ਪੰਜਾਬ

punjab

ETV Bharat / state

ਸੋਸ਼ਲ ਮੀਡੀਆ ਉੱਤੇ ਲਾਇਵ ਕਰ ਰਹੇ ਨੌਜਵਾਨ ਨੂੰ ਕਾਂਗਰਸੀ ਕੌਂਸਲਰ ਨੇ ਕੁੱਟਿਆ, ਵੀਡੀਓ ਵਾਇਰਲ - ELECTION NEWS

ਇਲਾਕੇ ਦੀ ਸੜਕ ਧੱਸਣ ਕਾਰਨ ਇੱਕ ਗੱਡੀ ਉੱਥੇ ਫਸ ਗਈ ਸੀ ਜਿਸ ਦੀ ਵੀਡੀਓ ਨੌਜਵਾਨ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਕਰ ਦਿੱਤੀ ਗਈ। ਇਸ ਲਾਇਵ ਕਾਰਨ ਇਲਾਕੇ ਦੇ ਕਾਂਗਰਸੀ ਕੌਂਸਲਰ ਤੇ ਉਸਦੇ ਸਾਥੀਆਂ ਨੇ ਉਸ ਨੂੰ ਬੂਰੀ ਤਰ੍ਹਾਂ ਕੁੱਟਿਆ।

ਫ਼ੋਟੋ

By

Published : Oct 7, 2019, 6:44 AM IST

ਲੁਧਿਆਣਾ: ਸੋਸ਼ਲ ਮੀਡੀਆ 'ਤੇ ਇੱਕ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਲੁਧਿਆਣਾ ਦੇ ਡੰਡੀ ਸਵਾਮੀ ਇਲਾਕੇ ਦਾ ਹੈ। ਵੀਡੀਓ ਵਿੱਚ ਇੱਕ ਨੌਜਵਾਨ ਨੂੰ ਕੁੱਝ ਲੋਕ ਵੱਲੋਂ ਬੁਰੀ ਤਰ੍ਹਾਂ ਕੁੱਟੀਆ ਜਾ ਰਿਹਾ ਹੈ।

VIDEO: ਕਾਂਗਰਸੀ ਕੌਂਸਲਰ ਵੱਲੋਂ ਕੁੱਟੇ ਗਏ ਨੌਜਵਾਨ ਦਾ ਵਾਇਰਲ ਵੀਡੀਓ
ਜਾਣਕਾਰੀ ਮੁਤਾਬਕ ਕੁੱਟ ਖਾ ਰਹੇ ਨੌਜਵਾਨ ਦਾ ਨਾਂਅ ਗੌਰਵ ਕਾਲੀਆ ਹੈ, ਜਿਸ ਨੂੰ ਕਥਿਤ ਤੌਰ 'ਤੇ ਲਾਲ ਕਮੀਜ਼ ਵਿੱਚ ਵਿਖਾਈ ਦੇ ਰਹੇ ਕਾਂਗਰਸੀ ਕੌਂਸਲਰ ਰਾਜੂ ਥਾਪਰ ਤੇ ਉਸ ਦੇ ਬੇਟੇ ਨੇ ਆਪਣੇ ਸਾਥੀਆਂ ਨਾਲ ਮਿਲਕੇ ਕੁੱਟਿਆ ਹੈ।
ਕਾਂਗਰਸੀ ਕੌਂਸਲਰ ਨੇ ਕਿਉਂ ਕੁੱਟਿਆ ਨੌਜਵਾਨ
ਦਰਅਸਲ ਵਾਰਡ ਨੰਬਰ 83 ਦੇ ਇਲਾਕੇ ਦੀ ਸੜਕ ਧੱਸ ਜਾਣ ਕਾਰਨ ਇੱਕ ਗੱਡੀ ਉੱਥੇ ਫਸ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਇੱਕ ਨੌਜਵਾਨ ਵੱਲੋਂ ਲਾਈਵ ਕਰ ਦਿੱਤੀ ਗਈ। ਇਸ ਨੂੰ ਵੇਖਦੇ ਹੀ ਮੌਕੇ 'ਤੇ ਮੌਜੂਦ ਕਾਂਗਰਸੀ ਕੌਂਸਲਰ ਤੇ ਉਸ ਦੇ ਸਾਥੀਆਂ ਵੱਲੋਂ ਨੌਜਵਾਨ 'ਤੇ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪੁਲਿਸ ਇਸ ਘਟਨਾ 'ਤੇ ਕੁੱਝ ਕਹਿਣ ਤੋਂ ਇਨਕਾਰ ਕਰ ਰਹੀ ਹੈ। ਉਥੇ ਕਾਂਗਰਸ ਦੇ ਕੌਂਸਲਰ ਰਾਜੂ ਥਾਪਰ ਨੇ ਵੀ ਚੁੱਪੀ ਬਣਾਈ ਹੋਈ ਹੈ।

ਇਸ ਵੀਡੀਓ ਦਾ ਮਾੜਾ ਅਸਰ ਜ਼ਿਮਨੀ ਚੋਣ ਮੁੱਲਾਂਪੁਰ ਦਾਖਾ ਦੇ ਕਾਂਗਰਸੀ ਉਮੀਦਵਾਰ ਨੂੰ ਵੀ ਝੱਲਣਾ ਪੈ ਸਕਦਾ ਹੈ। ਲੋਕਾਂ ਵੱਲੋਂ ਕੌਂਸਲਰ ਦੇ ਇਸ ਵਿਤਕਰੇ ਦੀ ਨਿਖੇਧੀ ਕੀਤੀ ਜਾ ਰਹੀ ਹੈ।

ABOUT THE AUTHOR

...view details