ਰਾਏਕੋਟ: 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਸਿਆਸੀ ਪਾਰਟੀਆਂ ਨੇ ਚੋਣ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਉਥੇ ਹੀ ਸ਼੍ਰੋਮਣੀ ਅਕਾਲੀ ਦਲ(ਬ) ਹਲਕਾ ਰਾਏਕੋਟ ਵੀ ਅਗਾਮੀ ਵਿਧਾਨ ਸਭਾ ਚੋਣਾਂ ਲਈ ਸਰਗਰਮ ਹੁੰਦਾ ਨਜ਼ਰ ਆ ਰਿਹਾ ਹੈ। ਇਸ ਤਹਿਤ ਰਾਏਕੋਟ ਅਕਾਲੀ ਦਲ ਵੱਲੋਂ 6 ਅਪ੍ਰੈਲ ਨੂੰ "ਯੂਥ ਮੰਗਦਾ ਜਵਾਬ" ਸਿਰਲੇਖ ਤਹਿਤ ਵਿਸ਼ਾਲ ਰੈਲੀ ਰਾਏਕੋਟ ਦੇ ਲੁਧਿਆਣਾ ਰੋਡ 'ਤੇ ਸਥਿਤ ਬਲੈਸਿੰਗ ਪੈਲੇਸ ਵਿੱਚ ਕੀਤੀ ਜਾ ਰਹੀ ਹੈ। ਇਸ ਰੈਲੀ ਦੀ ਸਫ਼ਲਤਾ ਲਈ ਰਾਏਕੋਟ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਲੁਧਿਆਣਾ ਦਿਹਾਤੀ ਅਤੇ ਸਮੁੱਚੀ ਹਲਕਾਈ ਲੀਡਰਸ਼ਿਪ ਵੱਲੋਂ ਵੱਡੇ ਪੱਧਰ 'ਤੇ ਹਲਕੇ ਵਿੱਚ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਯੂਥ ਅਕਾਲੀ ਦਲ ਹਲਕਾ ਰਾਏਕੋਟ ਵੱਲੋਂ "ਯੂਥ ਮੰਗਦਾ ਜਵਾਬ" ਰੈਲੀ ਅੱਜ - "Youth mangda jawab" Today
ਰਾਏਕੋਟ ਅਕਾਲੀ ਦਲ ਵੱਲੋਂ 6 ਅਪ੍ਰੈਲ ਨੂੰ "ਯੂਥ ਮੰਗਦਾ ਜਵਾਬ" ਸਿਰਲੇਖ ਤਹਿਤ ਵਿਸ਼ਾਲ ਰੈਲੀ ਰਾਏਕੋਟ ਦੇ ਲੁਧਿਆਣਾ ਰੋਡ 'ਤੇ ਸਥਿਤ ਬਲੈਸਿੰਗ ਪੈਲੇਸ ਵਿੱਚ ਕੀਤੀ ਜਾ ਰਹੀ ਹੈ।
ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਪ੍ਰਭਜੋਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਗਿੱਲ ਅਤੇ ਗੁਰਮੇਲ ਸਿੰਘ ਆਂਡਲੂ ਨੇ ਦੱਸਿਆ ਕਿ ਰਾਏਕੋਟ ਯੂਥ ਅਕਾਲੀ ਦਲ ਵੱਲੋਂ ਸਮੁੱਚੀ ਹਲਕਾਈ ਲੀਡਰਸ਼ਿਪ ਅਤੇ ਵਰਕਰਾਂ ਦੇ ਸਹਿਯੋਗ ਨਾਲ 6 ਅਪ੍ਰੈਲ ਨੂੰ ਬਲੈਸਿੰਗ ਪੈਲੇਸ ਲੁਧਿਆਣਾ ਰੋਡ ਰਾਏਕੋਟ ਵਿਖੇ ਸਵੇਰੇ 10 ਵਜੇ "ਯੂਥ ਮੰਗਦਾ ਜਵਾਬ" ਰੈਲੀ ਕਰਵਾਈ ਜਾ ਰਹੀ ਹੈ। ਇਸ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਵਿਧਾਇਕ ਸਰਨਜੀਤ ਸਿੰਘ ਢਿੱਲੋਂ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ ਵੱਡੀ ਗਿਣਤੀ 'ਚ ਸੀਨੀਅਰ ਲੀਡਰਸਿੱਪ ਸ਼ਮੂਲੀਅਤ ਕਰਨਗੇ।
ਇਸ ਰੈਲੀ ਰਾਹੀਂ ਜਿਥੇ ਕਾਂਗਰਸ ਅਤੇ ਆਪ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਖਾਸਕਰ ਕਿਸਾਨਾਂ ਨਾਲ ਕੀਤੀ ਧੋਖੇਬਾਜੀ ਦੇ ਪਾਜ਼ ਉਧੇੜੇ ਜਾਣਗੇ, ਉਥੇ ਹੀ ਅਕਾਲੀ ਦਲ ਵੱਲੋਂ ਉਲੀਕੀ ਨੌਜਵਾਨ ਪੱਖੀ ਨੀਤੀਆਂ ਅਤੇ ਪ੍ਰੋਗਰਾਮਾਂ ਜਾਣੂੰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਰੈਲੀ ਪ੍ਰਤੀ ਸਮੁੱਚੇ ਅਕਾਲੀ ਦਲ ਸਮੇਤ ਹਲਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।