ਲੁਧਿਆਣਾ:ਜ਼ਿਲ੍ਹੇ ਦੇ ਵਿੱਚ ਗੁੰਡਾ ਅਨਸਰ ਕਿੰਨੇ ਬੇਖ਼ੌਫ਼ ਨੇ ਇਸ ਗੱਲ ਦਾ ਅੰਦਾਜ਼ਾ ਸਲੇਮ ਟਾਬਰੀ ਦੇ ਵਿੱਚ ਹੋਈ ਇੱਕ ਘਟਨਾ ਤੋਂ ਲਾਇਆ ਜਾ ਸਕਦਾ ਹੈ ਜਿੱਥੇ ਦੋ ਨੌਜਵਾਨ ਭੁੱਖ ਲੱਗਣ ‘ਤੇ ਇਕ ਰੇਹੜੀ ਵਾਲੇ ਤੋਂ ਕੇਲੇ ਖ਼ਰੀਦਣ ਲੱਗੇ ਤਾਂ ਕੇਲਿਆਂ ਦੀ ਕੀਮਤ ਘੱਟ ਕਰਨ ਲਈ ਉਨ੍ਹਾਂ ਦੋ ਨੌਜਵਾਨਾਂ ਨੇ ਕਿਹਾ ਤਾਂ ਨੇੜੇ ਆਟੋ ‘ਚ ਬੈਠੇ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੋਵਾਂ ਨੌਜਵਾਨਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਇਕ ਨੌਜਵਾਨ ਦੇ ਗਲ ‘ਤੇ ਉਹ ਹਥਿਆਰ ਲੱਗਾ ਜਿਸ ਨਾਲ ਉਸ ਨੂੰ ਵੀ ਟਾਂਕੇ ਲਾਉਣੇ ਪਏ।
ਇਸ ਪੂਰੀ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਥੇ ਤਸਵੀਰਾਂ ‘ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਅਣਪਛਾਤੇ ਸ਼ਖ਼ਸ ਨੇ ਤੇਜ਼ਧਾਰ ਹਥਿਆਰਾਂ ਨਾਲ ਕੇਲੇ ਖ਼ਰੀਦ ਰਹੇ ਨੌਜਵਾਨਾਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਉਸ ਦੇ ਗਲੇ ‘ਤੇ ਕਈ ਟਾਂਕੇ ਲੱਗੇ ਹਨ।