ਪੰਜਾਬ

punjab

ETV Bharat / state

ਇਸ ਪਿੰਡ ਦੇ ਲੋਕਾਂ ਨੇ ਕਾਂਗਰਸ ਦਾ ਕੀਤਾ ਬਾਈਕਾਟ - rahul gandhi rally

ਖੰਨਾ ਵਿੱਚ ਭਲਕੇ ਕਾਂਗਰਸ ਦੀ ਰੈਲੀ ਹੋਣ ਵਾਲੀ ਹੈ ਤੇ ਰੈਲੀ ਦੇ ਕੁਝ ਘੰਟਿਆਂ ਪਹਿਲਾਂ ਉਨ੍ਹਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ।

ਪ੍ਰਦਰਸ਼ਨਕਾਰੀ

By

Published : May 12, 2019, 11:41 PM IST

ਖੰਨਾ: ਪਿੰਡ ਰਸੂਲੜਾ ਵਿੱਚ ਨੌਜਵਾਨਾਂ ਨੇ ਰਵਾਇਤੀ ਪਾਰਟੀਆਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਇਸੇ ਤਹਿਤ ਨੌਜਵਾਨਾਂ ਵੱਲੋਂ ਕਾਂਗਰਸ ਵਿਰੁੱਧ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਵੀਡੀਓ

ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪਿੰਡ ਵਾਸੀ ਰਮੇਸ਼ ਸ਼ਰਮਾ ਨੇ ਕਿਹਾ ਕਿ ਕਾਂਗਰਸ ਨੇ ਪਿੰਡ ਵਿੱਚ ਬਹੁਤ ਹੀ ਵਧੀਕੀਆਂ ਕੀਤੀਆਂ ਹਨ। ਧੱਕੇਸ਼ਾਹੀ ਨਾਲ ਸਰਪੰਚੀ ਦੇ ਕਾਗਜ਼ ਰੱਦ ਕਰਕੇ ਸਰਪੰਚੀ ਲਈ ਗਈ ਤੇ ਹੁਣ ਵੋਟ ਮੰਗਣ ਦਾ ਕੀ ਫ਼ਾਇਦਾ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬਾਲਮੀਕੀ ਭਾਈਚਾਰੇ ਦੇ ਇੱਕ ਵਿਅਕਤੀ ਨਾਲ ਮਾਰਕੁੱਟ ਕਰਕੇ ਉਸ ਨੂੰ ਥਾਣੇ ਪਹੁੰਚਾ ਦਿੱਤਾ। ਇਨ੍ਹਾਂ ਵਧੀਕੀਆਂ ਕਰਕੇ ਪਿੰਡ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਕਾਂਗਰਸ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ।

ਇਸ ਦੇ ਚੱਲਦਿਆਂ ਪਿੰਡ ਵਾਲਿਆਂ ਨੇ ਕਾਂਗਰਸ ਤੇ ਅਕਾਲੀ ਦਲ ਦਾ ਬਿਲਕੁਲ ਸਾਥ ਨਾ ਦੇਣ ਦਾ ਫ਼ੈਸਲਾ ਲਿਆ ਹੈ। ਪਿੰਡ ਦੇ ਨੌਜਵਾਨ ਜਸਵੀਰ ਸਿੰਘ ਰਾਣਾ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਰਾਜ ਕਰਨ ਵਾਲੀ ਕਾਂਗਰਸ ਕੋਲੋਂ ਲੋਕਾ ਦਾ ਮੋਹ ਭੰਗ ਹੋ ਚੁੱਕਿਆ ਹੈ।

ABOUT THE AUTHOR

...view details