ਪੰਜਾਬ

punjab

ETV Bharat / state

Hit And Run : ਬੁਲੇਟ ਸਵਾਰ ਨੌਜਵਾਨ ਨੂੰ ਟੱਕਰ ਮਾਰ ਫ਼ਰਾਰ ਹੋਇਆ ਵਾਹਨ, ਹਾਦਸੇ 'ਚ ਹਿਮਾਚਲ ਦੇ ਸੁਮਿਤ ਦੀ ਮੌਤ - khanna accident news

ਖੰਨਾ 'ਚ ਮੰਦਭਾਗੀ ਘਟਨਾ ਸਾਹਮਣੇ ਆਈ, ਜਿਥੇ ਤੇਜ਼ ਰਫ਼ਤਾਰ ਵਾਹਨ ਵਲੋਂ ਬੁਲਟ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ 'ਚ 23 ਸਾਲਾ ਨੌਜਵਾਨ ਸੁਮਿਤ ਠਾਕੁਰ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ ਸੁਮਿਤ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲੀ ਸੀ, ਜੋ ਕਿ ਐਮਬੀਏ ਦਾ ਵਿਦਿਆਰਥੀ ਸੀ।

youth of Himachal died in Khanna
ਖੰਨਾ 'ਚ NH 'ਤੇ ਹਿੱਟ ਐਂਡ ਰਨ ਮਾਮਲਾ

By ETV Bharat Punjabi Team

Published : Aug 24, 2023, 1:54 PM IST

MBA ਵਿਦਿਆਰਥੀ ਦੀ ਮੌਤ

ਖੰਨਾ/ਲੁਧਿਆਣਾ:ਖੰਨਾ 'ਚ ਨੈਸ਼ਨਲ ਹਾਈਵੇ 'ਤੇ ਮੰਡਿਆਲਾ ਕਲਾਂ ਨੇੜੇ ਓਵਰਬ੍ਰਿਜ ਦੇ ਉੱਪਰ ਸੜਕ ਹਾਦਸਾ ਵਾਪਰ ਗਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਬੁਲੇਟ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਜਿਸ 'ਚ ਟੱਕਰ ਮਾਰਨ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਵਿੱਚ ਬੁਲੇਟ ਸਵਾਰ ਦਾ ਸਿਰ ਸੜਕ 'ਤੇ ਜਾ ਵੱਜਿਆ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਹਸਪਤਾਲ 'ਚ ਦੌਰਾਨੇ ਇਲਾਜ ਮੌਤ ਹੋ ਗਈ।

ਅਣਪਛਾਤੇ ਵਾਹਨ ਨੇ ਮਾਰੀ ਟੱਕਰ: ਇਸ 'ਚ ਮ੍ਰਿਤਕ ਦੀ ਪਛਾਣ 23 ਸਾਲ ਸੁਮਿਤ ਠਾਕੁਰ ਵਾਸੀ ਸਮੈਲਾ, ਜ਼ਿਲ੍ਹਾ ਮੰਡੀ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਸੁਮਿਤ ਦਾ ਪਰਿਵਾਰ ਹਿਮਾਚਲ ਪ੍ਰਦੇਸ਼ ਤੋਂ ਖੰਨਾ ਪਹੁੰਚ ਗਿਆ ਸੀ ਅਤੇ ਪੁਲਿਸ ਕੋਲ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰਾਈ ਗਈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੁਮਿਤ ਠਾਕੁਰ ਡੀਏਵੀ ਜਲੰਧਰ ਵਿਖੇ ਐਮਬੀਏ ਕਰ ਰਿਹਾ ਸੀ। ਉਹ ਆਪਣੇ ਬੁਲੇਟ 'ਤੇ ਖੰਨਾ ਤੋਂ ਜਲੰਧਰ ਵੱਲ ਜਾ ਰਿਹਾ ਸੀ ਕਿ ਰਸਤੇ 'ਚ ਇਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਪਰਿਵਾਰ ਵਲੋਂ ਇਨਸਾਫ਼ ਦੀ ਮੰਗ: ਦੱਸਿਆ ਜਾ ਰਿਹਾ ਕਿ ਗੰਭੀਰ ਜ਼ਖ਼ਮੀ ਹਾਲਤ 'ਚ ਸੁਮਿਤ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਉੱਥੇ ਇਲਾਜ ਦੌਰਾਨ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਜਿਸ 'ਚ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕਰਦਿਆਂ ਵਾਹਨ ਚਾਲਕ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਪੁਲਿਸ ਵਲੋਂ ਜਾਂਚ ਜਾਰੀ: ਉਧਰ ਕੋਟ ਪੁਲਿਸ ਚੌਕੀ ਦੇ ਇੰਚਾਰਜ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ 'ਚ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸਦੇ ਨਾਲ ਹੀ ਟੱਕਰ ਮਾਰਨ ਵਾਲੇ ਵਾਹਨ ਦਾ ਪਤਾ ਲਗਾਉਣ ਲਈ ਆਸ ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਦੇਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਵਾਹਨ ਚਾਲਕ ਨੂੰ ਕਾਬੂ ਵੀ ਕੀਤਾ ਜਾਵੇਗਾ।

