ਰਾਏਕੋਟ:ਵਿਸ਼ਵ ਵਾਤਾਵਰਨ ਦਿਵਸ (World Environment Day) ਮੌਕੇ ਲੋਹਟਬੱਦੀ ਦੀ ਪੁਲਿਸ ਨੇ ਪੌਦੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ।ਇਸ ਮੌਕੇ ਪੁਲਿਸ ਅਧਿਕਾਰੀ ਅਮਰਜੀਤ ਸਿੰਘ , ਪਿੰਡ ਦੇ ਸਰਪੰਚ ਲਖਵੀਰ ਸਿੰਘ ਅਤੇ ਹੋਰ ਸਖਸ਼ੀਅਤ ਹਾਜ਼ਰ ਸਨ।
ਇਸ ਮੌਕੇ ਪੁਲਿਸ ਅਧਿਕਾਰੀ ਅਮਰਜੀਤ ਸਿੰਘ ਨੇ ਕਿਹਾ ਹੈ ਕਿ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।ਉਨ੍ਹਾਂ ਨੇ ਕਿਹਾ ਕੋਰੋਨਾ ਦੀ ਦੂਜੀ ਲਹਿਰ ਮੌਕੇ ਆਕਸੀਜਨ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਹੈ।ਇਸੇ ਲਈ ਹਰ ਵਿਅਕਤੀ ਪੌਦੇ ਲਾ ਕੇ ਆਪਣੀ ਜ਼ਿੰਮੇਵਾਰੀ ਨਿਭਾਏ।
ਰਾਏਕੋਟ ਦੀ ਪੁਲਿਸ ਵੱਲੋਂ ਮਨਾਇਆ ਵਿਸ਼ਵ ਵਾਤਾਵਰਣ ਦਿਵਸ ਉਨ੍ਹਾਂ ਨੇ ਕਿਹਾ ਹੈ ਕਿ ਮਨੁੱਖ ਆਪਣੇ ਨਿੱਜੀ ਸੁਵਾਰਥ ਦੇ ਲਈ ਦਰਖ਼ਤਾਂ ਨੂੰ ਕੱਟ ਰਿਹਾ ਹੈ।ਦਰਖ਼ਤ ਕੱਟਣ ਆਕਸੀਜਨ ਦੀ ਕਮੀ ਵੀ ਆਵੇਗੀ।ਇਸੇ ਕਰਕੇ ਸਾਨੂੰ ਸਾਰਿਆਂ ਨੂੰ ਪੌਦੇ ਜਰੂਰ ਲਗਾਉਣੇ ਚਾਹੀਦੇ ਹਨ।
ਸਰਪੰਚ ਲਖਵੀਰ ਸਿੰਘ ਚੌਧਰੀ ਨੇ ਪੁਲਿਸ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਚੌਂਕੀ ਲੋਹਟਬੱਦੀ ਦੇ ਇੰਚਾਰਜ ਐਸਆਈ ਅਮਰਜੀਤ ਸਿੰਘ ਇਕ ਵਾਤਾਵਰਨ ਪ੍ਰੇਮੀ ਹਨ।ਜਿਨ੍ਹਾਂ ਵੱਲੋਂ ਜਿਥੇ ਅਪਰਾਧ ਤੇ ਨਸ਼ੇ ਦੀ ਰੋਕਥਾਮ ਲਈ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਂਦਾ ਹੈ, ਉਥੇ ਹੀ ਵਾਤਾਵਰਨ ਦੀ ਸਾਂਭ ਸੰਭਾਲ ਲਈ ਪੌਦੇ ਲਗਾਉਣਾ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ।
ਇਹ ਵੀ ਪੜੋ:ਸੂਫੀ ਗਾਇਕ ਲਖਵਿੰਦਰ ਵਡਾਲੀ ਦੀ ਲੋਕਾਂ ਨੂੰ ਅਪੀਲ