ਲੁਧਿਆਣਾ: ਪਿਛਲੇ ਦਿਨੀ ਖੰਨਾ ਨਜ਼ਦੀਕ ਪਿੰਡ ਭੁਮੱਦੀ 'ਚ ਦਿਨ ਦਿਹਾੜੇ ਸੱਸ ਨੇ ਆਪਣੇ ਰਿਸ਼ਤੇਦਾਰ ਨੂੰ ਲੱਖ ਰੁਪਏ ਦੇ ਕੇ ਆਪਣੀ ਨੂੰਹ ਦਾ ਕਤਲ ਕਰਵਾ ਦਿੱਤਾ ਹੈ। ਸੱਸ ਨੇ ਆਪਣੇ ਪੁੱਤ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਨੂੰਹ ਦਾ ਕਤਲ ਕਰਵਾਇਆ।
ਖੰਨਾ ਪੁਲਿਸ ਨੇ ਮ੍ਰਿਤਕ ਦੀ ਸੱਸ ਹਰਜਿੰਦਰ ਕੌਰ ਅਤੇ 3 ਹੋਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਡੀਐਸਪੀ ਰਾਜਨਪਰਮਿੰਦਰ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਸੱਸ ਦੇ ਰਿਸ਼ਤੇਦਾਰ ਨੇ ਕਤਲ ਕੀਤਾ ਹੈ। ਮ੍ਰਿਤਕ ਦੀ ਸੱਸ ਨੇ ਇਕ ਲੱਖ ਦੀ ਸੁਪਾਰੀ ਦੇ ਆਪਣੇ ਹੀ ਇਕ ਰਿਸ਼ਤੇਦਾਰ ਤੋਂ ਕਤਲ ਕਰਵਾਇਆ।
ਡੀਐਸਪੀ ਰਾਜਨਪਰਮਿੰਦਰ ਸਿੰਘ ਨੇ ਦੱਸਿਆ ਕਿ ਸਦਰ ਥਾਣੇ ਦੇ ਐਸਐੱਚਓ ਬਲਜਿੰਦਰ ਸਿੰਘ ਨੇ ਜਿਸ ਦੋਸ਼ੀ ਨੂੰ ਮੌਕੇ 'ਤੇ ਹੀ ਫੜ੍ਹ ਲਿਆ ਸੀ। ਉਸ ਤੋਂ ਪੁੱਛਗਿੱਛ ਦੌਰਾਨ ਸਾਰਾ ਮਾਮਲਾ ਸਾਹਮਣੇ ਆਇਆ ਕੇ ਮ੍ਰਿਤਕ ਦੀ ਸੱਸ ਹਰਜਿੰਦਰ ਕੌਰ ਨੇ ਹੀ ਅਪਣੀ ਨੂੰਹ ਦਾ ਕਤਲ 1 ਲੱਖ ਰੁਪਏ ਦੀ ਸੁਪਾਰੀ ਦੇ ਕੇ ਕਰਵਾਇਆ ਹੈ। ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਦੇ ਪੁੱਤਰ ਜੋ ਕੇ ਮ੍ਰਿਤਕ ਦਾ ਪਤੀ ਸੀ ਉਸ ਨੂੰ ਉਸ ਦੀ ਨੂੰਹ ਨੇ ਹੀ ਪਿਛਲੇ ਸਾਲ ਕਤਲ ਕਰਵਾਇਆ ਹੈ, ਜਿਸ ਕਾਰਨ ਉਸ ਨੇ ਬਦਲਾ ਲੈਣ ਲਈ ਉਸ ਦਾ ਕਤਲ ਕਰਵਾਇਆ ਹੈ।
ਇਹ ਵੀ ਪੜੋ: ਮਾਹਾਰਾਸ਼ਟਰ ਚੋਣ ਸੰਕਟ- NCP ਤੇ ਕਾਂਗਰਸ ਅੱਜ ਕਰਣਗੇ ਬੈਠਕ
ਡੀਐਸਪੀ ਨੇ ਦੱਸਿਆ ਹੈ ਕਿ ਚਾਰੇ ਦੋਸ਼ੀਆਂ ਨੂੰ ਫੜ੍ਹ ਲਿਆ ਗਿਆ ਤੇ ਉਨ੍ਹਾਂ 'ਤੇ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।