ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਸੂਆ ਰੋਡ 'ਤੇ ਸਥਿਤ ਇੰਦਰਾ ਪਾਰਕ 'ਚ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਪਾਰਕ 'ਚ ਸੁੱਟ ਦਿੱਤਾ ਗਿਆ। ਮ੍ਰਿਤਕ ਦਾ ਨਾਂ ਲਾਲੂ ਦੱਸਿਆ ਜਾ ਰਿਹਾ ਹੈ ਜੋਕਿ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦਾ ਰਹਿਣ ਵਾਲਾ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਕੰਮ ਦੀ ਭਾਲ ਵਿੱਚ ਲੁਧਿਆਣਾ ਆਇਆ ਸੀ। ਮੱਕੜ ਕਲੋਨੀ ਦੀ ਗਲੀ ਨੰਬਰ-5 ਵਿੱਚ ਲਾਲੂ ਆਪਣੇ ਛੋਟੇ ਭਰਾ ਅਤੇ ਪਿਤਾ ਨਾਲ ਰਹਿੰਦਾ ਸੀ। ਉਹ ਘਰ ਦੇ ਨੇੜੇ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ।
ਮ੍ਰਿਤਕ ਦੀ ਜਾਨ ਨੂੰ ਸੀ ਖ਼ਤਰਾ:ਮ੍ਰਿਤਕ ਦੇ ਭਰਾ ਛੋਟੂ ਨੇ ਦੱਸਿਆ ਕਿ ਲਾਲੂ ਦੋ ਦਿਨਾਂ ਤੋਂ ਕਮਰੇ 'ਚ ਨਹੀਂ ਆ ਰਿਹਾ ਸੀ ਕਿਉਂਕਿ ਕੁਝ ਲੋਕ ਉਸ ਦਾ ਪਿੱਛਾ ਕਰ ਰਹੇ ਸਨ। ਅੱਜ ਸਵੇਰੇ ਇੰਦਰਾ ਪਾਰਕ ਵਿੱਚ ਕੁਝ ਬਦਮਾਸ਼ਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਬਦਮਾਸ਼ ਉਸ ਨੂੰ ਮੌਕੇ 'ਤੇ ਹੀ ਮਾਰ ਕੇ ਫਰਾਰ ਹੋ ਗਏ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਇਸ ਤਰ੍ਹਾਂ ਪਾਰਕ ਵਿੱਚ ਸੁੱਟੇ ਜਾਣ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਇਨਸਾਫ਼ ਦੀ ਮੰਗ ਕਰ ਰਹੇ ਨੇ।
- BENGALURU HIT AND DRAG CASE: ਬੈਂਗਲੁਰੂ ਵਿੱਚ ਕਾਰ ਦੀ ਟੱਕਰ ਨਾਲ ਫੂਡ ਡਿਲੀਵਰੀ ਬੁਆਏ ਦੀ ਮੌਤ, 100 ਮੀ. ਤੱਕ ਲਾਸ਼ ਨੂੰ ਲੈ ਗਏ ਖਿੱਚ ਕੇ
- Gurbani Telecast Issue: ਗੁਰਬਾਣੀ ਪ੍ਰਸਾਰਣ ਮਾਮਲੇ 'ਤੇ ਗਰਮਾਈ ਸਿਆਸਤ, ਵਿਰੋਧੀ ਬੋਲੇ- ਮੁੱਖ ਮੰਤਰੀ ਨੂੰ ਇੰਨਾ ਵੀ ਨਹੀਂ ਪਤਾ...
- Gurbani Telecast Issue: ਗੁਰਬਾਣੀ ਪ੍ਰਸਾਰਣ ਦੇ ਮਸਲੇ 'ਤੇ ਆਹਮੋ-ਸਾਹਮਣੇ ਸਰਕਾਰ ਅਤੇ ਸ਼੍ਰੋਮਣੀ ਕਮੇਟੀ, ਮਾਮਲੇ ਨੂੰ ਲੈਕੇ ਹੋ ਰਹੀ ਜੰਗੀ ਪੱਧਰ 'ਤੇ ਸਿਆਸਤ