ਪੰਜਾਬ

punjab

ETV Bharat / state

ਲੁਧਿਆਣਾ 'ਚ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਕੀਤਾ ਵਾਇਰਲ - ludhiana latest news in Punjabi

ਲੁਧਿਆਣਾ ਵਿੱਚ ਨੌਜਵਾਨ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ। ਕੁੱਟ ਮਾਰ ਕਰਨ ਤੋਂ ਬਾਅਦ ਦਬਾਅ ਪਾਉਣ ਲਈ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਹੈ। Youth badly beaten in Ludhiana

Youth badly beaten in Ludhiana
ਲੁਧਿਆਣਾ 'ਚ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਕੀਤਾ ਵਾਇਰਲ

By ETV Bharat Punjabi Team

Published : Nov 14, 2023, 9:02 PM IST

ਕੁੱਟਮਾਰ ਕਾਰਨ ਜ਼ਖਮੀ ਨੌਜਵਾਨ ਮੀਡੀਆ ਨੂੰ ਜਾਣਕਾਰੀ ਦਿੰਦਾ ਹੋਇਆ।

ਲੁਧਿਆਣਾ :ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 4 ਦੇ ਅਧੀਨ ਸੰਨੀ ਨਾਂਅ ਦੇ ਇਕ ਨੌਜਵਾਨ ਦੀ ਬੁਰੀ ਤਰਾਂ ਕੁੱਟਮਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਦੀ ਸਚਿਨ ਧੀਂਗਾਨ ਅਤੇ ਉਸ ਦਾ ਇਕ ਸਾਥੀ ਕੁੱਟ ਮਾਰ ਕਰ ਰਹੇ ਹਨ। ਜਦੋਂ ਕਿ ਇੱਕ ਹੋਰ ਸਾਥੀ ਵੀਡਿਓ ਬਣਾ ਰਹੇ ਹਨ। ਇਸ ਤੋਂ ਬਾਅਦ ਉਸ ਦੀ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਜਾਂਦੀ ਹੈ। ਮਾਮਲਾ ਪੁਲਿਸ ਕੋਲ ਪੁੱਜ ਗਿਆ ਹੈ ਅਤੇ ਸਚਿਨ ਦੇ ਰਾਜਨੀਤਿਕ ਲਿੰਕ ਵੀ ਦੱਸੇ ਜਾ ਰਹੇ ਹਨ।

ਕੁੱਟਮਾਰ ਕਰਨ ਵਾਲੇ ਉੱਤੇ ਪਹਿਲਾਂ ਵੀ ਕੇਸ : ਕੁੱਟਮਾਰ ਕਰਨ ਵਾਲੇ ਸਚਿਨ ਦੇ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਸ ਦੇ ਕਿਸੇ ਰਾਜਨੀਤਿਕ ਪਾਰਟੀ ਨਾਲ ਵੀ ਸੰਬੰਧ ਹਨ, ਜਿਸ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਦਾ ਨਾਮ ਸੰਨੀ ਦੱਸਿਆ ਜਾ ਰਿਹਾ ਹੈ। ਉਹ ਕਿਸੇ ਦੇ ਅੰਤਮ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਗਿਆ ਸੀ। ਜਿੱਥੇ ਉਸ ਨੂੰ ਕਿਸੇ ਪੁਰਾਣੀ ਰੰਜਿਸ਼ ਕਰਕੇ ਘੇਰ ਕਰ ਬੁਰੀ ਤਰਾਂ ਕੁੱਟਿਆ। ਉਸ ਦੇ ਸਿਰ ਵਿੱਚ ਵੀ ਸੱਟਾਂ ਲੱਗੀਆਂ ਨੇ। ਜਦੋਂ ਸੋਸ਼ਲ ਮੀਡੀਆ ਉੱਤੇ ਵੀਡਿਓ ਵਾਇਰਲ ਹੋਈ ਉਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ।

ਇਸ ਸਬੰਧੀ ਮੋਤੀ ਨਗਰ ਦੀ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਅਸੀਂ ਮਾਮਲਾ ਦਰਜ ਕਰ ਲਿਆ ਹੈ। ਉਧਰ ਕੁੱਟਮਾਰ ਦੇ ਸ਼ਿਕਾਰ ਹੋਏ ਨੌਜਵਾਨ ਨੇ ਵੀ ਆਪਣੀ ਇਕ ਵੀਡਿਓ ਪਾਈ ਹੈ, ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਉਹ ਆਪਣੇ ਦੋਸਤ ਅਜੇਪਾਲ ਦੀ ਮਾਤਾ ਦੇ ਸਸਕਾਰ ਉੱਤੇ ਗਿਆ ਸੀ, ਜਿੱਥੇ ਸਚਿਨ ਅਤੇ ਮੋਹਣੀ ਨੇ ਉਸ ਨਾਲ ਕੁੱਟਮਾਰ ਕੀਤੀ।

ABOUT THE AUTHOR

...view details