ਪੰਜਾਬ

punjab

ETV Bharat / state

ਕਾਂਗਰਸ ਤੇ ਭਾਜਪਾ ਵਰਕਰਾਂ 'ਚ ਚੱਲੀਆਂ ਇੱਟਾਂ, ਪੁਲਿਸ ਨੇ ਠੰਡਾ ਕੀਤਾ ਮਾਹੌਲ - BJP Office in Ludhiana

ਲੁਧਿਆਣਾ 'ਚ ਪੁਲਿਸ ਨੂੰ ਓਦੋਂ ਭਾਜੜਾਂ ਪੈ ਗਈਆਂ ਜਦੋਂ ਯੂਥ ਕਾਂਗਰਸ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਦੇ ਦਫਤਰ ਨੂੰ ਜਿੰਦਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਦੋਵਾਂ ਪਾਰਟੀਆਂ ਵਿਚਾਲੇ ਜੰਮਕੇ ਹੰਗਾਮਾਂ ਹੋਇਆ। ਦੋਵਾਂ ਪਾਸਿਓਂ ਚੱਲੇ ਇੱਟਾਂ ਰੋੜੇ, ਪੁਲੀਸ ਨੇ ਆਕੇ ਮੌਕਾ ਸਾਂਭਿਆ

ਕਾਂਗਰਸ ਤੇ ਭਾਜਪਾ ਵਰਕਰਾਂ 'ਚ ਚੱਲੀਆਂ ਇੱਟਾਂ,
ਕਾਂਗਰਸ ਤੇ ਭਾਜਪਾ ਵਰਕਰਾਂ 'ਚ ਚੱਲੀਆਂ ਇੱਟਾਂ

By

Published : Sep 11, 2021, 1:30 PM IST

Updated : Sep 11, 2021, 4:39 PM IST

ਲੁਧਿਆਣਾ: ਜ਼ਿਲ੍ਹੇ 'ਚ ਪੁਲਿਸ ਨੂੰ ਓਦੋਂ ਭਾਜੜਾਂ ਪੈ ਗਈਆਂ ਜਦੋਂ ਯੂਥ ਕਾਂਗਰਸ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਦੇ ਦਫਤਰ ਨੂੰ ਜਿੰਦਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਦੋਵਾਂ ਪਾਰਟੀਆਂ ਵਿਚਾਲੇ ਜੰਮਕੇ ਹੰਗਾਮਾਂ ਹੋਇਆ। ਦੋਵਾਂ ਪਾਸਿਓਂ ਚੱਲੇ ਇੱਟਾਂ ਰੋੜੇ, ਪੁਲੀਸ ਨੇ ਆਕੇ ਮੌਕਾ ਸਾਂਭਿਆ ਅਤੇ ਹਲਕੇ ਬਲ ਦਾ ਵੀ ਪ੍ਰਯੋਗ ਕੀਤਾ ਯੂਥ ਕਾਂਗਰਸ ਦੇ ਵਰਕਰ ਵੱਡੀ ਤਦਾਦ 'ਚ ਇਕੱਠੇ ਹੋ ਕੇ ਭਾਜਪਾ ਦੇ ਘੰਟਾ ਘਰ ਸਥਿਤ ਮੁੱਖ ਦਫਤਰ ਦੇ ਬਾਹਰ ਪਹੁੰਚੇ ਅਤੇ ਪਹਿਲਾਂ ਹੀ ਪੁਲੀਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ ਪਰ ਵਰਕਰਾਂ ਨੇ ਬੈਰੀਕੇਟਿੰਗ ਤੋੜ ਦਿੱਤੀ ਅਤੇ ਜੰਮਕੇ ਹੰਗਾਮਾ ਹੋਇਆ।

ਕਾਂਗਰਸ ਤੇ ਭਾਜਪਾ ਵਰਕਰਾਂ 'ਚ ਚੱਲੀਆਂ ਇੱਟਾਂ

ਭਾਜਪਾ ਦੇ ਵਰਕਰ ਦਫਤਰ ਚ ਮੌਜੂਦ ਸਨ ਅਤੇ ਦੋਵੇਂ ਪਾਰਟੀਆਂ ਦੇ ਵਰਕਰ ਆਹਮੋ ਸਾਹਮਣੇ ਹੋ ਗਏ ਦੋਵਾਂ ਪਾਸਿਓਂ ਪੱਥਰ ਚੱਲੇ ਇਸ ਦੌਰਾਨ ਦੋਵਾਂ ਧਿਰਾਂ ਦੇ ਕੁਝ ਵਰਕਰ ਜ਼ਖ਼ਮੀ ਹੋਣ ਦੀ ਵੀ ਗੱਲ ਆਖੀ ਜਾ ਰਹੀ ਹੈ ਭਾਜਪਾ ਦੇ ਆਗੂਆਂ ਨੇ ਕਿਹਾ ਕਿ ਜੋ ਲਗਾਤਾਰ ਭਾਜਪਾ ਇੰਪਰੂਪਮੈਂਟ ਟਰੱਸਟ ਅਤੇ ਕਾਂਗਰਸ ਵਿਧਾਇਕਾਂ ਦੇ ਘਪਲੇ ਉਜਾਗਰ ਕਰ ਰਹੀ ਹੈ ਜਿਸਨੂੰ ਲੈ ਕੇ ਅੱਜ ਇਹ ਹੰਗਾਮਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੇ ਗੁੰਡੇ ਸਨ ਜਿਨ੍ਹਾਂ ਨੇ ਆ ਕੇ ਗੁੰਡਾਗਰਦੀ ਕੀਤੀ ਹੈ।

ਦੂਜੇ ਪਾਸੇ ਯੂਥ ਕਾਂਗਰਸ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਪਰ ਭਾਜਪਾ ਦੇ ਕੁਝ ਆਗੂਆਂ ਨੇ ਆ ਕੇ ਉਨ੍ਹਾਂ 'ਤੇ ਹਮਲਾ ਕੀਤਾ ਉਨ੍ਹਾਂ 'ਤੇ ਇੱਟਾਂ ਪਰਛਾਈਆਂ ਨੇ ਅਤੇ ਉਨ੍ਹਾਂ 'ਤੇ ਹਮਲਾ ਕੀਤਾ ਹੈ ਉਨ੍ਹਾਂ ਸਿੱਧੇ ਤੌਰ 'ਤੇ ਇਸਨੂੰ ਪ੍ਰੀਪਲੈਨ ਦੱਸਿਆ ਹੈ।

ਇਹ ਵੀ ਪੜੋ:ਪ੍ਰਸ਼ਾਂਤ ਕਿਸ਼ੋਰ ਦੀ ਚੋਣ 'ਤੇ ਕਾਂਗਰਸੀ ਆਗੂ ਕਿਉਂ ਚੁੱਕ ਰਹੇ ਸਵਾਲ ?

Last Updated : Sep 11, 2021, 4:39 PM IST

ABOUT THE AUTHOR

...view details