ਪੰਜਾਬ

punjab

ETV Bharat / state

ਸ਼ੱਕੀ ਹਲਾਤਾਂ 'ਚ ਔਰਤ ਦੀ ਮੌਤ, ਪੁੱਤਰ ਨੇ ਨਹੀਂ ਕੀਤਾ ਅੰਤਿਮ ਸਸਕਾਰ - death in suspicious

ਬਜ਼ੁਰਗ ਔਰਤ ਦੀ ਕੁੱਝ ਦਿਨ ਪਹਿਲਾਂ ਹੋਈ ਮੌਤ 'ਤੇ ਮੁੰਡੇ ਵੱਲੋਂ ਨਹੀਂ ਕੀਤਾ ਗਿਆ ਅੰਤਿਮ ਸਸਕਾਰ, ਮੁੰਡੇ ਵੱਲੋਂ ਕੁੱਝ ਵਿਅਕਤੀਆਂ 'ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਲਗਾਏ ਦੋਸ਼। ਪੁਲਿਸ ਕਰ ਰਹੀ ਹੈ ਜਾਂਚ।

ਫ਼ੋਟੋ

By

Published : Jul 3, 2019, 7:00 PM IST

ਖੰਨਾ: ਸਥਾਨਕ ਇਲਾਕੇ 'ਚ ਇੱਕ ਬਜ਼ੁਰਗ ਔਰਤ ਦੀ ਮੌਤ ਹੋਣ ਤੋਂ ਬਾਅਦ ਗੁਰਿੰਦਰ ਸਿੰਘ (ਪੁੱਤਰ ) ਦੁਆਰਾ ਆਪਣੀ ਮਾਂ ਦੀ ਮ੍ਰਿਤਕ ਦੇਹ ਘਰ ਵਿੱਚ ਹੀ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਿੰਦਰ ਸਿੰਘ (ਪੁੱਤਰ) ਨੇ ਦੱਸਿਆ ਕਿ ਮੈਨੂੰ ਬਹੁਤ ਪ੍ਰੇਸ਼ਾਨੀ ਹੈ। ਇਸ ਕਾਰਨ ਹੀ ਮੇਰੇ ਪਿਤਾ ਦੀ ਮੌਤ ਹੋਈ ਸੀ। ਉਨ੍ਹਾਂ ਕਿਹਾ ਕਿ ਮੈਨੂੰ ਕੁੱਝ ਵਿਅਕਤੀਆਂ ਤੋਂ ਖ਼ਤਰਾ ਹੈ।

ਵੀਡੀਓ

ਜਦੋਂ ਉਸ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬਜ਼ੁਰਗ ਔਰਤ ਦੀ ਮੌਤ ਕੁੱਝ ਦਿਨ ਪਹਿਲਾਂ ਹੋ ਗਈ ਸੀ ਪਰ ਗੁਰਿੰਦਰ ਸਿੰਘ ( ਪੁੱਤਰ) ਇਸ ਦਾ ਸਸਕਾਰ ਨਹੀਂ ਕਰ ਰਿਹਾ ਸੀ ਜਿਸ ਦੀ ਸ਼ਿਕਾਇਤ ਥਾਣੇ ਵਿੱਚ ਕੀਤੀ ਗਈ। ਉਸ ਤੋਂ ਬਾਅਦ ਪੁਲਿਸ ਨੇ ਆ ਕੇ ਮ੍ਰਿਤਕ ਔਰਤ ਦੇ ਮੁੰਡੇ ਨੂੰ ਸੰਸਕਾਰ ਕਰਨ ਲਈ ਕਿਹਾ।

ਇਹ ਵੀ ਪੜ੍ਹੋ: ਨਸ਼ੇ ਖ਼ਿਲਾਫ਼ ਖੰਨਾਂ ਪੁਲਿਸ ਨੇ ਚੁੱਕਿਆ ਇਹ ਕਦਮ

ਇਸ ਸਬੰਧੀ ਐਸ.ਐਚ.ਓ. ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਵੱਲੋਂ ਦਿੱਤੇ ਬਿਆਨ ਮੁਤਾਬਕ ਇਸ ਦੀ ਇੱਕ ਦਿਨ ਪਹਿਲਾਂ ਮੌਤ ਹੋਈ ਹੈ। ਗੁਰਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਵੀਰਵਾਰ ਤੱਕ ਸਾਰੇ ਰਿਸ਼ਤੇਦਾਰ ਆ ਜਾਣਗੇ ਅਤੇ ਇਸ ਤੋਂ ਬਾਅਦ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ।

ABOUT THE AUTHOR

...view details