ਪੰਜਾਬ

punjab

ETV Bharat / state

ਪਹਿਲਵਾਨਾਂ ਨੇ ਆਪਣੇ ਸਬੰਧੀ ਵਾਇਰਲ ਵੀਡੀਓ ਦਾ ਕੀਤਾ ਵਿਰੋਧ - ਪਹਿਲਵਾਨੀ

ਪਿਛਲੇ ਦਿਨੀਂ ਪਹਿਲਵਾਨੀ ਨੂੰ ਲੈ ਕੇ ਸ਼ੋਸਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਪਹਿਲਵਾਨ ਆਪਣੇ ਲੰਗੋਟ ਰੁਮਾਲੀ 'ਚ ਜਰਦਾ ਰੱਖਦੇ ਹਨ ਤੇ ਕੁਸ਼ਤੀ ਵੇਲੇ ਉਸ ਦੀ ਵਰਤੋਂ ਕਰਦੇ ਹਨ। ਇਸ ਵੀਡੀਓ 'ਚ ਪਹਿਲਾਵਾਨੀ ਦਾ ਮਜ਼ਾਕ ਉਡਾਇਆ ਗਿਆ ਹੈ ਜਿਸ ਦਾ ਲੁਧਿਆਣਾ ਦੇ ਪਿੰਡ ਸ਼ੇਰਪੁਰ ਦੇ ਬਾਬਾ ਫਲਾਈ ਕੁਸ਼ਤੀ ਡੇਰਾ ਅਖਾੜੇ ਦੇ ਪਹਿਲਾਵਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਪਹਿਲਵਾਨਾਂ ਨੇ ਪਹਿਲਾਵਾਨੀ 'ਤੇ ਬਣੀ ਵੀਡੀਓ ਦਾ ਕੀਤਾ ਵਿਰੋਧ
ਪਹਿਲਵਾਨਾਂ ਨੇ ਪਹਿਲਾਵਾਨੀ 'ਤੇ ਬਣੀ ਵੀਡੀਓ ਦਾ ਕੀਤਾ ਵਿਰੋਧ

By

Published : Jun 13, 2020, 10:51 AM IST

ਲੁਧਿਆਣਾ: ਪਿਛਲੇ ਦਿਨੀਂ ਪਹਿਲਵਾਨੀ 'ਤੇ ਸ਼ੋਸਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਪਹਿਲਵਾਨ ਆਪਣੀ ਲੰਗੋਟ ਰੁਮਾਲੀ 'ਚ ਜਰਦਾ ਰੱਖਦੇ ਹਨ ਤੇ ਕੁਸ਼ਤੀ ਵੇਲੇ ਉਸ ਦੀ ਵਰਤੋਂ ਕਰਦੇ ਹਨ। ਇਸ ਵੀਡੀਓ 'ਚ ਪਹਿਲਾਵਾਨੀ ਦਾ ਮਜ਼ਾਕ ਉਡਾਇਆ ਗਿਆ ਹੈ ਜਿਸ ਦਾ ਲੁਧਿਆਣਾ ਦੇ ਪਿੰਡ ਸ਼ੇਰਪੁਰ ਦੇ ਬਾਬਾ ਫਲਾਈ ਕੁਸ਼ਤੀ ਡੇਰਾ ਅਖਾੜੇ ਦੇ ਪਹਿਲਾਵਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਪਹਿਲਵਾਨ ਨੇ ਕਿਹਾ ਕਿ ਬਰਨਾਲਾ ਦੇ ਪਿੰਡ ਕੋਟਦੂਨਾ ਦੇ ਰਹਿਣ ਵਾਲੇ ਪਡਊਸਰ ਡੀ ਐਕਸ ਹੈ ਉਸ ਦਾ ਨਾਮ ਹਰਮਿੰਦਰ ਸਿੰਘ ਹੈ। ਉਸ ਨੇ ਪਹਿਲਾਵਾਨਾਂ ਨੂੰ ਲੈ ਕੇ ਇੱਕ ਵੀਡੀਓ ਬਣਾਈ ਸੀ ਜਿਸ 'ਚ ਪਹਿਲਵਾਨ ਪਹਿਲੀਂ ਲੜਾਈ ਲੜਦਾ ਤੇ ਦੂਜੀ ਲੜਾਈ ਵੇਲੇ ਉਹ ਰੁਮਾਲੀ ਤੋਂ ਜਰਦਾ ਕੱਢਦਾ ਹੈ ਤੇ ਜਰਦਾ ਲਾ ਕੇ ਪਹਿਲਵਾਨੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੀਡੀਓ 'ਚ ਪਹਿਲਾਂ ਪਹਿਲਵਾਨੀ ਦਾ ਮਜ਼ਾਕ ਉਡਾਇਆ ਤੇ ਦੂਜਾ ਰੁਮਾਲੀ ਦਾ। ਉਨ੍ਹਾਂ ਕਿਹਾ ਕਿ ਰੁਮਾਲੀ ਪਹਿਲਵਾਨ ਲਈ ਸੁਚਮ ਦਾ ਪ੍ਰਤੀਕ ਹੈ। ਜਿਸ ਦਾ ਪਹਿਲਵਾਨ ਸਤਕਾਰ ਕਰਦੇ ਹਨ।

ਪਹਿਲਵਾਨਾਂ ਨੇ ਪਹਿਲਾਵਾਨੀ 'ਤੇ ਬਣੀ ਵੀਡੀਓ ਦਾ ਕੀਤਾ ਵਿਰੋਧ

ਇਹ ਵੀ ਪੜ੍ਹੋ:ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, 2 ਅੱਤਵਾਦੀ ਢੇਰ

ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੂੰ ਪਹਿਲਵਾਨੀ ਸਿਖਾਈ ਜਾਂਦੀ ਹੈ ਪਹਿਲਾਂ ਉਸ ਨੂੰ ਰੁਮਾਲੀ ਲਗਾਉਣੀ ਸਿਖਾਈ ਜਾਂਦੀ ਹੈ ਤੇ ਰੁਮਾਲੀ ਬਾਰੇ ਦੱਸਿਆ ਜਾਂਦਾ ਹੈ। ਇਸ ਵੀਡੀਓ 'ਚ ਉਸ ਰੁਮਾਲੀ ਨੂੰ ਹੀ ਬਦਨਾਮ ਕਰ ਰਿਹਾ ਹੈ। ਜੋ ਕਿ ਬਹੁਤ ਨਿੰਦਣਯੋਗ ਹੈ। ਪਹਿਲਵਾਨ ਨਸ਼ੇ ਦੀ ਵਰਤੋਂ ਕਰਕੇ ਕਦੇ ਪਹਿਲਵਾਨੀ ਨਹੀਂ ਕਰਦੇ ਸਗੋਂ ਉਹ ਦੁੱਧ ਦਹੀ ਮਖਣ ਖਾ ਕੇ ਆਪਣੀ ਸਿਹਤ ਬਣਾਉਂਦੇ ਤੇ ਕੁਸ਼ਤੀ ਲੜਦੇ ਹਨ ਤੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ।

ਉਨ੍ਹਾਂ ਨੇ ਦਸਿਆ ਕਿ ਉਹ ਪ੍ਰਸ਼ਾਸਨ ਨੂੰ ਦਰਖਾਸਤ ਲਿਖ ਕੇ ਦੇਣਗੇ ਤੇ ਕਾਰਵਾਈ ਦੀ ਮੰਗ ਕਰਨਗੇ।

ABOUT THE AUTHOR

...view details