਟਰੀ ਵਾਲੇ ਰਿਕਸ਼ੇ ਉੱਤੇ ਬਿਠਾ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਛੱਡਿਆ ਗਿਆ। ਇਸ ਦੌਰਾਨ ਹੀ ਨੌਜਵਾਨ ਦੀ ਕੁੱਟਮਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ।
ਸਥਾਨਕ ਲੋਕਾਂ ਨੇ ਦਿੱਤੀ ਘਟਨਾ ਦੀ ਜਾਣਕਾਰੀ:-ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਸਾਰੀ ਘਟਨਾ ਬੱਸ ਸਟੈਂਡ ਦੇ ਬਿਲਕੁਲ ਬਾਹਰ ਹੋਈ, ਜਿੱਥੇ ਜਿਆਦਾਤਰ ਪ੍ਰਾਈਵੇਟ ਬੱਸਾਂ ਚੱਲਦੀਆਂ ਹਨ। ਸਥਾਨਕ ਲੋਕਾਂ ਦੇ ਮੁਤਾਬਕ ਨੌਜਵਾਨ ਦੀ ਕੁੱਟਮਾਰ ਬੱਸ ਚਾਲਕਾਂ ਵੱਲੋਂ ਕੀਤੀ ਗਈ ਹੈ ਜੋ ਕਿ ਬੱਸ ਵਿੱਚ ਜਾ ਰਹੇ ਸਨ। ਇਸ ਦੌਰਾਨ ਹੀ ਅਚਾਨਕ ਬੱਸ ਵਿੱਚੋਂ ਉੱਤਰ ਕੇ ਨੌਜਵਾਨਾਂ ਨੇ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦੀ ਇਸ ਕਦਰ ਕੁੱਟਮਾਰ ਕੀਤੀ ਕਿ ਉਹ ਆਪਣਾ ਹੋਸ਼ ਖੋ ਬੈਠਾ। ਉਨ੍ਹਾਂ ਕਿਹਾ ਕਿ ਨੌਜਵਾਨ ਜਿਉਂਦਾ ਹੈ ਜਾਂ ਨਹੀਂ ਇਸ ਦਾ ਵੀ ਨਹੀਂ ਪਤਾ ਲੱਗ ਰਿਹਾ। ਪਰ ਮੌਕੇ ਦੀ ਵੀਡੀਓ ਜ਼ਰੂਰ ਸਾਹਮਣੇ ਆਈ ਹੈ, ਜਿਸ ਵਿੱਚ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ।