ਪੰਜਾਬ

punjab

ਮਹਿਲਾ ਦਿਵਸ ਮੌਕੇ ਲੁਧਿਆਣੇ ਦੀਆਂ ਮਹਿਲਾਵਾਂ ਦਾ ਸੁਨੇਹਾ

By

Published : Mar 8, 2020, 10:56 AM IST

Updated : Mar 8, 2020, 11:22 AM IST

ਮਹਿਲਾ ਦਿਵਸ ਮੌਕੇ ਲੁਧਿਆਣਾ ਦੇ ਖ਼ਾਲਸਾ ਕਾਲਜ ਦੀਆਂ ਸਹਾਇਕ ਪ੍ਰੋਫ਼ੈਸਰਾਂ ਨੇ ਮਹਿਲਾਵਾਂ ਨੂੰ ਖ਼ਾਸ ਸੁਨੇਹਾ ਦਿੱਤਾ।

Women's day : message for women from Ludhiana women
ਮਹਿਲਾ ਦਿਵਸ ਮੌਕੇ ਲੁਧਿਆਣੇ ਦੀਆਂ ਮਹਿਲਾਵਾਂ ਦਾ ਸੁਨੇਹਾ

ਲੁਧਿਆਣਾ : ਅੱਜ ਦੁਨੀਆਂ ਭਰ ਵਿੱਚ ਵਿਸ਼ਵ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਪਰ ਸਾਡੇ ਸਮਾਜ ਵਿੱਚ ਅੱਜ ਵੀ ਨਾਰੀ ਸ਼ਕਤੀ ਦੀਆਂ ਗੱਲਾਂ ਕੀਤੀ ਜਾਂਦੀਆਂ ਹਨ।

ਉਨ੍ਹਾਂ ਪ੍ਰਤੀ ਸਮਾਜ ਦੀ ਮਾੜੀ ਸੋਚ ਅੱਜ ਵੀ ਜਾਰੀ ਹੈ ਭਾਵੇਂ ਉਹ ਦਾਜ ਦੇ ਲੋਭੀ ਹੋਣ ਜਾਂ ਤੇਜ਼ਾਬੀ ਹਮਲੇ ਕਰਨ ਵਾਲੇ ਜਾਂ ਫਿਰ ਬਲਾਤਕਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੱਜ ਵੀ ਸਾਡੇ ਸਮਾਜ ਵਿੱਚ ਔਰਤ ਬਹੁਤਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਹਨ।

ਵੇਖੋ ਵੀਡੀਓ।

ਮਹਿਲਾ ਦਿਵਸ ਮੌਕੇ ਸਵੈ-ਰੁਜ਼ਗਾਰ ਮਹਿਲਾਵਾਂ ਨੇ ਸਾਰੀਆਂ ਮਹਿਲਾਵਾਂ ਨੂੰ ਆਪਣੀ ਸ਼ਕਤੀ ਨੂੰ ਪਹਿਚਾਨਣ ਦਾ ਕਰਨ ਦਾ ਸੁਨੇਹਾ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ: PAU ਦੇ ਕਿਸਾਨ ਮੇਲੇ ਟਲ਼ੇ

ਲੁਧਿਆਣਾ ਖ਼ਾਲਸਾ ਕਾਲਜ ਫਾਰ ਵੂਮੈਨ ਦੀਆਂ ਸਹਾਇਕ ਪ੍ਰੋਫੈਸਰਾਂ ਨੇ ਕਿਹਾ ਹੈ ਕਿ ਔਰਤਾਂ ਵਿੱਚ ਆਤਮ-ਨਿਰਭਰਤਾ ਹੋਣਾ ਬੇਹੱਦ ਜ਼ਰੂਰੀ ਹੈ, ਤਾਂ ਹੀ ਉਹ ਆਪਣੀ ਅੰਦਰਲੀ ਸ਼ਕਤੀ ਦਾ ਅਹਿਸਾਸ ਨੂੰ ਪਹਿਚਾਣ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਅਸੀਂ ਕਿਸੇ ਉੱਤੇ ਨਿਰਭਰ ਰਹਾਂਗੇ ਉਦੋਂ ਤੱਕ ਕਮਜ਼ੋਰ ਹੋਵਾਂਗੇ।

ਇਸ ਮੌਕੇ ਇਨ੍ਹਾਂ ਮਹਿਲਾਵਾਂ ਨੇ ਦੇਸ਼ ਦੀਆਂ ਹੋਰਨਾਂ ਮਹਿਲਾਵਾਂ ਨੂੰ ਵੀ ਆਤਮ ਨਿਰਭਰ ਹੋਣ, ਸਮਾਜ ਅੱਗੇ ਡੱਟ ਕੇ ਲੜਨ ਦਾ ਸੁਨੇਹਾ ਦਿੱਤਾ। ਖ਼ਾਲਸਾ ਕਾਲਜ ਫ਼ਾਰ ਵੂਮੈਨ ਲੁਧਿਆਣਾ ਦੀਆਂ ਪ੍ਰੋਫੈਸਰਾਂ ਨੇ ਮਹਿਲਾ ਦਿਵਸ ਮੌਕੇ ਵਿਸ਼ੇਸ਼ ਸੁਨੇਹਾ ਵੀ ਦਿੱਤਾ।

Last Updated : Mar 8, 2020, 11:22 AM IST

ABOUT THE AUTHOR

...view details