ਪੰਜਾਬ

punjab

ETV Bharat / state

2 ਬੱਚਿਆ ਦੀ ਮਾਂ ਦੀ ਹੋਈ ਕੋਰੋਨਾ ਕਾਰਨ ਮੌਤ - ਕਾਫੀ ਸਮੇਂ ਤੋਂ ਬੀਮਾਰ

33 ਸਾਲਾਂ ਔਰਤ ਦੀ ਕੋਰੋਨਾ ਕਾਰਨ ਮੌਤ ਹੋ ਗਈ। ਮ੍ਰਿਤਕ ਔਰਤ ਕਾਫੀ ਸਮੇਂ ਤੋਂ ਬੀਮਾਰ ਸੀ ਜਿਸ ਦਾ ਹਸਪਤਾਲ ਚ ਇਲਾਜ ਚਲ ਰਿਹਾ ਸੀ ਪਰ ਹਾਲਤ ਚ ਸੁਧਾਰ ਨਾ ਹੋਣ ਕਾਰਨ ਉਸਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ

2 ਬੱਚਿਆ ਦੀ ਮਾਂ ਦੀ ਹੋਈ ਕੋਰੋਨਾ ਕਾਰਨ ਮੌਤ
2 ਬੱਚਿਆ ਦੀ ਮਾਂ ਦੀ ਹੋਈ ਕੋਰੋਨਾ ਕਾਰਨ ਮੌਤ

By

Published : Apr 22, 2021, 2:08 PM IST

ਲੁਧਿਆਣਾ: ਜਗਰਾਓਂ ਦੇ ਨੇੜੇ ਪੈਂਦੇ ਪਿੰਡ ਸ਼ੇਰਪੁਰਾ ਵਿਖੇ ਉਸ ਸਮੇਂ ਮਾਤਮ ਦਾ ਮਾਹੌਲ ਬਣ ਗਿਆ ਜਦੋਂ ਇੱਕ 33 ਸਾਲਾਂ ਔਰਤ ਦੀ ਕੋਰੋਨਾ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਔਰਤ ਕਾਫੀ ਸਮੇਂ ਤੋਂ ਬੀਮਾਰ ਸੀ ਜਿਸ ਦਾ ਹਸਪਤਾਲ ਚ ਇਲਾਜ ਚਲ ਰਿਹਾ ਸੀ ਪਰ ਹਾਲਤ ਚ ਸੁਧਾਰ ਨਾ ਹੋਣ ਕਾਰਨ ਉਸਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਇਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਆਪਣੇ ਪਿਛੇ 2 ਛੋਟੇ ਬੱਚੇ ਛੱਡ ਗਈ ਹੈ। ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰ ਸਦਮੇ ’ਚ ਚਲੇ ਗਏ ਹਨ।

2 ਬੱਚਿਆ ਦੀ ਮਾਂ ਦੀ ਹੋਈ ਕੋਰੋਨਾ ਕਾਰਨ ਮੌਤ

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਕਾਫੀ ਲੰਬੇ ਸਮੇਂ ਤੋਂ ਬੀਮਾਰ ਸੀ ਸਿਹਤ ਚ ਸੁਧਾਰ ਨਾ ਹੋਣ ਕਾਰਨ ਲੁਧਿਆਣਾ ਦੇ ਹਸਪਤਾਲ ਨੇ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਉਸਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ ਜਿਸ ਕਾਰਨ ਉਸਦੀ ਮੌਤ ਹੋ ਗੋਈ। ਦੱਸ ਦਈਏ ਕਿ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਸਿਵਲ ਹਸਪਤਾਲ ਦੀ ਟੀਮ ਨੇ ਪੂਰੇ ਇੰਤਜ਼ਾਮ ਨਾਲ ਮ੍ਰਿਤਕ ਔਰਤ ਦਾ ਅੰਤਿਮ ਸਸਕਾਰ ਕੀਤਾ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਦੀ ਦੇਖ ਰੇਖ ਹੇਠ ਹੀ ਸਸਕਾਰ ਕੀਤਾ ਗਿਆ ਹੈ।

ਇਹ ਵੀ ਪੜੋ: ਪਿਛਲੇ 24 ਘੰਟਿਆਂ 'ਚ 4,970 ਕੋਰੋਨਾ ਦੇ ਨਵੇਂ ਮਾਮਲੇ, 69 ਮੌਤਾਂ

ABOUT THE AUTHOR

...view details