ਫੌਜ 'ਚ ਭਰਤੀ ਦੀ ਤਿਆਰੀ ਕਰ ਰਿਹਾ ਸੀ ਸੁਮਿਤ: ਸੁਮਿਤ ਠਾਕੁਰ ਨੂੰ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸ਼ੌਕ ਸੀ। ਇਸੇ ਕਰਕੇ ਬੀ.ਕਾਮ, ਵੈਟਰਨਰੀ ਕੋਰਸ ਕਰਨ ਤੋਂ ਬਾਅਦ ਵੀ ਕਿਤੇ ਨੌਕਰੀ ਨਹੀਂ ਕੀਤੀ। ਐਮਬੀਏ ਦੇ ਨਾਲ-ਨਾਲ ਉਹ ਫੌਜ ਵਿੱਚ ਭਰਤੀ ਦੀ ਤਿਆਰੀ ਕਰ ਰਿਹਾ ਸੀ। ਥੋੜ੍ਹੇ ਦਿਨਾਂ ਬਾਅਦ ਬੀਐਸਐਫ ਦਾ ਟੈਸਟ ਦੇਣਾ ਸੀ। ਕੁਝ ਸਮਾਂ ਪਹਿਲਾਂ ਭਾਰਤੀ ਫੌਜ ਵਿੱਚ ਚੋਣ ਹੋਈ ਸੀ ਪਰ ਸਰੀਰਕ ਪ੍ਰੀਖਿਆ ਪਾਸ ਨਹੀਂ ਹੋ ਸਕੀ ਸੀ। ਫਿਜੀਕਲ ਟੈਸਟ ਵੀ ਦੁਬਾਰਾ ਹੋਣਾ ਸੀ। ਇਸੇ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਸੁਮਿਤ ਦੇ ਪਿਤਾ ਕਰਤਾਰ ਸਿੰਘ ਠਾਕੁਰ ਹਿਮਾਚਲ ਪ੍ਰਦੇਸ਼ ਵਿਖੇ ਫਾਇਰ ਬ੍ਰਿਗੇਡ ਕਰਮਚਾਰੀ ਹਨ। ਸੁਮਿਤ ਦੇ ਵੱਡੇ ਭਰਾ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ। ਹੁਣ ਇਸ ਹਾਦਸੇ ਨੇ ਮਾਪਿਆਂ ਤੋਂ ਦੂਜਾ ਪੁੱਤਰ ਵੀ ਖੋਹ ਲਿਆ। ਸੁਮਿਤ ਦੇ ਮਾਤਾ-ਪਿਤਾ ਇਕੱਲੇ ਰਹਿ ਗਏ ਹਨ।

ABOUT THE AUTHOR

...view details