ਲੁਧਿਆਣਾ:ਪੰਜਾਬ ਨੂੰ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ (maki di roti sron da sag) ਕਰਕੇ ਜਣਿਆਂ ਜਾਂਦਾ ਹੈ ਪੰਜਾਬ ਦਾ ਇਸ ਰਿਵਾਇਤੀ ਖਾਣੇ ਦੇ ਦੂਰ ਦੂਰ ਤੱਕ ਚਰਚੇ ਨੇ। ਪੰਜਾਬ ਚ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਸਾਗ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ, ਹੁਣ ਸਾਗ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਸ਼ਹਿਰਾਂ ਦੇ ਵਿਚ ਪਿੰਡਾਂ ਦਾ ਸਾਗ ਘੱਟ ਹੀ ਵੇਖਣ ਨੂੰ ਮਿਲਦਾ ਹੈ ਪਰ ਲੁਧਿਆਣਾ ਦੇ ਵਿੱਚ ਪਿੰਡਾਂ ਤੋਂ ਮਹਿਲਾਵਾਂ ਤਾਜ਼ਾ ਸਾਗ ਤੋੜ ਕੇ ਸ਼ਹਿਰਾਂ ਵਿਚ ਲਿਆ ਕੇ ਵੇਚਦੀਆਂ ਨੇ ਜਿਸ ਨਾਲ ਨਾ ਸਿਰਫ ਸ਼ਹਿਰ ਵਾਸੀਆਂ ਨੂੰ ਤਾਜ਼ਾ ਸਾਗ ਮਿਲਦਾ ਹੈ ਸਗੋਂ ਉਨ੍ਹਾਂ ਨੂੰ ਰੁਜ਼ਗਾਰ ਵੀ ਮਿਲ ਜਾਂਦਾ ਹੈ।
ਲੁਧਿਆਣਾ ਵਿੱਚ ਸਿੱਧਵਾਂ ਦੇ ਨਾਲ ਨਹਿਰ ਦੇ ਕੰਢੇ ਦਰਜਨਾਂ ਮਹਿਲਾਵਾਂ ਬੈਠ ਕੇ ਸਾਗ (Women sit and sell sagg) ਵੇਚਦੀਆਂ ਨੇ ਹਾਲਾਂਕਿ ਸਾਗ ਵੇਚਣ ਦੀ ਮਜਬੂਰੀ ਉਹਨਾਂ ਦੀ ਆਪੋ ਆਪਣੀ ਵੱਖਰੀ ਹੈ ਪਰ ਲੋਕਾਂ ਦਾ ਤਾਜ਼ਾ ਸਾਗ ਖਰੀਦਣ ਦਾ ਮੰਤਵ ਜ਼ਰੂਰ ਪੂਰਾ ਕਰ ਦਿੰਦੀਆਂ ਨੇ, ਇਹ ਮਹਿਲਾਵਾਂ ਸਵੇਰੇ-ਸਵੇਰੇ ਤਾਜ਼ਾ ਸਾਗ ਤੋੜ ਕੇ 9 ਵਜੇ ਤੋਂ ਬੈਠ ਜਾਂਦੀਆਂ ਨੇ ਅਤੇ ਹਾਈਵੇ ਹੋਣ ਕਰਕੇ ਇਥੋਂ ਲੰਘਣ ਵਾਲੇ ਕਈ ਰਾਹਗੀਰ ਵੱਡੀ ਤਦਾਦ ਵਿੱਚ ਸਾਗ ਦੀ ਖਰੀਦਦਾਰੀ ਕਰਦੇ ਨੇ, ਪਿੰਡਾਂ ਤੋਂ ਆਉਣ ਵਾਲੀਆਂ ਨੂੰ ਮਹਿਲਾਵਾਂ ਨੇ ਦੱਸਿਆ ਕਿ ਸ਼ਹਿਰਾਂ ਦੇ ਵਿਚ ਅਜਿਹਾ ਸਾਗ ਨਹੀਂ ਮਿਲਦਾ ਇਸ ਕਰਕੇ ਉਹ ਸ਼ਹਿਰ ਵਾਸੀਆਂ ਨੂੰ ਇਹ ਸਾਗ ਵੇਚਦੀਆਂ ਨੇ ਨਾਲ ਬਾਜਰੇ ਦਾ ਆਟਾ ਜੋਕਿ ਹਿਮਾਚਲ ਤੋਂ ਮਗਵਾ ਕੇ ਪੈਕਟਾਂ ਵਿੱਚ ਪੇਕ ਕਰਕੇ ਵੇਚਿਆ ਜਾਂਦਾ ਹੈ।
ਸਾਗ ਵੇਚਣ ਵਾਲਿਆਂ ਇਨ੍ਹਾਂ ਮਹਿਲਾਵਾਂ ਦੀ ਆਪੋ ਆਪਣੀ ਮਜਬੂਰੀ ਵੀ ਹੈ ਇਕ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋਏ ਕਾਫੀ ਸਮਾਂ ਹੋ ਗਿਆ ਹੈ ਜਿਸ ਕਰਕੇ ਉਹ ਗੁਜਾਰੇ ਲਈ ਸਾਗ ਵੇਚਦੀ ਹੈ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਨਾਲ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਵੀ ਲੋਕ ਉਨ੍ਹਾਂ ਤੋਂ ਸਾਗ ਖਰੀਦ ਕੇ ਲਿਜਾਂਦੇ (People buy saag from them ) ਨੇ। ਸਾਗ ਦੇ ਵਿੱਚ ਕਈ ਕਿਸਮਾਂ ਹੁੰਦੀਆਂ ਨੇ ਜਿਸ ਵਿੱਚ ਸਰੋਂ ਦਾ ਸਾਗ, ਗੋਬੀ ਸਰੋਂ ਦਾ ਸਾਗ, ਰਾਈ ਦਾ ਸਾਗ, ਤੋੜੀਏ ਦਾ ਸਾਗ ਹੈ ਇਨ੍ਹਾਂ ਵਿਚ ਬਾਥੂ, ਮੇਥੀ ਅਤੇ ਪਾਲਕ ਪੈਂਦੀ ਹੈ ਅਤੇ ਇਸ ਨੂੰ ਬਣਾਉਣ ਤੋਂ ਬਾਅਦ ਇਹ ਸਾਗ ਇੱਕ ਹਫ਼ਤੇ ਤੱਕ ਖਰਾਬ ਨਹੀਂ ਹੁੰਦਾ ਉਸ ਨੂੰ ਤੜਕਾ ਲਗਾ ਕੇ ਜਦੋਂ ਮਰਜ਼ੀ ਵਰਤਿਆ ਜਾ ਸਕਦਾ ਹੈ।