ਲੁਧਿਆਣਾ: ਡਿਵੀਜ਼ਨ ਨੰਬਰ ਦੋ ਸਿਵਲ ਹਸਪਤਾਲ ਨੇੜੇ ਨਾਲਾ ਰੋਡ ਉੱਤੇ ਇੱਕ ਬਜ਼ੁਰਗ ਮਹਿਲਾ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਵੀ ਹੋ ਰਹੀ ਹੈ। ਵੀਡੀਓ ਵਿੱਚ ਮਹਿਲਾ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਦੇ ਮੂੰਹ ਉੱਤੇ ਕਾਲਖ ਲਾ ਦਿੱਤੀ ਗਈ। ਇਸ ਤੋਂ ਬਾਅਦ ਔਰਤ ਇਨਸਾਫ ਦੀ ਮੰਗ ਲੈ ਕੇ ਮਹਿਲਾ ਪੁਲਿਸ ਸਟੇਸ਼ਨ ਪਹੁੰਚੀ ਪਰ ਉਸ ਨੂੰ ਇਨਸਾਫ਼ ਨਾ ਮਿਲਿਆ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਬੁੱਧਵਾਰ ਸ਼ਾਮ ਦਾ ਦੱਸਿਆ ਜਾ ਰਿਹਾ ਹੈ। ਜਦੋਂ ਬਜ਼ੁਰਗ ਮਹਿਲਾ ਕੱਪੜੇ ਵੇਚ ਕੇ ਵਾਪਸ ਘਰ ਜਾ ਰਹੀ ਸੀ ਤਾਂ ਜਿਵੇਂ ਹੀ ਉਹ ਨਾਲਾ ਰੋਡ ਉੱਤੇ ਪਹੁੰਚੀ ਤਾਂ ਉਸ ਦੇ ਰਿਸ਼ਤੇਦਾਰਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਦੱਸਣਯੋਗ ਹੈ ਕਿ ਬਜ਼ੁਰਗ ਮਹਿਲਾ ਰੇਲਵੇ ਸਟੇਸ਼ਨ ਉੱਤੇ ਕੱਪੜੇ ਵੇਚਣ ਦਾ ਕੰਮ ਕਰਦੀ ਹੈ ਅਤੇ ਉੱਥੋਂ ਹੀ ਉਹ ਵਾਪਸ ਆ ਰਹੀ ਸੀ, ਜਦੋਂ ਉਸ ਦੀ ਕੁੱਟਮਾਰ ਕੀਤੀ ਗਈ ਇਸ ਦੌਰਾਨ ਉਸਦੀ ਬੇਟੀ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਮੂੰਹ ਉੱਤੇ ਕਾਲਖ ਲਾ ਦਿੱਤੀ ਗਈ ਪਰ ਲੋਕ ਮੂਕ ਦਰਸ਼ਕ ਬਣੇ ਵੇਖਦੇ ਰਹੇ।