ਪੰਜਾਬ

punjab

ETV Bharat / state

ਨੌਜਵਾਨ ਨੇ ਬਜ਼ੁਰਗ 'ਤੇ ਚਾਕੂ ਨਾਲ ਕੀਤਾ ਹਮਲਾ, ਸੀਸੀਟੀਵੀ ' ਚ ਕੈਦ ਹੋਈਆਂ ਤਸਵੀਰਾਂ - CCTV footage of the incident also surfaced

ਲੁਧਿਆਣਾ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਜੋਰਾ ਸਿੰਘ ਨਾਂਅ ਦੇ ਇੱਕ ਵਿਅਕਤੀ ਤੇ ਰਿੰਕੂ ਨਾਂਅ ਦੇ ਨੌਜਵਾਨ ਨੇ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਜ਼ੋਰਾ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਫ਼ਿਲਹਾਲ ਜ਼ੇਰੇ ਇਲਾਜ ਹੈ।

Young man attacks old man with a knife, captured on CCTV
ਨੌਜਵਾਨ ਨੇ ਬਜ਼ੁਰਗ 'ਤੇ ਚਾਕੂ ਨਾਲ ਹਮਲਾ, ਸੀਸੀਟੀਵੀ ' ਚ ਕੈਦ ਹੋਈਆਂ ਤਸਵੀਰਾਂ

By

Published : Feb 11, 2021, 8:46 AM IST

Updated : Feb 11, 2021, 1:10 PM IST

ਲੁਧਿਆਣਾ: ਜ਼ਿਲ੍ਹੇ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਜੋਰਾ ਸਿੰਘ ਨਾਂਅ ਦੇ ਇਕ ਵਿਅਕਤੀ ਤੇ ਰਿੰਕੂ ਨਾਂਅ ਦੇ ਨੌਜਵਾਨ ਨੇ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਜ਼ੋਰਾ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਫ਼ਿਲਹਾਲ ਜ਼ੇਰੇ ਇਲਾਜ ਹੈ।

ਇਸ ਪੂਰੀ ਵਾਰਦਾਤ ਦੀ ਸੀਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮਾਮਲਾ ਇੱਕ ਕੁੱਤੇ ਤੇ ਹਮਲਾ ਕਰਨ ਤੋਂ ਬਾਅਦ ਹੋਇਆ। ਇੱਕ ਕੁੱਤੇ 'ਤੇ ਹਮਲਾ ਕਰਨ ਤੇ ਜਦੋਂ ਰਿੰਕੂ ਨੂੰ ਜ਼ੋਰਾ ਸਿੰਘ ਨੇ ਰੋਕਿਆ ਤਾਂ ਰਿੰਕੂ ਨੇ ਉਸ 'ਤੇ ਹੀ ਹਮਲਾ ਕਰ ਦਿੱਤਾ ਅਤੇ ਚਾਕੂਆਂ ਨਾਲ ਜ਼ੋਰਾ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।

ਨੌਜਵਾਨ ਨੇ ਬਜ਼ੁਰਗ 'ਤੇ ਚਾਕੂ ਨਾਲ ਹਮਲਾ, ਸੀਸੀਟੀਵੀ ' ਚ ਕੈਦ ਹੋਈਆਂ ਤਸਵੀਰਾਂ

ਜੋਰਾ ਸਿੰਘ ਦੇ ਭਰਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸ਼ਾਮ ਨੂੰ ਕੰਮ ਤੋਂ ਪਰਤੇ ਸਨ ਅਤੇ ਜਦੋਂ ਬਾਹਰ ਕਿਸੇ ਕੰਮ ਗਏ ਤਾਂ ਗਲੀ ਵਿੱਚ ਹੀ ਕੁੱਤੇ ਉੱਤੇ ਆ ਕੇ ਹਮਲਾ ਕਰ ਰਹੇ ਰਿੰਕੂ ਨੂੰ ਜਦੋਂ ਉਨ੍ਹਾਂ ਨੇ ਰੋਕਿਆ ਤਾਂ ਉਸ ਨੇ ਜੋਰਾ ਸਿੰਘ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਬੁਰੀ ਤਰਾਂ ਜਖਮੀ ਹੋ ਗਿਆ।

ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਸ ਦੇ ਭਰਾ ਨੇ ਕਿਹਾ ਕਿ ਪਹਿਲਾਂ ਵੀ ਇਸ ਨੌਜਵਾਨ ਨਾਲ ਉਨ੍ਹਾਂ ਦਾ ਝਗੜਾ ਹੋਇਆ ਸੀ ਪਰ ਬਾਅਦ ਵਿੱਚ ਸਮਝੌਤਾ ਹੋ ਗਿਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Last Updated : Feb 11, 2021, 1:10 PM IST

ABOUT THE AUTHOR

...view details