ਲੁਧਿਆਣਾ:ਲੁਧਿਆਣਾ ਵਿੱਚ ਕੁਝ ਨੌਜਵਾਨਾਂ ਨੇ ਪਾਰਟੀ ਕਰਨ ਲਈ ਸ਼ਰਾਬ ਦੇ ਠੇਕੇ ਉੱਤੇ ਲੁੱਟ ਕੀਤੀ। ਦਰਾਅਸਰ ਲੁਹਾਰਾਂ ਦੇ ਸ਼ਰਾਬ ਦੇ ਠੇਕੇ ਅਤੇ ਅਹਾਤੇ ਵਿੱਚ ਬੀਤੀ ਦੇ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਨਾ ਸਿਰਫ ਜੰਮ ਕੇ ਭੰਨ ਤੋੜ ਕੀਤੀ ਗਈ, ਸਗੋਂ ਠੇਕੇ ਦੇ ਕਰਿੰਦੇ ਕੋਲੋਂ 90 ਹਜ਼ਾਰ ਰੁਪਏ ਕੈਸ਼ ਤੇ ਮਹਿੰਗੀਆਂ ਸ਼ਰਾਬ ਦੀਆਂ ਬੋਤਲਾ ਲੈ ਫਰਾਰ ਹੋ ਗਏ। 15 ਤੋਂ 20 ਅਣਪਛਾਤੇ ਮੁਲਜ਼ਮਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਮੌਕੇ ਤੇ ਆ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
Ludhiana News: ਪਾਰਟੀ ਕਰਨ ਲਈ ਨੌਜਵਾਨਾਂ ਨੇ ਲੁੱਟਿਆ ਸ਼ਰਾਬ ਦਾ ਠੇਕਾ, ਮਹਿੰਗੀ ਦਾਰੂ ਤੇ ਕੈਸ਼ ਲੈਕੇ ਹੋਏ ਫਰਾਰ - ਨੌਜਵਾਨਾਂ ਨੇ ਲੁੱਟਿਆ ਸ਼ਰਾਬ ਦਾ ਠੇਕਾ
ਲੁਧਿਆਣਾ ਵਿੱਚ ਨੌਜਵਾਨਾਂ ਨੇ ਪਾਰਟੀ ਕਰਨ ਲਈ ਸ਼ਰਾਬ ਦਾ ਠੇਕਾ ਲੁੱਟ ਲਿਆ। ਇਸ ਦੌਰਾਨ ਮੁਲਜ਼ਮਾਂ ਨੇ ਠੇਕੇ ਉੱਤੇ ਭੰਨ ਤੋੜ ਵੀ ਕੀਤੀ, ਜਿਸ ਕਾਰਨ ਠੇਕੇ ਦਾ ਕਰਿੰਦਾ ਜਖਮੀ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਦੇ ਅਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਕਰਿੰਦੇ ਤੋਂ ਕੈਸ਼ ਵੀ ਲੁੱਟ ਕੇ ਲੈ ਗਏ ਮੁਲਜ਼ਮ : ਜਾਣਕਾਰੀ ਦਿੰਦਿਆਂ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਅਹਾਤੇ ਉੱਤੇ ਕੁਝ ਨੌਜਵਾਨਾਂ ਦੀ ਬਿੱਲ ਨੂੰ ਲੈ ਕੇ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਉਹ ਚਲੇ ਗਏ, ਪਰ ਦੇਰ ਸ਼ਾਮ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲਕੇ ਅਹਾਤੇ ਤੇ ਫਿਰ ਤੋਂ ਹਮਲਾ ਬੋਲ ਦਿੱਤਾ ਗਿਆ, ਉਹਨਾਂ ਕੋਲ ਕ੍ਰਿਪਾਨਾਂ ਅਤੇ ਹੋਰ ਹਥਿਆਰ ਵੀ ਸਨ, ਅਤੇ ਆਉਂਦੇ ਹੀ ਉਹਨਾਂ ਨੇ ਪਹਿਲਾਂ ਜੰਮਕੇ ਭੰਨਤੋੜ ਕੀਤੀ ਅਤੇ ਫਿਰ ਠੇਕੇ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਕਰਿੰਦੇ ਕੋਲੋਂ ਜੋ ਕੈਸ਼ ਸੀ ਉਹ ਵੀ ਨਾਲ ਲੈ ਗਏ, ਇਥੋਂ ਤੱਕ ਕਿ ਕੁੱਝ ਸ਼ਰਾਬ ਦੀਆਂ ਮਹਿੰਗੀਆਂ ਬੋਤਲਾਂ ਵੀ ਲੁੱਟ ਕੇ ਲੈ ਗਏ।
- ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਅਦਾਲਤ ਨੇ 2 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ
- Daily Hukamnama 18 July: ੩ ਸਾਵਣ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
- Oommen Chandy Passes Away: ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦਾ 79 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤ
ਸੀਸੀਟੀਵੀ ਕੈਮਰਿਆਂ ਦੇ ਅਧਾਰ 'ਤੇ ਹੋਵੇਗੀ ਜਾਂਚ : ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਮੁਤਾਬਕ ਠੇਕੇ ਅਤੇ ਹਮਲਾ ਕੀਤਾ ਗਿਆ ਹੈ ਤੇ ਇਹ ਕੋਈ ਰੰਜਿਸ਼ ਦਾ ਮਾਮਲਾ ਲੱਗ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਠੇਕੇ ਦੇ ਕਰਿੰਦੇ ਦੇ ਮੁਤਾਬਿਕ ਉਹ ਕੈਸ਼ ਤੇ ਸ਼ਰਾਬ ਦੀਆਂ ਬੋਤਲਾਂ ਲੈ ਗਏ ਹਨ, ਅਸੀਂ ਸੀਸੀਟੀਵੀ ਦੇ ਅਧਾਰ ਉੱਤੇ ਜਾਂਚ ਕਰ ਰਹੇ ਹਾਂ ਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।